ਲਿਖੇਬਾਝਹੁਸੁਰਤਿਨਾਹੀਬੋਲਿਬੋਲਿਗਵਾਈਐ॥
ਜਿਥੈਜਾਇਬਹੀਐਭਲਾਕਹੀਐਸੁਰਤਿਸਬਦੁਲਿਖਾਈਐ॥
ਕਾਇਆਕੂੜਿਵਿਗਾੜਿਕਾਹੇਨਾਈਐ॥੧॥
ਤਾਮੈਕਹਿਆਕਹਣੁਜਾਤੁਝੈਕਹਾਇਆ॥
ਅੰਮ੍ਰਿਤੁਹਰਿਕਾਨਾਮੁਮੇਰੈਮਨਿਭਾਇਆ॥
ਨਾਮੁਮੀਠਾਮਨਹਿਲਾਗਾਦੂਖਿਡੇਰਾਢਾਹਿਆ॥
ਸੂਖੁਮਨਮਹਿਆਇਵਸਿਆਜਾਮਿਤੈਫੁਰਮਾਇਆ॥
ਨਦਰਿਤੁਧੁਅਰਦਾਸਿਮੇਰੀਜਿੰਨਿਆਪੁਉਪਾਇਆ॥
ਤਾਮੈਕਹਿਆਕਹਣੁਜਾਤੁਝੈਕਹਾਇਆ॥੨॥
ਵਾਰੀਖਸਮੁਕਢਾਏਕਿਰਤੁਕਮਾਵਣਾ॥
ਮੰਦਾਕਿਸੈਨਆਖਿਝਗੜਾਪਾਵਣਾ॥
ਨਹਪਾਇਝਗੜਾਸੁਆਮਿਸੇਤੀਆਪਿਆਪੁਵਞਾਵਣਾ॥
ਜਿਸੁਨਾਲਿਸੰਗਤਿਕਰਿਸਰੀਕੀਜਾਇਕਿਆਰੂਆਵਣਾ॥
ਜੋਦੇਇਸਹਣਾਮਨਹਿਕਹਣਾਆਖਿਨਾਹੀਵਾਵਣਾ॥
ਵਾਰੀਖਸਮੁਕਢਾਏਕਿਰਤੁਕਮਾਵਣਾ॥੩॥
ਸਭਉਪਾਈਅਨੁਆਪਿਆਪੇਨਦਰਿਕਰੇ॥
ਕਉੜਾਕੋਇਨਮਾਗੈਮੀਠਾਸਭਮਾਗੈ॥
ਸਭੁਕੋਇਮੀਠਾਮੰਗਿਦੇਖੈਖਸਮਭਾਵੈਸੋਕਰੇ॥
ਕਿਛੁਪੁੰਨਦਾਨਅਨੇਕਕਰਣੀਨਾਮਤੁਲਿਨਸਮਸਰੇ॥
ਨਾਨਕਾਜਿਨਨਾਮੁਮਿਲਿਆਕਰਮੁਹੋਆਧੁਰਿਕਦੇ॥
ਸਭਉਪਾਈਅਨੁਆਪਿਆਪੇਨਦਰਿਕਰੇ॥੪॥੧॥
ਵਡਹੰਸੁਮਹਲਾ੧॥
ਕਰਹੁਦਇਆਤੇਰਾਨਾਮੁਵਖਾਣਾ॥
ਸਭਉਪਾਈਐਆਪਿਆਪੇਸਰਬਸਮਾਣਾ॥
ਸਰਬੇਸਮਾਣਾਆਪਿਤੂਹੈਉਪਾਇਧੰਧੈਲਾਈਆ॥
ਇਕਿਤੁਝਹੀਕੀਏਰਾਜੇਇਕਨਾਭਿਖਭਵਾਈਆ॥
ਲੋਭੁਮੋਹੁਤੁਝੁਕੀਆਮੀਠਾਏਤੁਭਰਮਿਭੁਲਾਣਾ॥
ਸਦਾਦਇਆਕਰਹੁਅਪਣੀਤਾਮਿਨਾਮੁਵਖਾਣਾ॥੧॥
ਨਾਮੁਤੇਰਾਹੈਸਾਚਾਸਦਾਮੈਮਨਿਭਾਣਾ॥
ਦੂਖੁਗਇਆਸੁਖੁਆਇਸਮਾਣਾ॥
ਗਾਵਨਿਸੁਰਿਨਰਸੁਘੜਸੁਜਾਣਾ॥
ਸੁਰਿਨਰਸੁਘੜਸੁਜਾਣਗਾਵਹਿਜੋਤੇਰੈਮਨਿਭਾਵਹੇ॥
ਮਾਇਆਮੋਹੇਚੇਤਹਿਨਾਹੀਅਹਿਲਾਜਨਮੁਗਵਾਵਹੇ॥
ਇਕਿਮੂੜਮੁਗਧਨਚੇਤਹਿਮੂਲੇਜੋਆਇਆਤਿਸੁਜਾਣਾ॥
ਨਾਮੁਤੇਰਾਸਦਾਸਾਚਾਸੋਇਮੈਮਨਿਭਾਣਾ॥੨॥
ਤੇਰਾਵਖਤੁਸੁਹਾਵਾਅੰਮ੍ਰਿਤੁਤੇਰੀਬਾਣੀ॥
ਸੇਵਕਸੇਵਹਿਭਾਉਕਰਿਲਾਗਾਸਾਉਪਰਾਣੀ॥
ਸਾਉਪ੍ਰਾਣੀਤਿਨਾਲਾਗਾਜਿਨੀਅੰਮ੍ਰਿਤੁਪਾਇਆ॥
ਨਾਮਿਤੇਰੈਜੋਇਰਾਤੇਨਿਤਚੜਹਿਸਵਾਇਆ॥
ਇਕੁਕਰਮੁਧਰਮੁਨਹੋਇਸੰਜਮੁਜਾਮਿਨਏਕੁਪਛਾਣੀ॥
ਵਖਤੁਸੁਹਾਵਾਸਦਾਤੇਰਾਅੰਮ੍ਰਿਤਤੇਰੀਬਾਣੀ॥੩॥
ਹਉਬਲਿਹਾਰੀਸਾਚੇਨਾਵੈ॥