ਤਿਨਾਪਿਛੈਛੁਟੀਐਪਿਆਰੇਜੋਸਾਚੀਸਰਣਾਇ॥੨॥
ਮਿਠਾਕਰਿਕੈਖਾਇਆਪਿਆਰੇਤਿਨਿਤਨਿਕੀਤਾਰੋਗੁ॥
ਕਉੜਾਹੋਇਪਤਿਸਟਿਆਪਿਆਰੇਤਿਸਤੇਉਪਜਿਆਸੋਗੁ॥
ਭੋਗਭੁੰਚਾਇਭੁਲਾਇਅਨੁਪਿਆਰੇਉਤਰੈਨਹੀਵਿਜੋਗੁ॥
ਜੋਗੁਰਮੇਲਿਉਧਾਰਿਆਪਿਆਰੇਤਿਨਧੁਰੇਪਇਆਸੰਜੋਗੁ॥੩॥
ਮਾਇਆਲਾਲਚਿਅਟਿਆਪਿਆਰੇਚਿਤਿਨਆਵਹਿਮੂਲਿ॥
ਜਿਨਤੂਵਿਸਰਹਿਪਾਰਬ੍ਰਹਮਸੁਆਮੀਸੇਤਨਹੋਏਧੂੜਿ॥
ਬਿਲਲਾਟਕਰਹਿਬਹੁਤੇਰਿਆਪਿਆਰੇਉਤਰੈਨਾਹੀਸੂਲੁ॥
ਜੋਗੁਰਮੇਲਿਸਵਾਰਿਆਪਿਆਰੇਤਿਨਕਾਰਹਿਆਮੂਲੁ॥੪॥
ਸਾਕਤਸੰਗੁਨਕੀਜਈਪਿਆਰੇਜੇਕਾਪਾਰਿਵਸਾਇ॥
ਜਿਸੁਮਿਲਿਐਹਰਿਵਿਸਰੈਪਿਆਰੇਸੋੁਮੁਹਿਕਾਲੈਉਠਿਜਾਇ॥
ਮਨਮੁਖਿਢੋਈਨਹਮਿਲੈਪਿਆਰੇਦਰਗਹਮਿਲੈਸਜਾਇ॥
ਜੋਗੁਰਮੇਲਿਸਵਾਰਿਆਪਿਆਰੇਤਿਨਾਪੂਰੀਪਾਇ॥੫॥
ਸੰਜਮਸਹਸਸਿਆਣਪਾਪਿਆਰੇਇਕਨਚਲੀਨਾਲਿ॥
ਜੋਬੇਮੁਖਗੋਬਿੰਦਤੇਪਿਆਰੇਤਿਨਕੁਲਿਲਾਗੈਗਾਲਿ॥
ਹੋਦੀਵਸਤੁਨਜਾਤੀਆਪਿਆਰੇਕੂੜੁਨਚਲੀਨਾਲਿ॥
ਸਤਿਗੁਰੁਜਿਨਾਮਿਲਾਇਓਨੁਪਿਆਰੇਸਾਚਾਨਾਮੁਸਮਾਲਿ॥੬॥
ਸਤੁਸੰਤੋਖੁਗਿਆਨੁਧਿਆਨੁਪਿਆਰੇਜਿਸਨੋਨਦਰਿਕਰੇ॥
ਅਨਦਿਨੁਕੀਰਤਨੁਗੁਣਰਵੈਪਿਆਰੇਅੰਮ੍ਰਿਤਿਪੂਰਭਰੇ॥
ਦੁਖਸਾਗਰੁਤਿਨਲੰਘਿਆਪਿਆਰੇਭਵਜਲੁਪਾਰਿਪਰੇ॥
ਜਿਸੁਭਾਵੈਤਿਸੁਮੇਲਿਲੈਹਿਪਿਆਰੇਸੇਈਸਦਾਖਰੇ॥੭॥
ਸੰਮ੍ਰਥਪੁਰਖੁਦਇਆਲਦੇਉਪਿਆਰੇਭਗਤਾਤਿਸਕਾਤਾਣੁ॥
ਤਿਸੁਸਰਣਾਈਢਹਿਪਏਪਿਆਰੇਜਿਅੰਤਰਜਾਮੀਜਾਣੁ॥
ਹਲਤੁਪਲਤੁਸਵਾਰਿਆਪਿਆਰੇਮਸਤਕਿਸਚੁਨੀਸਾਣੁ॥
ਸੋਪ੍ਰਭੁਕਦੇਨਵੀਸਰੈਪਿਆਰੇਨਾਨਕਸਦਕੁਰਬਾਣੁ॥੮॥੨॥
ਸੋਰਠਿਮਹਲਾ੫ਘਰੁ੨ਅਸਟਪਦੀਆ॥
ੴਸਤਿਗੁਰਪ੍ਰਸਾਦਿ॥
ਪਾਠੁਪੜਿਓਅਰੁਬੇਦੁਬੀਚਾਰਿਓਨਿਵਲਿਭੁਅੰਗਮਸਾਧੇ॥
ਪੰਚਜਨਾਸਿਉਸੰਗੁਨਛੁਟਕਿਓਅਧਿਕਅਹੰਬੁਧਿਬਾਧੇ॥੧॥
ਪਿਆਰੇਇਨਬਿਧਿਮਿਲਣੁਨਜਾਈਮੈਕੀਏਕਰਮਅਨੇਕਾ॥
ਹਾਰਿਪਰਿਓਸੁਆਮੀਕੈਦੁਆਰੈਦੀਜੈਬੁਧਿਬਿਬੇਕਾ॥ਰਹਾਉ॥
ਮੋਨਿਭਇਓਕਰਪਾਤੀਰਹਿਓਨਗਨਫਿਰਿਓਬਨਮਾਹੀ॥
ਤਟਤੀਰਥਸਭਧਰਤੀਭ੍ਰਮਿਓਦੁਬਿਧਾਛੁਟਕੈਨਾਹੀ॥੨॥