ਮਃ੫॥
ਘਟਿਵਸਹਿਚਰਣਾਰਬਿੰਦਰਸਨਾਜਪੈਗੁਪਾਲ॥
ਨਾਨਕਸੋਪ੍ਰਭੁਸਿਮਰੀਐਤਿਸੁਦੇਹੀਕਉਪਾਲਿ॥੨॥
ਪਉੜੀ॥
ਆਪੇਅਠਸਠਿਤੀਰਥਕਰਤਾਆਪਿਕਰੇਇਸਨਾਨੁ॥
ਆਪੇਸੰਜਮਿਵਰਤੈਸ੍ਵਾਮੀਆਪਿਜਪਾਇਹਿਨਾਮੁ॥
ਆਪਿਦਇਆਲੁਹੋਇਭਉਖੰਡਨੁਆਪਿਕਰੈਸਭੁਦਾਨੁ॥
ਜਿਸਨੋਗੁਰਮੁਖਿਆਪਿਬੁਝਾਏਸੋਸਦਹੀਦਰਗਹਪਾਏਮਾਨੁ॥
ਜਿਸਦੀਪੈਜਰਖੈਹਰਿਸੁਆਮੀਸੋਸਚਾਹਰਿਜਾਨੁ॥੧੪॥
ਸਲੋਕੁਮਃ੩॥
ਨਾਨਕਬਿਨੁਸਤਿਗੁਰਭੇਟੇਜਗੁਅੰਧੁਹੈਅੰਧੇਕਰਮਕਮਾਇ॥
ਸਬਦੈਸਿਉਚਿਤੁਨਲਾਵਈਜਿਤੁਸੁਖੁਵਸੈਮਨਿਆਇ॥
ਤਾਮਸਿਲਗਾਸਦਾਫਿਰੈਅਹਿਨਿਸਿਜਲਤੁਬਿਹਾਇ॥
ਜੋਤਿਸੁਭਾਵੈਸੋਥੀਐਕਹਣਾਕਿਛੂਨਜਾਇ॥੧॥
ਮਃ੩॥
ਸਤਿਗੁਰੂਫੁਰਮਾਇਆਕਾਰੀਏਹਕਰੇਹੁ॥
ਗੁਰੂਦੁਆਰੈਹੋਇਕੈਸਾਹਿਬੁਸੰਮਾਲੇਹੁ॥
ਸਾਹਿਬੁਸਦਾਹਜੂਰਿਹੈਭਰਮੈਕੇਛਉੜਕਟਿਕੈਅੰਤਰਿਜੋਤਿਧਰੇਹੁ॥
ਹਰਿਕਾਨਾਮੁਅੰਮ੍ਰਿਤੁਹੈਦਾਰੂਏਹੁਲਾਏਹੁ॥
ਸਤਿਗੁਰਕਾਭਾਣਾਚਿਤਿਰਖਹੁਸੰਜਮੁਸਚਾਨੇਹੁ॥
ਨਾਨਕਐਥੈਸੁਖੈਅੰਦਰਿਰਖਸੀਅਗੈਹਰਿਸਿਉਕੇਲਕਰੇਹੁ॥੨॥
ਪਉੜੀ॥
ਆਪੇਭਾਰਅਠਾਰਹਬਣਸਪਤਿਆਪੇਹੀਫਲਲਾਏ॥
ਆਪੇਮਾਲੀਆਪਿਸਭੁਸਿੰਚੈਆਪੇਹੀਮੁਹਿਪਾਏ॥
ਆਪੇਕਰਤਾਆਪੇਭੁਗਤਾਆਪੇਦੇਇਦਿਵਾਏ॥
ਆਪੇਸਾਹਿਬੁਆਪੇਹੈਰਾਖਾਆਪੇਰਹਿਆਸਮਾਏ॥
ਜਨੁਨਾਨਕਵਡਿਆਈਆਖੈਹਰਿਕਰਤੇਕੀਜਿਸਨੋਤਿਲੁਨਤਮਾਏ॥੧੫॥
ਸਲੋਕਮਃ੩॥
ਮਾਣਸੁਭਰਿਆਆਣਿਆਮਾਣਸੁਭਰਿਆਆਇ॥
ਜਿਤੁਪੀਤੈਮਤਿਦੂਰਿਹੋਇਬਰਲੁਪਵੈਵਿਚਿਆਇ॥
ਆਪਣਾਪਰਾਇਆਨਪਛਾਣਈਖਸਮਹੁਧਕੇਖਾਇ॥
ਜਿਤੁਪੀਤੈਖਸਮੁਵਿਸਰੈਦਰਗਹਮਿਲੈਸਜਾਇ॥
ਝੂਠਾਮਦੁਮੂਲਿਨਪੀਚਈਜੇਕਾਪਾਰਿਵਸਾਇ॥
ਨਾਨਕਨਦਰੀਸਚੁਮਦੁਪਾਈਐਸਤਿਗੁਰੁਮਿਲੈਜਿਸੁਆਇ॥
ਸਦਾਸਾਹਿਬਕੈਰੰਗਿਰਹੈਮਹਲੀਪਾਵੈਥਾਉ॥੧॥
ਮਃ੩॥
ਇਹੁਜਗਤੁਜੀਵਤੁਮਰੈਜਾਇਸਨੋਸੋਝੀਹੋਇ॥
ਜਾਤਿਨਿੑਸਵਾਲਿਆਤਾਂਸਵਿਰਹਿਆਜਗਾਏਤਾਂਸੁਧਿਹੋਇ॥
ਨਾਨਕਨਦਰਿਕਰੇਜੇਆਪਣੀਸਤਿਗੁਰੁਮੇਲੈਸੋਇ॥
ਗੁਰਪ੍ਰਸਾਦਿਜੀਵਤੁਮਰੈਤਾਫਿਰਿਮਰਣੁਨਹੋਇ॥੨॥
ਪਉੜੀ॥
ਜਿਸਦਾਕੀਤਾਸਭੁਕਿਛੁਹੋਵੈਤਿਸਨੋਪਰਵਾਹਨਾਹੀਕਿਸੈਕੇਰੀ॥
ਹਰਿਜੀਉਤੇਰਾਦਿਤਾਸਭੁਕੋਖਾਵੈਸਭਮੁਹਤਾਜੀਕਢੈਤੇਰੀ॥