ਜਬਲਗੁਦੁਨੀਆਰਹੀਐਨਾਨਕਕਿਛੁਸੁਣੀਐਕਿਛੁਕਹੀਐ॥
ਭਾਲਿਰਹੇਹਮਰਹਣੁਨਪਾਇਆਜੀਵਤਿਆਮਰਿਰਹੀਐ॥੫॥੨॥
ਧਨਾਸਰੀਮਹਲਾ੧ਘਰੁਦੂਜਾ॥
ੴਸਤਿਗੁਰਪ੍ਰਸਾਦਿ॥
ਕਿਉਸਿਮਰੀਸਿਵਰਿਆਨਹੀਜਾਇ॥
ਤਪੈਹਿਆਉਜੀਅੜਾਬਿਲਲਾਇ॥
ਸਿਰਜਿਸਵਾਰੇਸਾਚਾਸੋਇ॥
ਤਿਸੁਵਿਸਰਿਐਚੰਗਾਕਿਉਹੋਇ॥੧॥
ਹਿਕਮਤਿਹੁਕਮਿਨਪਾਇਆਜਾਇ॥
ਕਿਉਕਰਿਸਾਚਿਮਿਲਉਮੇਰੀਮਾਇ॥੧॥ਰਹਾਉ॥
ਵਖਰੁਨਾਮੁਦੇਖਣਕੋਈਜਾਇ॥
ਨਾਕੋਚਾਖੈਨਾਕੋਖਾਇ॥
ਲੋਕਿਪਤੀਣੈਨਾਪਤਿਹੋਇ॥
ਤਾਪਤਿਰਹੈਰਾਖੈਜਾਸੋਇ॥੨॥
ਜਹਦੇਖਾਤਹਰਹਿਆਸਮਾਇ॥
ਤੁਧੁਬਿਨੁਦੂਜੀਨਾਹੀਜਾਇ॥
ਜੇਕੋਕਰੇਕੀਤੈਕਿਆਹੋਇ॥
ਜਿਸਨੋਬਖਸੇਸਾਚਾਸੋਇ॥੩॥
ਹੁਣਿਉਠਿਚਲਣਾਮੁਹਤਿਕਿਤਾਲਿ॥
ਕਿਆਮੁਹੁਦੇਸਾਗੁਣਨਹੀਨਾਲਿ॥
ਜੈਸੀਨਦਰਿਕਰੇਤੈਸਾਹੋਇ॥
ਵਿਣੁਨਦਰੀਨਾਨਕਨਹੀਕੋਇ॥੪॥੧॥੩॥
ਧਨਾਸਰੀਮਹਲਾ੧॥
ਨਦਰਿਕਰੇਤਾਸਿਮਰਿਆਜਾਇ॥
ਆਤਮਾਦ੍ਰਵੈਰਹੈਲਿਵਲਾਇ॥
ਆਤਮਾਪਰਾਤਮਾਏਕੋਕਰੈ॥
ਅੰਤਰਕੀਦੁਬਿਧਾਅੰਤਰਿਮਰੈ॥੧॥
ਗੁਰਪਰਸਾਦੀਪਾਇਆਜਾਇ॥
ਹਰਿਸਿਉਚਿਤੁਲਾਗੈਫਿਰਿਕਾਲੁਨਖਾਇ॥੧॥ਰਹਾਉ॥
ਸਚਿਸਿਮਰਿਐਹੋਵੈਪਰਗਾਸੁ॥
ਤਾਤੇਬਿਖਿਆਮਹਿਰਹੈਉਦਾਸੁ॥
ਸਤਿਗੁਰਕੀਐਸੀਵਡਿਆਈ॥
ਪੁਤ੍ਰਕਲਤ੍ਰਵਿਚੇਗਤਿਪਾਈ॥੨॥
ਐਸੀਸੇਵਕੁਸੇਵਾਕਰੈ॥
ਜਿਸਕਾਜੀਉਤਿਸੁਆਗੈਧਰੈ॥
ਸਾਹਿਬਭਾਵੈਸੋਪਰਵਾਣੁ॥
ਸੋਸੇਵਕੁਦਰਗਹਪਾਵੈਮਾਣੁ॥੩॥
ਸਤਿਗੁਰਕੀਮੂਰਤਿਹਿਰਦੈਵਸਾਏ॥
ਜੋਇਛੈਸੋਈਫਲੁਪਾਏ॥
ਸਾਚਾਸਾਹਿਬੁਕਿਰਪਾਕਰੈ॥
ਸੋਸੇਵਕੁਜਮਤੇਕੈਸਾਡਰੈ॥੪॥
ਭਨਤਿਨਾਨਕੁਕਰੇਵੀਚਾਰੁ॥
ਸਾਚੀਬਾਣੀਸਿਉਧਰੇਪਿਆਰੁ॥
ਤਾਕੋਪਾਵੈਮੋਖਦੁਆਰੁ॥
ਜਪੁਤਪੁਸਭੁਇਹੁਸਬਦੁਹੈਸਾਰੁ॥੫॥੨॥੪॥
ਧਨਾਸਰੀਮਹਲਾ੧॥
ਜੀਉਤਪਤੁਹੈਬਾਰੋਬਾਰ॥
ਤਪਿਤਪਿਖਪੈਬਹੁਤੁਬੇਕਾਰ॥
ਜੈਤਨਿਬਾਣੀਵਿਸਰਿਜਾਇ॥
ਜਿਉਪਕਾਰੋਗੀਵਿਲਲਾਇ॥੧॥
ਬਹੁਤਾਬੋਲਣੁਝਖਣੁਹੋਇ॥
ਵਿਣੁਬੋਲੇਜਾਣੈਸਭੁਸੋਇ॥੧॥ਰਹਾਉ॥
ਜਿਨਿਕਨਕੀਤੇਅਖੀਨਾਕੁ॥
ਜਿਨਿਜਿਹਵਾਦਿਤੀਬੋਲੇਤਾਤੁ॥