ਨਾਨਕਕਉਗੁਰੁਪੂਰਾਭੇਟਿਓਸਗਲੇਦੂਖਬਿਨਾਸੇ॥੪॥੫॥
ਸੋਰਠਿਮਹਲਾ੫॥
ਸੁਖੀਏਕਉਪੇਖੈਸਭਸੁਖੀਆਰੋਗੀਕੈਭਾਣੈਸਭਰੋਗੀ॥
ਕਰਣਕਰਾਵਨਹਾਰਸੁਆਮੀਆਪਨਹਾਥਿਸੰਜੋਗੀ॥੧॥
ਮਨਮੇਰੇਜਿਨਿਅਪੁਨਾਭਰਮੁਗਵਾਤਾ॥
ਤਿਸਕੈਭਾਣੈਕੋਇਨਭੂਲਾਜਿਨਿਸਗਲੋਬ੍ਰਹਮੁਪਛਾਤਾ॥ਰਹਾਉ॥
ਸੰਤਸੰਗਿਜਾਕਾਮਨੁਸੀਤਲੁਓਹੁਜਾਣੈਸਗਲੀਠਾਂਢੀ॥
ਹਉਮੈਰੋਗਿਜਾਕਾਮਨੁਬਿਆਪਿਤਓਹੁਜਨਮਿਮਰੈਬਿਲਲਾਤੀ॥੨॥
ਗਿਆਨਅੰਜਨੁਜਾਕੀਨੇਤ੍ਰੀਪੜਿਆਤਾਕਉਸਰਬਪ੍ਰਗਾਸਾ॥
ਅਗਿਆਨਿਅੰਧੇਰੈਸੂਝਸਿਨਾਹੀਬਹੁੜਿਬਹੁੜਿਭਰਮਾਤਾ॥੩॥
ਸੁਣਿਬੇਨੰਤੀਸੁਆਮੀਅਪੁਨੇਨਾਨਕੁਇਹੁਸੁਖੁਮਾਗੈ॥
ਜਹਕੀਰਤਨੁਤੇਰਾਸਾਧੂਗਾਵਹਿਤਹਮੇਰਾਮਨੁਲਾਗੈ॥੪॥੬॥
ਸੋਰਠਿਮਹਲਾ੫॥
ਤਨੁਸੰਤਨਕਾਧਨੁਸੰਤਨਕਾਮਨੁਸੰਤਨਕਾਕੀਆ॥
ਸੰਤਪ੍ਰਸਾਦਿਹਰਿਨਾਮੁਧਿਆਇਆਸਰਬਕੁਸਲਤਬਥੀਆ॥੧॥
ਸੰਤਨਬਿਨੁਅਵਰੁਨਦਾਤਾਬੀਆ॥
ਜੋਜੋਸਰਣਿਪਰੈਸਾਧੂਕੀਸੋਪਾਰਗਰਾਮੀਕੀਆ॥ਰਹਾਉ॥
ਕੋਟਿਪਰਾਧਮਿਟਹਿਜਨਸੇਵਾਹਰਿਕੀਰਤਨੁਰਸਿਗਾਈਐ॥
ਈਹਾਸੁਖੁਆਗੈਮੁਖਊਜਲਜਨਕਾਸੰਗੁਵਡਭਾਗੀਪਾਈਐ॥੨॥
ਰਸਨਾਏਕਅਨੇਕਗੁਣਪੂਰਨਜਨਕੀਕੇਤਕਉਪਮਾਕਹੀਐ॥
ਅਗਮਅਗੋਚਰਸਦਅਬਿਨਾਸੀਸਰਣਿਸੰਤਨਕੀਲਹੀਐ॥੩॥
ਨਿਰਗੁਨਨੀਚਅਨਾਥਅਪਰਾਧੀਓਟਸੰਤਨਕੀਆਹੀ॥
ਬੂਡਤਮੋਹਗ੍ਰਿਹਅੰਧਕੂਪਮਹਿਨਾਨਕਲੇਹੁਨਿਬਾਹੀ॥੪॥੭॥
ਸੋਰਠਿਮਹਲਾ੫ਘਰੁ੧॥
ਜਾਕੈਹਿਰਦੈਵਸਿਆਤੂਕਰਤੇਤਾਕੀਤੈਂਆਸਪੁਜਾਈ॥
ਦਾਸਅਪੁਨੇਕਉਤੂਵਿਸਰਹਿਨਾਹੀਚਰਣਧੂਰਿਮਨਿਭਾਈ॥੧॥
ਤੇਰੀਅਕਥਕਥਾਕਥਨੁਨਜਾਈ॥
ਗੁਣਨਿਧਾਨਸੁਖਦਾਤੇਸੁਆਮੀਸਭਤੇਊਚਬਡਾਈ॥ਰਹਾਉ॥
ਸੋਸੋਕਰਮਕਰਤਹੈਪ੍ਰਾਣੀਜੈਸੀਤੁਮਲਿਖਿਪਾਈ॥
ਸੇਵਕਕਉਤੁਮਸੇਵਾਦੀਨੀਦਰਸਨੁਦੇਖਿਅਘਾਈ॥੨॥
ਸਰਬਨਿਰੰਤਰਿਤੁਮਹਿਸਮਾਨੇਜਾਕਉਤੁਧੁਆਪਿਬੁਝਾਈ॥
ਗੁਰਪਰਸਾਦਿਮਿਟਿਓਅਗਿਆਨਾਪ੍ਰਗਟੁਭਏਸਭਠਾਈ॥੩॥
ਸੋਈਗਿਆਨੀਸੋਈਧਿਆਨੀਸੋਈਪੁਰਖੁਸੁਭਾਈ॥
ਕਹੁਨਾਨਕਜਿਸੁਭਏਦਇਆਲਾਤਾਕਉਮਨਤੇਬਿਸਰਿਨਜਾਈ॥੪॥੮॥
ਸੋਰਠਿਮਹਲਾ੫॥
ਸਗਲਸਮਗ੍ਰੀਮੋਹਿਵਿਆਪੀਕਬਊਚੇਕਬਨੀਚੇ॥
ਸੁਧੁਨਹੋਈਐਕਾਹੂਜਤਨਾਓੜਕਿਕੋਨਪਹੂਚੇ॥੧॥