GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 551
0:00 0:00
ਅੰਗ 551
0:00 0:00
Display Settings
ਆਪੇਜਲੁਆਪੇਦੇਛਿੰਗਾਆਪੇਚੁਲੀਭਰਾਵੈ
ਆਪੇਸੰਗਤਿਸਦਿਬਹਾਲੈਆਪੇਵਿਦਾਕਰਾਵੈ
ਜਿਸਨੋਕਿਰਪਾਲੁਹੋਵੈਹਰਿਆਪੇਤਿਸਨੋਹੁਕਮੁਮਨਾਵੈ॥੬॥
ਸਲੋਕਮਃ
ਕਰਮਧਰਮਸਭਿਬੰਧਨਾਪਾਪਪੁੰਨਸਨਬੰਧੁ
ਮਮਤਾਮੋਹੁਸੁਬੰਧਨਾਪੁਤ੍ਰਕਲਤ੍ਰਸੁਧੰਧੁ
ਜਹਦੇਖਾਤਹਜੇਵਰੀਮਾਇਆਕਾਸਨਬੰਧੁ
ਨਾਨਕਸਚੇਨਾਮਬਿਨੁਵਰਤਣਿਵਰਤੈਅੰਧੁ॥੧॥
ਮਃ
ਅੰਧੇਚਾਨਣੁਤਾਥੀਐਜਾਸਤਿਗੁਰੁਮਿਲੈਰਜਾਇ
ਬੰਧਨਤੋੜੈਸਚਿਵਸੈਅਗਿਆਨੁਅਧੇਰਾਜਾਇ
ਸਭੁਕਿਛੁਦੇਖੈਤਿਸੈਕਾਜਿਨਿਕੀਆਤਨੁਸਾਜਿ
ਨਾਨਕਸਰਣਿਕਰਤਾਰਕੀਕਰਤਾਰਾਖੈਲਾਜ॥੨॥
ਪਉੜੀ
ਜਦਹੁਆਪੇਥਾਟੁਕੀਆਬਹਿਕਰਤੈਤਦਹੁਪੁਛਿਸੇਵਕੁਬੀਆ
ਤਦਹੁਕਿਆਕੋਲੇਵੈਕਿਆਕੋਦੇਵੈਜਾਂਅਵਰੁਦੂਜਾਕੀਆ
ਫਿਰਿਆਪੇਜਗਤੁਉਪਾਇਆਕਰਤੈਦਾਨੁਸਭਨਾਕਉਦੀਆ
ਆਪੇਸੇਵਬਣਾਈਅਨੁਗੁਰਮੁਖਿਆਪੇਅੰਮ੍ਰਿਤੁਪੀਆ
ਆਪਿਨਿਰੰਕਾਰਆਕਾਰੁਹੈਆਪੇਆਪੇਕਰੈਸੁਥੀਆ॥੭॥
ਸਲੋਕਮਃ
ਗੁਰਮੁਖਿਪ੍ਰਭੁਸੇਵਹਿਸਦਸਾਚਾਅਨਦਿਨੁਸਹਜਿਪਿਆਰਿ
ਸਦਾਅਨੰਦਿਗਾਵਹਿਗੁਣਸਾਚੇਅਰਧਿਉਰਧਿਉਰਿਧਾਰਿ
ਅੰਤਰਿਪ੍ਰੀਤਮੁਵਸਿਆਧੁਰਿਕਰਮੁਲਿਖਿਆਕਰਤਾਰਿ
ਨਾਨਕਆਪਿਮਿਲਾਇਅਨੁਆਪੇਕਿਰਪਾਧਾਰਿ॥੧॥
ਮਃ
ਕਹਿਐਕਥਿਐਪਾਈਐਅਨਦਿਨੁਰਹੈਸਦਾਗੁਣਗਾਇ
ਵਿਣੁਕਰਮੈਕਿਨੈਪਾਇਓਭਉਕਿਮੁਏਬਿਲਲਾਇ
ਗੁਰਕੈਸਬਦਿਮਨੁਤਨੁਭਿਜੈਆਪਿਵਸੈਮਨਿਆਇ
ਨਾਨਕਨਦਰੀਪਾਈਐਆਪੇਲਏਮਿਲਾਇ॥੨॥
ਪਉੜੀ
ਆਪੇਵੇਦਪੁਰਾਣਸਭਿਸਾਸਤਆਪਿਕਥੈਆਪਿਭੀਜੈ
ਆਪੇਹੀਬਹਿਪੂਜੇਕਰਤਾਆਪਿਪਰਪੰਚੁਕਰੀਜੈ
ਆਪਿਪਰਵਿਰਤਿਆਪਿਨਿਰਵਿਰਤੀਆਪੇਅਕਥੁਕਥੀਜੈ
ਆਪੇਪੁੰਨੁਸਭੁਆਪਿਕਰਾਏਆਪਿਅਲਿਪਤੁਵਰਤੀਜੈ
ਆਪੇਸੁਖੁਦੁਖੁਦੇਵੈਕਰਤਾਆਪੇਬਖਸਕਰੀਜੈ॥੮॥
ਸਲੋਕਮਃ
ਸੇਖਾਅੰਦਰਹੁਜੋਰੁਛਡਿਤੂਭਉਕਰਿਝਲੁਗਵਾਇ
ਗੁਰਕੈਭੈਕੇਤੇਨਿਸਤਰੇਭੈਵਿਚਿਨਿਰਭਉਪਾਇ
ਮਨੁਕਠੋਰੁਸਬਦਿਭੇਦਿਤੂੰਸਾਂਤਿਵਸੈਮਨਿਆਇ
ਸਾਂਤੀਵਿਚਿਕਾਰਕਮਾਵਣੀਸਾਖਸਮੁਪਾਏਥਾਇ
ਨਾਨਕਕਾਮਿਕ੍ਰੋਧਿਕਿਨੈਪਾਇਓਪੁਛਹੁਗਿਆਨੀਜਾਇ॥੧॥
ਮਃ