ਗੁਰੁਅੰਕਸੁਜਿਨਿਨਾਮੁਦ੍ਰਿੜਾਇਆਭਾਈਮਨਿਵਸਿਆਚੂਕਾਭੇਖੁ॥੭॥
ਇਹੁਤਨੁਹਾਟੁਸਰਾਫਕੋਭਾਈਵਖਰੁਨਾਮੁਅਪਾਰੁ॥
ਇਹੁਵਖਰੁਵਾਪਾਰੀਸੋਦ੍ਰਿੜੈਭਾਈਗੁਰਸਬਦਿਕਰੇਵੀਚਾਰੁ॥
ਧਨੁਵਾਪਾਰੀਨਾਨਕਾਭਾਈਮੇਲਿਕਰੇਵਾਪਾਰੁ॥੮॥੨॥
ਸੋਰਠਿਮਹਲਾ੧॥
ਜਿਨੑੀਸਤਿਗੁਰੁਸੇਵਿਆਪਿਆਰੇਤਿਨੑਕੇਸਾਥਤਰੇ॥
ਤਿਨੑਾਠਾਕਨਪਾਈਐਪਿਆਰੇਅੰਮ੍ਰਿਤਰਸਨਹਰੇ॥
ਬੂਡੇਭਾਰੇਭੈਬਿਨਾਪਿਆਰੇਤਾਰੇਨਦਰਿਕਰੇ॥੧॥
ਭੀਤੂਹੈਸਾਲਾਹਣਾਪਿਆਰੇਭੀਤੇਰੀਸਾਲਾਹ॥
ਵਿਣੁਬੋਹਿਥਭੈਡੁਬੀਐਪਿਆਰੇਕੰਧੀਪਾਇਕਹਾਹ॥੧॥ਰਹਾਉ॥
ਸਾਲਾਹੀਸਾਲਾਹਣਾਪਿਆਰੇਦੂਜਾਅਵਰੁਨਕੋਇ॥
ਮੇਰੇਪ੍ਰਭਸਾਲਾਹਨਿਸੇਭਲੇਪਿਆਰੇਸਬਦਿਰਤੇਰੰਗੁਹੋਇ॥
ਤਿਸਕੀਸੰਗਤਿਜੇਮਿਲੈਪਿਆਰੇਰਸੁਲੈਤਤੁਵਿਲੋਇ॥੨॥
ਪਤਿਪਰਵਾਨਾਸਾਚਕਾਪਿਆਰੇਨਾਮੁਸਚਾਨੀਸਾਣੁ॥
ਆਇਆਲਿਖਿਲੈਜਾਵਣਾਪਿਆਰੇਹੁਕਮੀਹੁਕਮੁਪਛਾਣੁ॥
ਗੁਰਬਿਨੁਹੁਕਮੁਨਬੂਝੀਐਪਿਆਰੇਸਾਚੇਸਾਚਾਤਾਣੁ॥੩॥
ਹੁਕਮੈਅੰਦਰਿਨਿੰਮਿਆਪਿਆਰੇਹੁਕਮੈਉਦਰਮਝਾਰਿ॥
ਹੁਕਮੈਅੰਦਰਿਜੰਮਿਆਪਿਆਰੇਊਧਉਸਿਰਕੈਭਾਰਿ॥
ਗੁਰਮੁਖਿਦਰਗਹਜਾਣੀਐਪਿਆਰੇਚਲੈਕਾਰਜਸਾਰਿ॥੪॥
ਹੁਕਮੈਅੰਦਰਿਆਇਆਪਿਆਰੇਹੁਕਮੇਜਾਦੋਜਾਇ॥
ਹੁਕਮੇਬੰਨਿੑਚਲਾਈਐਪਿਆਰੇਮਨਮੁਖਿਲਹੈਸਜਾਇ॥
ਹੁਕਮੇਸਬਦਿਪਛਾਣੀਐਪਿਆਰੇਦਰਗਹਪੈਧਾਜਾਇ॥੫॥
ਹੁਕਮੇਗਣਤਗਣਾਈਐਪਿਆਰੇਹੁਕਮੇਹਉਮੈਦੋਇ॥
ਹੁਕਮੇਭਵੈਭਵਾਈਐਪਿਆਰੇਅਵਗਣਿਮੁਠੀਰੋਇ॥
ਹੁਕਮੁਸਿਞਾਪੈਸਾਹਕਾਪਿਆਰੇਸਚੁਮਿਲੈਵਡਿਆਈਹੋਇ॥੬॥
ਆਖਣਿਅਉਖਾਆਖੀਐਪਿਆਰੇਕਿਉਸੁਣੀਐਸਚੁਨਾਉ॥
ਜਿਨੑੀਸੋਸਾਲਾਹਿਆਪਿਆਰੇਹਉਤਿਨੑਬਲਿਹਾਰੈਜਾਉ॥
ਨਾਉਮਿਲੈਸੰਤੋਖੀਆਂਪਿਆਰੇਨਦਰੀਮੇਲਿਮਿਲਾਉ॥੭॥
ਕਾਇਆਕਾਗਦੁਜੇਥੀਐਪਿਆਰੇਮਨੁਮਸਵਾਣੀਧਾਰਿ॥
ਲਲਤਾਲੇਖਣਿਸਚਕੀਪਿਆਰੇਹਰਿਗੁਣਲਿਖਹੁਵੀਚਾਰਿ॥
ਧਨੁਲੇਖਾਰੀਨਾਨਕਾਪਿਆਰੇਸਾਚੁਲਿਖੈਉਰਿਧਾਰਿ॥੮॥੩॥
ਸੋਰਠਿਮਹਲਾ੧ਪਹਿਲਾਦੁਤੁਕੀ॥
ਤੂਗੁਣਦਾਤੌਨਿਰਮਲੋਭਾਈਨਿਰਮਲੁਨਾਮਨੁਹੋਇ॥
ਹਮਅਪਰਾਧੀਨਿਰਗੁਣੇਭਾਈਤੁਝਹੀਤੇਗੁਣੁਸੋਇ॥੧॥
ਮੇਰੇਪ੍ਰੀਤਮਾਤੂਕਰਤਾਕਰਿਵੇਖੁ॥
ਹਉਪਾਪੀਪਾਖੰਡੀਆਭਾਈਮਨਿਤਨਿਨਾਮਵਿਸੇਖੁ॥ਰਹਾਉ॥