ਅਨਦਿਨੁਸਹਸਾਕਦੇਨਚੂਕੈਬਿਨੁਸਬਦੈਦੁਖੁਪਾਏ॥
ਕਾਮੁਕ੍ਰੋਧੁਲੋਭੁਅੰਤਰਿਸਬਲਾਨਿਤਧੰਧਾਕਰਤਵਿਹਾਏ॥
ਚਰਣਕਰਦੇਖਤਸੁਣਿਥਕੇਦਿਹਮੁਕੇਨੇੜੈਆਏ॥
ਸਚਾਨਾਮੁਨਲਗੋਮੀਠਾਜਿਤੁਨਾਮਿਨਵਨਿਧਿਪਾਏ॥
ਜੀਵਤੁਮਰੈਮਰੈਫੁਨਿਜੀਵੈਤਾਂਮੋਖੰਤਰੁਪਾਏ॥
ਧੁਰਿਕਰਮੁਨਪਾਇਓਪਰਾਣੀਵਿਣੁਕਰਮਾਕਿਆਪਾਏ॥
ਗੁਰਕਾਸਬਦੁਸਮਾਲਿਤੂਮੂੜੇਗਤਿਮਤਿਸਬਦੇਪਾਏ॥
ਨਾਨਕਸਤਿਗੁਰੁਤਦਹੀਪਾਏਜਾਂਵਿਚਹੁਆਪੁਗਵਾਏ॥੨॥
ਪਉੜੀ॥
ਜਿਸਦੈਚਿਤਿਵਸਿਆਮੇਰਾਸੁਆਮੀਤਿਸਨੋਕਿਉਅੰਦੇਸਾਕਿਸੈਗਲੈਦਾਲੋੜੀਐ॥
ਹਰਿਸੁਖਦਾਤਾਸਭਨਾਗਲਾਕਾਤਿਸਨੋਧਿਆਇਦਿਆਕਿਵਨਿਮਖਘੜੀਮੁਹੁਮੋੜੀਐ॥
ਜਿਨਿਹਰਿਧਿਆਇਆਤਿਸਨੋਸਰਬਕਲਿਆਣਹੋਏਨਿਤਸੰਤਜਨਾਕੀਸੰਗਤਿਜਾਇਬਹੀਐਮੁਹੁਜੋੜੀਐ॥
ਸਭਿਦੁਖਭੁਖਰੋਗਗਏਹਰਿਸੇਵਕਕੇਸਭਿਜਨਕੇਬੰਧਨਤੋੜੀਐ॥
ਹਰਿਕਿਰਪਾਤੇਹੋਆਹਰਿਭਗਤੁਹਰਿਭਗਤਜਨਾਕੈਮੁਹਿਡਿਠੈਜਗਤੁਤਰਿਆਸਭੁਲੋੜੀਐ॥੪॥
ਸਲੋਕਮਃ੩॥
ਸਾਰਸਨਾਜਲਿਜਾਉਜਿਨਿਹਰਿਕਾਸੁਆਉਨਪਾਇਆ॥
ਨਾਨਕਰਸਨਾਸਬਦਿਰਸਾਇਜਿਨਿਹਰਿਹਰਿਮੰਨਿਵਸਾਇਆ॥੧॥
ਮਃ੩॥
ਸਾਰਸਨਾਜਲਿਜਾਉਜਿਨਿਹਰਿਕਾਨਾਉਵਿਸਾਰਿਆ॥
ਨਾਨਕਗੁਰਮੁਖਿਰਸਨਾਹਰਿਜਪੈਹਰਿਕੈਨਾਇਪਿਆਰਿਆ॥੨॥
ਪਉੜੀ॥
ਹਰਿਆਪੇਠਾਕੁਰੁਸੇਵਕੁਭਗਤੁਹਰਿਆਪੇਕਰੇਕਰਾਏ॥
ਹਰਿਆਪੇਵੇਖੈਵਿਗਸੈਆਪੇਜਿਤੁਭਾਵੈਤਿਤੁਲਾਏ॥
ਹਰਿਇਕਨਾਮਾਰਗਿਪਾਏਆਪੇਹਰਿਇਕਨਾਉਝੜਿਪਾਏ॥
ਹਰਿਸਚਾਸਾਹਿਬੁਸਚੁਤਪਾਵਸੁਕਰਿਵੇਖੈਚਲਤਸਬਾਏ॥
ਗੁਰਪਰਸਾਦਿਕਹੈਜਨੁਨਾਨਕੁਹਰਿਸਚੇਕੇਗੁਣਗਾਏ॥੫॥
ਸਲੋਕਮਃ੩॥
ਦਰਵੇਸੀਕੋਜਾਣਸੀਵਿਰਲਾਕੋਦਰਵੇਸੁ॥
ਜੇਘਰਿਘਰਿਹੰਢੈਮੰਗਦਾਧਿਗੁਜੀਵਣੁਧਿਗੁਵੇਸੁ॥
ਜੇਆਸਾਅੰਦੇਸਾਤਜਿਰਹੈਗੁਰਮੁਖਿਭਿਖਿਆਨਾਉ॥
ਤਿਸਕੇਚਰਨਪਖਾਲੀਅਹਿਨਾਨਕਹਉਬਲਿਹਾਰੈਜਾਉ॥੧॥
ਮਃ੩॥
ਨਾਨਕਤਰਵਰੁਏਕੁਫਲੁਦੁਇਪੰਖੇਰੂਆਹਿ॥
ਆਵਤਜਾਤਨਦੀਸਹੀਨਾਪਰਪੰਖੀਤਾਹਿ॥
ਬਹੁਰੰਗੀਰਸਭੋਗਿਆਸਬਦਿਰਹੈਨਿਰਬਾਣੁ॥
ਹਰਿਰਸਿਫਲਿਰਾਤੇਨਾਨਕਾਕਰਮਿਸਚਾਨੀਸਾਣੁ॥੨॥
ਪਉੜੀ॥
ਆਪੇਧਰਤੀਆਪੇਹੈਰਾਹਕੁਆਪਿਜੰਮਾਇਪੀਸਾਵੈ॥
ਆਪਿਪਕਾਵੈਆਪਿਭਾਂਡੇਦੇਇਪਰੋਸੈਆਪੇਹੀਬਹਿਖਾਵੈ॥