ਨਾਨਕਸਾਧਨਮਿਲੈਮਿਲਾਈਪਿਰੁਅੰਤਰਿਸਦਾਸਮਾਲੇ॥
ਇਕਿਰੋਵਹਿਪਿਰਹਿਵਿਛੁੰਨੀਆਅੰਧੀਨਜਾਣੈਪਿਰੁਹੈਨਾਲੇ॥੪॥੨॥
ਵਡਹੰਸੁਮਃ੩॥
ਰੋਵਹਿਪਿਰਹਿਵਿਛੁੰਨੀਆਮੈਪਿਰੁਸਚੜਾਹੈਸਦਾਨਾਲੇ॥
ਜਿਨੀਚਲਣੁਸਹੀਜਾਣਿਆਸਤਿਗੁਰੁਸੇਵਹਿਨਾਮੁਸਮਾਲੇ॥
ਸਦਾਨਾਮੁਸਮਾਲੇਸਤਿਗੁਰੁਹੈਨਾਲੇਸਤਿਗੁਰੁਸੇਵਿਸੁਖੁਪਾਇਆ॥
ਸਬਦੇਕਾਲੁਮਾਰਿਸਚੁਉਰਿਧਾਰਿਫਿਰਿਆਵਣਜਾਣੁਨਹੋਇਆ॥
ਸਚਾਸਾਹਿਬੁਸਚੀਨਾਈਵੇਖੈਨਦਰਿਨਿਹਾਲੇ॥
ਰੋਵਹਿਪਿਰਹੁਵਿਛੁੰਨੀਆਮੈਪਿਰੁਸਚੜਾਹੈਸਦਾਨਾਲੇ॥੧॥
ਪ੍ਰਭੁਮੇਰਾਸਾਹਿਬੁਸਭਦੂਊਚਾਹੈਕਿਵਮਿਲਾਂਪ੍ਰੀਤਮਪਿਆਰੇ॥
ਸਤਿਗੁਰਿਮੇਲੀਤਾਂਸਹਜਿਮਿਲੀਪਿਰੁਰਾਖਿਆਉਰਧਾਰੇ॥
ਸਦਾਉਰਧਾਰੇਨੇਹੁਨਾਲਿਪਿਆਰੇਸਤਿਗੁਰਤੇਪਿਰੁਦਿਸੈ॥
ਮਾਇਆਮੋਹਕਾਕਚਾਚੋਲਾਤਿਤੁਪੈਧੈਪਗੁਖਿਸੈ॥
ਪਿਰਰੰਗਿਰਾਤਾਸੋਸਚਾਚੋਲਾਤਿਤੁਪੈਧੈਤਿਖਾਨਿਵਾਰੇ॥
ਪ੍ਰਭੁਮੇਰਾਸਾਹਿਬੁਸਭਦੂਊਚਾਹੈਕਿਉਮਿਲਾਪ੍ਰੀਤਮਪਿਆਰੇ॥੨॥
ਮੈਪ੍ਰਭੁਸਚੁਪਛਾਣਿਆਹੋਰਭੂਲੀਅਵਗਣਿਆਰੇ॥
ਮੈਸਦਾਰਾਵੇਪਿਰੁਆਪਣਾਸਚੜੈਸਬਦਿਵੀਚਾਰੇ॥
ਸਚੈਸਬਦਿਵੀਚਾਰੇਰੰਗਿਰਾਤੀਨਾਰੇਮਿਲਿਸਤਿਗੁਰਪ੍ਰੀਤਮੁਪਾਇਆ॥
ਅੰਤਰਿਰੰਗਿਰਾਤੀਸਹਜੇਮਾਤੀਗਇਆਦੁਸਮਨੁਦੂਖੁਸਬਾਇਆ॥
ਅਪਨੇਗੁਰਕੰਉਤਨੁਮਨੁਦੀਜੈਤਾਂਮਨੁਭੀਜੈਤ੍ਰਿਸਨਾਦੂਖਨਿਵਾਰੇ॥
ਮੈਪਿਰੁਸਚੁਪਛਾਣਿਆਹੋਰਭੂਲੀਅਵਗਣਿਆਰੇ॥੩॥
ਸਚੜੈਆਪਿਜਗਤੁਉਪਾਇਆਗੁਰਬਿਨੁਘੋਰਅੰਧਾਰੋ॥
ਆਪਿਮਿਲਾਏਆਪਿਮਿਲੈਆਪੇਦੇਇਪਿਆਰੋ॥
ਆਪੇਦੇਇਪਿਆਰੋਸਹਜਿਵਾਪਾਰੋਗੁਰਮੁਖਿਜਨਮੁਸਵਾਰੇ॥
ਧਨੁਜਗਮਹਿਆਇਆਆਪੁਗਵਾਇਆਦਰਿਸਾਚੈਸਚਿਆਰੋ॥
ਗਿਆਨਿਰਤਨਿਘਟਿਚਾਨਣੁਹੋਆਨਾਨਕਨਾਮਪਿਆਰੋ॥
ਸਚੜੈਆਪਿਜਗਤੁਉਪਾਇਆਗੁਰਬਿਨੁਘੋਰਅੰਧਾਰੋ॥੪॥੩॥
ਵਡਹੰਸੁਮਹਲਾ੩॥
ਇਹੁਸਰੀਰੁਜਜਰੀਹੈਇਸਨੋਜਰੁਪਹੁਚੈਆਏ॥
ਗੁਰਿਰਾਖੇਸੇਉਬਰੇਹੋਰੁਮਰਿਜੰਮੈਆਵੈਜਾਏ॥
ਹੋਰਿਮਰਿਜੰਮਹਿਆਵਹਿਜਾਵਹਿਅੰਤਿਗਏਪਛੁਤਾਵਹਿਬਿਨੁਨਾਵੈਸੁਖੁਨਹੋਈ॥
ਐਥੈਕਮਾਵੈਸੋਫਲੁਪਾਵੈਮਨਮੁਖਿਹੈਪਤਿਖੋਈ॥
ਜਮਪੁਰਿਘੋਰਅੰਧਾਰੁਮਹਾਗੁਬਾਰੁਨਾਤਿਥੈਭੈਣਨਭਾਈ॥
ਇਹੁਸਰੀਰੁਜਜਰੀਹੈਇਸਨੋਜਰੁਪਹੁਚੈਆਈ॥੧॥
ਕਾਇਆਕੰਚਨੁਤਾਂਥੀਐਜਾਂਸਤਿਗੁਰੁਲਏਮਿਲਾਏ॥