ਸਲੋਕੁਮਃ੩॥
ਪਰਥਾਇਸਾਖੀਮਹਾਪੁਰਖਬੋਲਦੇਸਾਝੀਸਗਲਜਹਾਨੈ॥
ਗੁਰਮੁਖਿਹੋਇਸੁਭਉਕਰੇਆਪਣਾਆਪੁਪਛਾਣੈ॥
ਗੁਰਪਰਸਾਦੀਜੀਵਤੁਮਰੈਤਾਮਨਹੀਤੇਮਨੁਮਾਨੈ॥
ਜਿਨਕਉਮਨਕੀਪਰਤੀਤਿਨਾਹੀਨਾਨਕਸੇਕਿਆਕਥਹਿਗਿਆਨੈ॥੧॥
ਮਃ੩॥
ਗੁਰਮੁਖਿਚਿਤੁਨਲਾਇਓਅੰਤਿਦੁਖੁਪਹੁਤਾਆਇ॥
ਅੰਦਰਹੁਬਾਹਰਹੁਅੰਧਿਆਂਸੁਧਿਨਕਾਈਪਾਇ॥
ਪੰਡਿਤਤਿਨਕੀਬਰਕਤੀਸਭੁਜਗਤੁਖਾਇਜੋਰਤੇਹਰਿਨਾਇ॥
ਜਿਨਗੁਰਕੈਸਬਦਿਸਲਾਹਿਆਹਰਿਸਿਉਰਹੇਸਮਾਇ॥
ਪੰਡਿਤਦੂਜੈਭਾਇਬਰਕਤਿਨਹੋਵਈਨਾਧਨੁਪਲੈਪਾਇ॥
ਪੜਿਥਕੇਸੰਤੋਖੁਨਆਇਓਅਨਦਿਨੁਜਲਤਵਿਹਾਇ॥
ਕੂਕਪੂਕਾਰਨਚੁਕਈਨਾਸੰਸਾਵਿਚਹੁਜਾਇ॥
ਨਾਨਕਨਾਮਵਿਹੂਣਿਆਮੁਹਿਕਾਲੈਉਠਿਜਾਇ॥੨॥
ਪਉੜੀ॥
ਹਰਿਸਜਣਮੇਲਿਪਿਆਰੇਮਿਲਿਪੰਥੁਦਸਾਈ॥
ਜੋਹਰਿਦਸੇਮਿਤੁਤਿਸੁਹਉਬਲਿਜਾਈ॥
ਗੁਣਸਾਝੀਤਿਨਸਿਉਕਰੀਹਰਿਨਾਮੁਧਿਆਈ॥
ਹਰਿਸੇਵੀਪਿਆਰਾਨਿਤਸੇਵਿਹਰਿਸੁਖੁਪਾਈ॥
ਬਲਿਹਾਰੀਸਤਿਗੁਰਤਿਸੁਜਿਨਿਸੋਝੀਪਾਈ॥੧੨॥
ਸਲੋਕੁਮਃ੩॥
ਪੰਡਿਤਮੈਲੁਨਚੁਕਈਜੇਵੇਦਪੜੈਜੁਗਚਾਰਿ॥
ਤ੍ਰੈਗੁਣਮਾਇਆਮੂਲੁਹੈਵਿਚਿਹਉਮੈਨਾਮੁਵਿਸਾਰਿ॥
ਪੰਡਿਤਭੂਲੇਦੂਜੈਲਾਗੇਮਾਇਆਕੈਵਾਪਾਰਿ॥
ਅੰਤਰਿਤ੍ਰਿਸਨਾਭੁਖਹੈਮੂਰਖਭੁਖਿਆਮੁਏਗਵਾਰ॥
ਸਤਿਗੁਰਿਸੇਵਿਐਸੁਖੁਪਾਇਆਸਚੈਸਬਦਿਵੀਚਾਰਿ॥
ਅੰਦਰਹੁਤ੍ਰਿਸਨਾਭੁਖਗਈਸਚੈਨਾਇਪਿਆਰਿ॥
ਨਾਨਕਨਾਮਿਰਤੇਸਹਜੇਰਜੇਜਿਨਾਹਰਿਰਖਿਆਉਰਿਧਾਰਿ॥੧॥
ਮਃ੩॥
ਮਨਮੁਖਹਰਿਨਾਮੁਨਸੇਵਿਆਦੁਖੁਲਗਾਬਹੁਤਾਆਇ॥
ਅੰਤਰਿਅਗਿਆਨੁਅੰਧੇਰੁਹੈਸੁਧਿਨਕਾਈਪਾਇ॥
ਮਨਹਠਿਸਹਜਿਨਬੀਜਿਓਭੁਖਾਕਿਅਗੈਖਾਇ॥
ਨਾਮੁਨਿਧਾਨੁਵਿਸਾਰਿਆਦੂਜੈਲਗਾਜਾਇ॥
ਨਾਨਕਗੁਰਮੁਖਿਮਿਲਹਿਵਡਿਆਈਆਜੇਆਪੇਮੇਲਿਮਿਲਾਇ॥੨॥
ਪਉੜੀ॥
ਹਰਿਰਸਨਾਹਰਿਜਸੁਗਾਵੈਖਰੀਸੁਹਾਵਣੀ॥
ਜੋਮਨਿਤਨਿਮੁਖਿਹਰਿਬੋਲੈਸਾਹਰਿਭਾਵਣੀ॥
ਜੋਗੁਰਮੁਖਿਚਖੈਸਾਦੁਸਾਤ੍ਰਿਪਤਾਵਣੀ॥
ਗੁਣਗਾਵੈਪਿਆਰੇਨਿਤਗੁਣਗਾਇਗੁਣੀਸਮਝਾਵਣੀ॥
ਜਿਸੁਹੋਵੈਆਪਿਦਇਆਲੁਸਾਸਤਿਗੁਰੂਗੁਰੂਬੁਲਾਵਣੀ॥੧੩॥
ਸਲੋਕੁਮਃ੩॥
ਹਸਤੀਸਿਰਿਜਿਉਅੰਕਸੁਹੈਅਹਰਣਿਜਿਉਸਿਰੁਦੇਇ॥
ਮਨੁਤਨੁਆਗੈਰਾਖਿਕੈਊਭੀਸੇਵਕਰੇਇ॥