ਮੇਰਾਤੇਰਾਛੋਡੀਐਭਾਈਹੋਈਐਸਭਕੀਧੂਰਿ॥
ਘਟਿਘਟਿਬ੍ਰਹਮੁਪਸਾਰਿਆਭਾਈਪੇਖੈਸੁਣੈਹਜੂਰਿ॥
ਜਿਤੁਦਿਨਿਵਿਸਰੈਪਾਰਬ੍ਰਹਮੁਭਾਈਤਿਤੁਦਿਨਿਮਰੀਐਝੂਰਿ॥
ਕਰਨਕਰਾਵਨਸਮਰਥੋਭਾਈਸਰਬਕਲਾਭਰਪੂਰਿ॥੪॥
ਪ੍ਰੇਮਪਦਾਰਥੁਨਾਮੁਹੈਭਾਈਮਾਇਆਮੋਹਬਿਨਾਸੁ॥
ਤਿਸੁਭਾਵੈਤਾਮੇਲਿਲਏਭਾਈਹਿਰਦੈਨਾਮਨਿਵਾਸੁ॥
ਗੁਰਮੁਖਿਕਮਲੁਪ੍ਰਗਾਸੀਐਭਾਈਰਿਦੈਹੋਵੈਪਰਗਾਸੁ॥
ਪ੍ਰਗਟੁਭਇਆਪਰਤਾਪੁਪ੍ਰਭਭਾਈਮਉਲਿਆਧਰਤਿਅਕਾਸੁ॥੫॥
ਗੁਰਿਪੂਰੈਸੰਤੋਖਿਆਭਾਈਅਹਿਨਿਸਿਲਾਗਾਭਾਉ॥
ਰਸਨਾਰਾਮੁਰਵੈਸਦਾਭਾਈਸਾਚਾਸਾਦੁਸੁਆਉ॥
ਕਰਨੀਸੁਣਿਸੁਣਿਜੀਵਿਆਭਾਈਨਿਹਚਲੁਪਾਇਆਥਾਉ॥
ਜਿਸੁਪਰਤੀਤਿਨਆਵਈਭਾਈਸੋਜੀਅੜਾਜਲਿਜਾਉ॥੬॥
ਬਹੁਗੁਣਮੇਰੇਸਾਹਿਬੈਭਾਈਹਉਤਿਸਕੈਬਲਿਜਾਉ॥
ਓਹੁਨਿਰਗੁਣੀਆਰੇਪਾਲਦਾਭਾਈਦੇਇਨਿਥਾਵੇਥਾਉ॥
ਰਿਜਕੁਸੰਬਾਹੇਸਾਸਿਸਾਸਿਭਾਈਗੂੜਾਜਾਕਾਨਾਉ॥
ਜਿਸੁਗੁਰੁਸਾਚਾਭੇਟੀਐਭਾਈਪੂਰਾਤਿਸੁਕਰਮਾਉ॥੭॥
ਤਿਸੁਬਿਨੁਘੜੀਨਜੀਵੀਐਭਾਈਸਰਬਕਲਾਭਰਪੂਰਿ॥
ਸਾਸਿਗਿਰਾਸਿਨਵਿਸਰੈਭਾਈਪੇਖਉਸਦਾਹਜੂਰਿ॥
ਸਾਧੂਸੰਗਿਮਿਲਾਇਆਭਾਈਸਰਬਰਹਿਆਭਰਪੂਰਿ॥
ਜਿਨਾਪ੍ਰੀਤਿਨਲਗੀਆਭਾਈਸੇਨਿਤਨਿਤਮਰਦੇਝੂਰਿ॥੮॥
ਅੰਚਲਿਲਾਇਤਰਾਇਆਭਾਈਭਉਜਲੁਦੁਖੁਸੰਸਾਰੁ॥
ਕਰਿਕਿਰਪਾਨਦਰਿਨਿਹਾਲਿਆਭਾਈਕੀਤੋਨੁਅੰਗੁਅਪਾਰੁ॥
ਮਨੁਤਨੁਸੀਤਲੁਹੋਇਆਭਾਈਭੋਜਨੁਨਾਮਅਧਾਰੁ॥
ਨਾਨਕਤਿਸੁਸਰਣਾਗਤੀਭਾਈਜਿਕਿਲਬਿਖਕਾਟਣਹਾਰੁ॥੯॥੧॥
ਸੋਰਠਿਮਹਲਾ੫॥
ਮਾਤਗਰਭਦੁਖਸਾਗਰੋਪਿਆਰੇਤਹਅਪਣਾਨਾਮੁਜਪਾਇਆ॥
ਬਾਹਰਿਕਾਢਿਬਿਖੁਪਸਰੀਆਪਿਆਰੇਮਾਇਆਮੋਹੁਵਧਾਇਆ॥
ਜਿਸਨੋਕੀਤੋਕਰਮੁਆਪਿਪਿਆਰੇਤਿਸੁਪੂਰਾਗੁਰੂਮਿਲਾਇਆ॥
ਸੋਆਰਾਧੇਸਾਸਿਸਾਸਿਪਿਆਰੇਰਾਮਨਾਮਲਿਵਲਾਇਆ॥੧॥
ਮਨਿਤਨਿਤੇਰੀਟੇਕਹੈਪਿਆਰੇਮਨਿਤਨਿਤੇਰੀਟੇਕ॥
ਤੁਧੁਬਿਨੁਅਵਰੁਨਕਰਨਹਾਰੁਪਿਆਰੇਅੰਤਰਜਾਮੀਏਕ॥ਰਹਾਉ॥
ਕੋਟਿਜਨਮਭ੍ਰਮਿਆਇਆਪਿਆਰੇਅਨਿਕਜੋਨਿਦੁਖੁਪਾਇ॥
ਸਾਚਾਸਾਹਿਬੁਵਿਸਰਿਆਪਿਆਰੇਬਹੁਤੀਮਿਲੈਸਜਾਇ॥
ਜਿਨਭੇਟੈਪੂਰਾਸਤਿਗੁਰੂਪਿਆਰੇਸੇਲਾਗੇਸਾਚੈਨਾਇ॥