ਸੋਰਠਿਮਹਲਾ੫ਘਰੁ੨ਦੁਪਦੇ॥
ੴਸਤਿਗੁਰਪ੍ਰਸਾਦਿ॥
ਸਗਲਬਨਸਪਤਿਮਹਿਬੈਸੰਤਰੁਸਗਲਦੂਧਮਹਿਘੀਆ॥
ਊਚਨੀਚਮਹਿਜੋਤਿਸਮਾਣੀਘਟਿਘਟਿਮਾਧਉਜੀਆ॥੧॥
ਸੰਤਹੁਘਟਿਘਟਿਰਹਿਆਸਮਾਹਿਓ॥
ਪੂਰਨਪੂਰਿਰਹਿਓਸਰਬਮਹਿਜਲਿਥਲਿਰਮਈਆਆਹਿਓ॥੧॥ਰਹਾਉ॥
ਗੁਣਨਿਧਾਨਨਾਨਕੁਜਸੁਗਾਵੈਸਤਿਗੁਰਿਭਰਮੁਚੁਕਾਇਓ॥
ਸਰਬਨਿਵਾਸੀਸਦਾਅਲੇਪਾਸਭਮਹਿਰਹਿਆਸਮਾਇਓ॥੨॥੧॥੨੯॥
ਸੋਰਠਿਮਹਲਾ੫॥
ਜਾਕੈਸਿਮਰਣਿਹੋਇਅਨੰਦਾਬਿਨਸੈਜਨਮਮਰਣਭੈਦੁਖੀ॥
ਚਾਰਿਪਦਾਰਥਨਵਨਿਧਿਪਾਵਹਿਬਹੁਰਿਨਤ੍ਰਿਸਨਾਭੁਖੀ॥੧॥
ਜਾਕੋਨਾਮੁਲੈਤਤੂਸੁਖੀ॥
ਸਾਸਿਸਾਸਿਧਿਆਵਹੁਠਾਕੁਰਕਉਮਨਤਨਜੀਅਰੇਮੁਖੀ॥੧॥ਰਹਾਉ॥
ਸਾਂਤਿਪਾਵਹਿਹੋਵਹਿਮਨਸੀਤਲਅਗਨਿਨਅੰਤਰਿਧੁਖੀ॥
ਗੁਰਨਾਨਕਕਉਪ੍ਰਭੂਦਿਖਾਇਆਜਲਿਥਲਿਤ੍ਰਿਭਵਣਿਰੁਖੀ॥੨॥੨॥੩੦॥
ਸੋਰਠਿਮਹਲਾ੫॥
ਕਾਮਕ੍ਰੋਧਲੋਭਝੂਠਨਿੰਦਾਇਨਤੇਆਪਿਛਡਾਵਹੁ॥
ਇਹਭੀਤਰਤੇਇਨਕਉਡਾਰਹੁਆਪਨਨਿਕਟਿਬੁਲਾਵਹੁ॥੧॥
ਅਪੁਨੀਬਿਧਿਆਪਿਜਨਾਵਹੁ॥
ਹਰਿਜਨਮੰਗਲਗਾਵਹੁ॥੧॥ਰਹਾਉ॥
ਬਿਸਰੁਨਾਹੀਕਬਹੂਹੀਏਤੇਇਹਬਿਧਿਮਨਮਹਿਪਾਵਹੁ॥
ਗੁਰੁਪੂਰਾਭੇਟਿਓਵਡਭਾਗੀਜਨਨਾਨਕਕਤਹਿਨਧਾਵਹੁ॥੨॥੩॥੩੧॥
ਸੋਰਠਿਮਹਲਾ੫॥
ਜਾਕੈਸਿਮਰਣਿਸਭੁਕਛੁਪਾਈਐਬਿਰਥੀਘਾਲਨਜਾਈ॥
ਤਿਸੁਪ੍ਰਭਤਿਆਗਿਅਵਰਕਤਰਾਚਹੁਜੋਸਭਮਹਿਰਹਿਆਸਮਾਈ॥੧॥
ਹਰਿਹਰਿਸਿਮਰਹੁਸੰਤਗੋਪਾਲਾ॥
ਸਾਧਸੰਗਿਮਿਲਿਨਾਮੁਧਿਆਵਹੁਪੂਰਨਹੋਵੈਘਾਲਾ॥੧॥ਰਹਾਉ॥
ਸਾਰਿਸਮਾਲੈਨਿਤਿਪ੍ਰਤਿਪਾਲੈਪ੍ਰੇਮਸਹਿਤਗਲਿਲਾਵੈ॥
ਕਹੁਨਾਨਕਪ੍ਰਭਤੁਮਰੇਬਿਸਰਤਜਗਤਜੀਵਨੁਕੈਸੇਪਾਵੈ॥੨॥੪॥੩੨॥
ਸੋਰਠਿਮਹਲਾ੫॥
ਅਬਿਨਾਸੀਜੀਅਨਕੋਦਾਤਾਸਿਮਰਤਸਭਮਲੁਖੋਈ॥
ਗੁਣਨਿਧਾਨਭਗਤਨਕਉਬਰਤਨਿਬਿਰਲਾਪਾਵੈਕੋਈ॥੧॥
ਮੇਰੇਮਨਜਪਿਗੁਰਗੋਪਾਲਪ੍ਰਭੁਸੋਈ॥
ਜਾਕੀਸਰਣਿਪਇਆਂਸੁਖੁਪਾਈਐਬਾਹੁੜਿਦੂਖੁਨਹੋਈ॥੧॥ਰਹਾਉ॥
ਵਡਭਾਗੀਸਾਧਸੰਗੁਪਰਾਪਤਿਤਿਨਭੇਟਤਦੁਰਮਤਿਖੋਈ॥