ਜਬਹੀਸਰਨਿਸਾਧਕੀਆਇਓਦੁਰਮਤਿਸਗਲਬਿਨਾਸੀ॥
ਤਬਨਾਨਕਚੇਤਿਓਚਿੰਤਾਮਨਿਕਾਟੀਜਮਕੀਫਾਸੀ॥੩॥੭॥
ਸੋਰਠਿਮਹਲਾ੯॥
ਰੇਨਰਇਹਸਾਚੀਜੀਅਧਾਰਿ॥
ਸਗਲਜਗਤੁਹੈਜੈਸੇਸੁਪਨਾਬਿਨਸਤਲਗਤਨਬਾਰ॥੧॥ਰਹਾਉ॥
ਬਾਰੂਭੀਤਿਬਨਾਈਰਚਿਪਚਿਰਹਤਨਹੀਦਿਨਚਾਰਿ॥
ਤੈਸੇਹੀਏਸੁਖਮਾਇਆਕੇਉਰਝਿਓਕਹਾਗਵਾਰ॥੧॥
ਅਜਹੂਸਮਝਿਕਛੁਬਿਗਰਿਓਨਾਹਿਨਭਜਿਲੇਨਾਮੁਮੁਰਾਰਿ॥
ਕਹੁਨਾਨਕਨਿਜਮਤਿਸਾਧਨਕਉਭਾਖਿਓਤੋਹਿਪੁਕਾਰਿ॥੨॥੮॥
ਸੋਰਠਿਮਹਲਾ੯॥
ਇਹਜਗਿਮੀਤੁਨਦੇਖਿਓਕੋਈ॥
ਸਗਲਜਗਤੁਅਪਨੈਸੁਖਿਲਾਗਿਓਦੁਖਮਹਿਸੰਗਿਨਹੋਈ॥੧॥ਰਹਾਉ॥
ਦਾਰਾਮੀਤਪੂਤਸਨਬੰਧੀਸਗਰੇਧਨਸਿਉਲਾਗੇ॥
ਜਬਹੀਨਿਰਧਨੁਦੇਖਿਓਨਰਕਉਸੰਗੁਛਾਡਿਸਭਿਭਾਗੇ॥੧॥
ਕਹਉਕਹਾਯਿਆਮਨਬਉਰੇਕਉਇਨਸਿਉਨੇਹੁਲਗਾਇਓ॥
ਦੀਨਾਨਾਥੁਸਕਲਭੈਭੰਜਨੁਜਸੁਤਾਕੋਬਿਸਰਾਇਓ॥੨॥
ਸੁਆਨਪੂਛਜਿਉਭਇਓਨਸੂਧਉਬਹੁਤੁਜਤਨੁਮੈਕੀਨਉ॥
ਨਾਨਕਲਾਜਬਿਰਦਕੀਰਾਖਹੁਨਾਮੁਤੁਹਾਰਉਲੀਨਉ॥੩॥੯॥
ਸੋਰਠਿਮਹਲਾ੯॥
ਮਨਰੇਗਹਿਓਨਗੁਰਉਪਦੇਸੁ॥
ਕਹਾਭਇਓਜਉਮੂੰਡੁਮੁੰਡਾਇਓਭਗਵਉਕੀਨੋਭੇਸੁ॥੧॥ਰਹਾਉ॥
ਸਾਚੁਛਾਡਿਕੈਝੂਠਹਿਲਾਗਿਓਜਨਮੁਅਕਾਰਥੁਖੋਇਓ॥
ਕਰਿਪਰਪੰਚਉਦਰੁਨਿਜਪੋਖਿਓਪਸੁਕੀਨਿਆਈਸੋਇਓ॥੧॥
ਰਾਮਭਜਨਕੀਗਤਿਨਹੀਜਾਨੀਮਾਇਆਹਾਥਿਬਿਕਾਨਾ॥
ਉਰਝਿਰਹਿਓਬਿਖਿਅਨਸੰਗਿਬਉਰਾਨਾਮੁਰਤਨੁਬਿਸਰਾਨਾ॥੨॥
ਰਹਿਓਅਚੇਤੁਨਚੇਤਿਓਗੋਬਿੰਦੁਬਿਰਥਾਅਉਧਸਿਰਾਨੀ॥
ਕਹੁਨਾਨਕਹਰਿਬਿਰਦੁਪਛਾਨਉਭੂਲੇਸਦਾਪਰਾਨੀ॥੩॥੧੦॥
ਸੋਰਠਿਮਹਲਾ੯॥
ਜੋਨਰੁਦੁਖਮਹਿਦੁਖੁਨਹੀਮਾਨੈ॥
ਸੁਖਸਨੇਹੁਅਰੁਭੈਨਹੀਜਾਕੈਕੰਚਨਮਾਟੀਮਾਨੈ॥੧॥ਰਹਾਉ॥
ਨਹਨਿੰਦਿਆਨਹਉਸਤਤਿਜਾਕੈਲੋਭੁਮੋਹੁਅਭਿਮਾਨਾ॥
ਹਰਖਸੋਗਤੇਰਹੈਨਿਆਰਉਨਾਹਿਮਾਨੁਅਪਮਾਨਾ॥੧॥
ਆਸਾਮਨਸਾਸਗਲਤਿਆਗੈਜਗਤੇਰਹੈਨਿਰਾਸਾ॥
ਕਾਮੁਕ੍ਰੋਧੁਜਿਹਪਰਸੈਨਾਹਿਨਤਿਹਘਟਿਬ੍ਰਹਮਨਿਵਾਸਾ॥੨॥
ਗੁਰਿਕਿਰਪਾਜਿਹਨਰਕਉਕੀਨੀਤਿਹਇਹਜੁਗਤਿਪਛਾਨੀ॥
ਨਾਨਕਲੀਨਭਇਓਗੋਬਿੰਦਸਿਉਜਿਉਪਾਨੀਸੰਗਿਪਾਨੀ॥੩॥੧੧॥