ਮੇਰੇਮਨਸਾਧਸਰਣਿਛੁਟਕਾਰਾ॥
ਬਿਨੁਗੁਰਪੂਰੇਜਨਮਮਰਣੁਨਰਹਈਫਿਰਿਆਵਤਬਾਰੋਬਾਰਾ॥ਰਹਾਉ॥
ਓਹੁਜੁਭਰਮੁਭੁਲਾਵਾਕਹੀਅਤਤਿਨਮਹਿਉਰਝਿਓਸਗਲਸੰਸਾਰਾ॥
ਪੂਰਨਭਗਤੁਪੁਰਖਸੁਆਮੀਕਾਸਰਬਥੋਕਤੇਨਿਆਰਾ॥੨॥
ਨਿੰਦਉਨਾਹੀਕਾਹੂਬਾਤੈਏਹੁਖਸਮਕਾਕੀਆ॥
ਜਾਕਉਕ੍ਰਿਪਾਕਰੀਪ੍ਰਭਿਮੇਰੈਮਿਲਿਸਾਧਸੰਗਤਿਨਾਉਲੀਆ॥੩॥
ਪਾਰਬ੍ਰਹਮਪਰਮੇਸੁਰਸਤਿਗੁਰਸਭਨਾਕਰਤਉਧਾਰਾ॥
ਕਹੁਨਾਨਕਗੁਰਬਿਨੁਨਹੀਤਰੀਐਇਹੁਪੂਰਨਤਤੁਬੀਚਾਰਾ॥੪॥੯॥
ਸੋਰਠਿਮਹਲਾ੫॥
ਖੋਜਤਖੋਜਤਖੋਜਿਬੀਚਾਰਿਓਰਾਮਨਾਮੁਤਤੁਸਾਰਾ॥
ਕਿਲਬਿਖਕਾਟੇਨਿਮਖਅਰਾਧਿਆਗੁਰਮੁਖਿਪਾਰਿਉਤਾਰਾ॥੧॥
ਹਰਿਰਸੁਪੀਵਹੁਪੁਰਖਗਿਆਨੀ॥
ਸੁਣਿਸੁਣਿਮਹਾਤ੍ਰਿਪਤਿਮਨੁਪਾਵੈਸਾਧੂਅੰਮ੍ਰਿਤਬਾਨੀ॥ਰਹਾਉ॥
ਮੁਕਤਿਭੁਗਤਿਜੁਗਤਿਸਚੁਪਾਈਐਸਰਬਸੁਖਾਕਾਦਾਤਾ॥
ਅਪੁਨੇਦਾਸਕਉਭਗਤਿਦਾਨੁਦੇਵੈਪੂਰਨਪੁਰਖੁਬਿਧਾਤਾ॥੨॥
ਸ੍ਰਵਣੀਸੁਣੀਐਰਸਨਾਗਾਈਐਹਿਰਦੈਧਿਆਈਐਸੋਈ॥
ਕਰਣਕਾਰਣਸਮਰਥਸੁਆਮੀਜਾਤੇਬ੍ਰਿਥਾਨਕੋਈ॥੩॥
ਵਡੈਭਾਗਿਰਤਨਜਨਮੁਪਾਇਆਕਰਹੁਕ੍ਰਿਪਾਕਿਰਪਾਲਾ॥
ਸਾਧਸੰਗਿਨਾਨਕੁਗੁਣਗਾਵੈਸਿਮਰੈਸਦਾਗੋੁਪਾਲਾ॥੪॥੧੦॥
ਸੋਰਠਿਮਹਲਾ੫॥
ਕਰਿਇਸਨਾਨੁਸਿਮਰਿਪ੍ਰਭੁਅਪਨਾਮਨਤਨਭਏਅਰੋਗਾ॥
ਕੋਟਿਬਿਘਨਲਾਥੇਪ੍ਰਭਸਰਣਾਪ੍ਰਗਟੇਭਲੇਸੰਜੋਗਾ॥੧॥
ਪ੍ਰਭਬਾਣੀਸਬਦੁਸੁਭਾਖਿਆ॥
ਗਾਵਹੁਸੁਣਹੁਪੜਹੁਨਿਤਭਾਈਗੁਰਪੂਰੈਤੂਰਾਖਿਆ॥ਰਹਾਉ॥
ਸਾਚਾਸਾਹਿਬੁਅਮਿਤਿਵਡਾਈਭਗਤਿਵਛਲਦਇਆਲਾ॥
ਸੰਤਾਕੀਪੈਜਰਖਦਾਆਇਆਆਦਿਬਿਰਦੁਪ੍ਰਤਿਪਾਲਾ॥੨॥
ਹਰਿਅੰਮ੍ਰਿਤਨਾਮੁਭੋਜਨੁਨਿਤਭੁੰਚਹੁਸਰਬਵੇਲਾਮੁਖਿਪਾਵਹੁ॥
ਜਰਾਮਰਾਤਾਪੁਸਭੁਨਾਠਾਗੁਣਗੋਬਿੰਦਨਿਤਗਾਵਹੁ॥੩॥
ਸੁਣੀਅਰਦਾਸਿਸੁਆਮੀਮੇਰੈਸਰਬਕਲਾਬਣਿਆਈ॥
ਪ੍ਰਗਟੁਭਈਸਗਲੇਜੁਗਅੰਤਰਿਗੁਰਨਾਨਕਕੀਵਡਿਆਈ॥੪॥੧੧॥
ਸੋਰਠਿਮਹਲਾ੫ਘਰੁ੨ਚਉਪਦੇ॥
ੴਸਤਿਗੁਰਪ੍ਰਸਾਦਿ॥
ਏਕੁਪਿਤਾਏਕਸਕੇਹਮਬਾਰਿਕਤੂਮੇਰਾਗੁਰਹਾਈ॥
ਸੁਣਿਮੀਤਾਜੀਉਹਮਾਰਾਬਲਿਬਲਿਜਾਸੀਹਰਿਦਰਸਨੁਦੇਹੁਦਿਖਾਈ॥੧॥