ਸਾਧਸੰਗਿਜਉਤੁਮਹਿਮਿਲਾਇਓਤਉਸੁਨੀਤੁਮਾਰੀਬਾਣੀ॥
ਅਨਦੁਭਇਆਪੇਖਤਹੀਨਾਨਕਪ੍ਰਤਾਪਪੁਰਖਨਿਰਬਾਣੀ॥੪॥੭॥੧੮॥
ਸੋਰਠਿਮਹਲਾ੫॥
ਹਮਸੰਤਨਕੀਰੇਨੁਪਿਆਰੇਹਮਸੰਤਨਕੀਸਰਣਾ॥
ਸੰਤਹਮਾਰੀਓਟਸਤਾਣੀਸੰਤਹਮਾਰਾਗਹਣਾ॥੧॥
ਹਮਸੰਤਨਸਿਉਬਣਿਆਈ॥
ਪੂਰਬਿਲਿਖਿਆਪਾਈ॥
ਇਹੁਮਨੁਤੇਰਾਭਾਈ॥ਰਹਾਉ॥
ਸੰਤਨਸਿਉਮੇਰੀਲੇਵਾਦੇਵੀਸੰਤਨਸਿਉਬਿਉਹਾਰਾ॥
ਸੰਤਨਸਿਉਹਮਲਾਹਾਖਾਟਿਆਹਰਿਭਗਤਿਭਰੇਭੰਡਾਰਾ॥੨॥
ਸੰਤਨਮੋਕਉਪੂੰਜੀਸਉਪੀਤਉਉਤਰਿਆਮਨਕਾਧੋਖਾ॥
ਧਰਮਰਾਇਅਬਕਹਾਕਰੈਗੋਜਉਫਾਟਿਓਸਗਲੋਲੇਖਾ॥੩॥
ਮਹਾਅਨੰਦਭਏਸੁਖੁਪਾਇਆਸੰਤਨਕੈਪਰਸਾਦੇ॥
ਕਹੁਨਾਨਕਹਰਿਸਿਉਮਨੁਮਾਨਿਆਰੰਗਿਰਤੇਬਿਸਮਾਦੇ॥੪॥੮॥੧੯॥
ਸੋਰਠਿਮਃ੫॥
ਜੇਤੀਸਮਗ੍ਰੀਦੇਖਹੁਰੇਨਰਤੇਤੀਹੀਛਡਿਜਾਨੀ॥
ਰਾਮਨਾਮਸੰਗਿਕਰਿਬਿਉਹਾਰਾਪਾਵਹਿਪਦੁਨਿਰਬਾਨੀ॥੧॥
ਪਿਆਰੇਤੂਮੇਰੋਸੁਖਦਾਤਾ॥
ਗੁਰਿਪੂਰੈਦੀਆਉਪਦੇਸਾਤੁਮਹੀਸੰਗਿਪਰਾਤਾ॥ਰਹਾਉ॥
ਕਾਮਕ੍ਰੋਧਲੋਭਮੋਹਅਭਿਮਾਨਾਤਾਮਹਿਸੁਖੁਨਹੀਪਾਈਐ॥
ਹੋਹੁਰੇਨਤੂਸਗਲਕੀਮੇਰੇਮਨਤਉਅਨਦਮੰਗਲਸੁਖੁਪਾਈਐ॥੨॥
ਘਾਲਨਭਾਨੈਅੰਤਰਬਿਧਿਜਾਨੈਤਾਕੀਕਰਿਮਨਸੇਵਾ॥
ਕਰਿਪੂਜਾਹੋਮਿਇਹੁਮਨੂਆਅਕਾਲਮੂਰਤਿਗੁਰਦੇਵਾ॥੩॥
ਗੋਬਿਦਦਾਮੋਦਰਦਇਆਲਮਾਧਵੇਪਾਰਬ੍ਰਹਮਨਿਰੰਕਾਰਾ॥
ਨਾਮੁਵਰਤਣਿਨਾਮੋਵਾਲੇਵਾਨਾਮੁਨਾਨਕਪ੍ਰਾਨਅਧਾਰਾ॥੪॥੯॥੨੦॥
ਸੋਰਠਿਮਹਲਾ੫॥
ਮਿਰਤਕਕਉਪਾਇਓਤਨਿਸਾਸਾਬਿਛੁਰਤਆਨਿਮਿਲਾਇਆ॥
ਪਸੂਪਰੇਤਮੁਗਧਭਏਸ੍ਰੋਤੇਹਰਿਨਾਮਾਮੁਖਿਗਾਇਆ॥੧॥
ਪੂਰੇਗੁਰਕੀਦੇਖੁਵਡਾਈ॥
ਤਾਕੀਕੀਮਤਿਕਹਣੁਨਜਾਈ॥ਰਹਾਉ॥
ਦੂਖਸੋਗਕਾਢਾਹਿਓਡੇਰਾਅਨਦਮੰਗਲਬਿਸਰਾਮਾ॥
ਮਨਬਾਂਛਤਫਲਮਿਲੇਅਚਿੰਤਾਪੂਰਨਹੋਏਕਾਮਾ॥੨॥
ਈਹਾਸੁਖੁਆਗੈਮੁਖਊਜਲਮਿਟਿਗਏਆਵਣਜਾਣੇ॥
ਨਿਰਭਉਭਏਹਿਰਦੈਨਾਮੁਵਸਿਆਅਪੁਨੇਸਤਿਗੁਰਕੈਮਨਿਭਾਣੇ॥੩॥
ਊਠਤਬੈਠਤਹਰਿਗੁਣਗਾਵੈਦੂਖੁਦਰਦੁਭ੍ਰਮੁਭਾਗਾ॥
ਕਹੁਨਾਨਕਤਾਕੇਪੂਰਕਰੰਮਾਜਾਕਾਗੁਰਚਰਨੀਮਨੁਲਾਗਾ॥੪॥੧੦॥੨੧॥
ਸੋਰਠਿਮਹਲਾ੫॥
ਰਤਨੁਛਾਡਿਕਉਡੀਸੰਗਿਲਾਗੇਜਾਤੇਕਛੂਨਪਾਈਐ॥