ਸੁਣਿਮੀਤਾਧੂਰੀਕਉਬਲਿਜਾਈ॥
ਇਹੁਮਨੁਤੇਰਾਭਾਈ॥ਰਹਾਉ॥
ਪਾਵਮਲੋਵਾਮਲਿਮਲਿਧੋਵਾਇਹੁਮਨੁਤੈਕੂਦੇਸਾ॥
ਸੁਣਿਮੀਤਾਹਉਤੇਰੀਸਰਣਾਈਆਇਆਪ੍ਰਭਮਿਲਉਦੇਹੁਉਪਦੇਸਾ॥੨॥
ਮਾਨੁਨਕੀਜੈਸਰਣਿਪਰੀਜੈਕਰੈਸੁਭਲਾਮਨਾਈਐ॥
ਸੁਣਿਮੀਤਾਜੀਉਪਿੰਡੁਸਭੁਤਨੁਅਰਪੀਜੈਇਉਦਰਸਨੁਹਰਿਜੀਉਪਾਈਐ॥੩॥
ਭਇਓਅਨੁਗ੍ਰਹੁਪ੍ਰਸਾਦਿਸੰਤਨਕੈਹਰਿਨਾਮਾਹੈਮੀਠਾ॥
ਜਨਨਾਨਕਕਉਗੁਰਿਕਿਰਪਾਧਾਰੀਸਭੁਅਕੁਲਨਿਰੰਜਨੁਡੀਠਾ॥੪॥੧॥੧੨॥
ਸੋਰਠਿਮਹਲਾ੫॥
ਕੋਟਿਬ੍ਰਹਮੰਡਕੋਠਾਕੁਰੁਸੁਆਮੀਸਰਬਜੀਆਕਾਦਾਤਾਰੇ॥
ਪ੍ਰਤਿਪਾਲੈਨਿਤਸਾਰਿਸਮਾਲੈਇਕੁਗੁਨੁਨਹੀਮੂਰਖਿਜਾਤਾਰੇ॥੧॥
ਹਰਿਆਰਾਧਿਨਜਾਨਾਰੇ॥
ਹਰਿਹਰਿਗੁਰੁਗੁਰੁਕਰਤਾਰੇ॥
ਹਰਿਜੀਉਨਾਮੁਪਰਿਓਰਾਮਦਾਸੁ॥ਰਹਾਉ॥
ਦੀਨਦਇਆਲਕ੍ਰਿਪਾਲਸੁਖਸਾਗਰਸਰਬਘਟਾਭਰਪੂਰੀਰੇ॥
ਪੇਖਤਸੁਨਤਸਦਾਹੈਸੰਗੇਮੈਮੂਰਖਜਾਨਿਆਦੂਰੀਰੇ॥੨॥
ਹਰਿਬਿਅੰਤੁਹਉਮਿਤਿਕਰਿਵਰਨਉਕਿਆਜਾਨਾਹੋਇਕੈਸੋਰੇ॥
ਕਰਉਬੇਨਤੀਸਤਿਗੁਰਅਪੁਨੇਮੈਮੂਰਖਦੇਹੁਉਪਦੇਸੋਰੇ॥੩॥
ਮੈਮੂਰਖਕੀਕੇਤਕਬਾਤਹੈਕੋਟਿਪਰਾਧੀਤਰਿਆਰੇ॥
ਗੁਰੁਨਾਨਕੁਜਿਨਸੁਣਿਆਪੇਖਿਆਸੇਫਿਰਿਗਰਭਾਸਿਨਪਰਿਆਰੇ॥੪॥੨॥੧੩॥
ਸੋਰਠਿਮਹਲਾ੫॥
ਜਿਨਾਬਾਤਕੋਬਹੁਤੁਅੰਦੇਸਰੋਤੇਮਿਟੇਸਭਿਗਇਆ॥
ਸਹਜਸੈਨਅਰੁਸੁਖਮਨਨਾਰੀਊਧਕਮਲਬਿਗਸਇਆ॥੧॥
ਦੇਖਹੁਅਚਰਜੁਭਇਆ॥
ਜਿਹਠਾਕੁਰਕਉਸੁਨਤਅਗਾਧਿਬੋਧਿਸੋਰਿਦੈਗੁਰਿਦਇਆ॥ਰਹਾਉ॥
ਜੋਇਦੂਤਮੋਹਿਬਹੁਤੁਸੰਤਾਵਤਤੇਭਇਆਨਕਭਇਆ॥
ਕਰਹਿਬੇਨਤੀਰਾਖੁਠਾਕੁਰਤੇਹਮਤੇਰੀਸਰਨਇਆ॥੨॥
ਜਹਭੰਡਾਰੁਗੋਬਿੰਦਕਾਖੁਲਿਆਜਿਹਪ੍ਰਾਪਤਿਤਿਹਲਇਆ॥
ਏਕੁਰਤਨੁਮੋਕਉਗੁਰਿਦੀਨਾਮੇਰਾਮਨੁਤਨੁਸੀਤਲੁਥਿਆ॥੩॥
ਏਕਬੂੰਦਗੁਰਿਅੰਮ੍ਰਿਤੁਦੀਨੋਤਾਅਟਲੁਅਮਰੁਨਮੁਆ॥
ਭਗਤਿਭੰਡਾਰਗੁਰਿਨਾਨਕਕਉਸਉਪੇਫਿਰਿਲੇਖਾਮੂਲਿਨਲਇਆ॥੪॥੩॥੧੪॥
ਸੋਰਠਿਮਹਲਾ੫॥
ਚਰਨਕਮਲਸਿਉਜਾਕਾਮਨੁਲੀਨਾਸੇਜਨਤ੍ਰਿਪਤਿਅਘਾਈ॥
ਗੁਣਅਮੋਲਜਿਸੁਰਿਦੈਨਵਸਿਆਤੇਨਰਤ੍ਰਿਸਨਤ੍ਰਿਖਾਈ॥੧॥
ਹਰਿਆਰਾਧੇਅਰੋਗਅਨਦਾਈ॥
ਜਿਸਨੋਵਿਸਰੈਮੇਰਾਰਾਮਸਨੇਹੀਤਿਸੁਲਾਖਬੇਦਨਜਣੁਆਈ॥ਰਹਾਉ॥