ਨਾਨਕਆਪੇਵੇਖੈਆਪੇਸਚਿਲਾਏ॥੪॥੭॥
ਧਨਾਸਰੀਮਹਲਾ੩॥
ਨਾਵੈਕੀਕੀਮਤਿਮਿਤਿਕਹੀਨਜਾਇ॥
ਸੇਜਨਧੰਨੁਜਿਨਇਕਨਾਮਿਲਿਵਲਾਇ॥
ਗੁਰਮਤਿਸਾਚੀਸਾਚਾਵੀਚਾਰੁ॥
ਆਪੇਬਖਸੇਦੇਵੀਚਾਰੁ॥੧॥
ਹਰਿਨਾਮੁਅਚਰਜੁਪ੍ਰਭੁਆਪਿਸੁਣਾਏ॥
ਕਲੀਕਾਲਵਿਚਿਗੁਰਮੁਖਿਪਾਏ॥੧॥ਰਹਾਉ॥
ਹਮਮੂਰਖਮੂਰਖਮਨਮਾਹਿ॥
ਹਉਮੈਵਿਚਿਸਭਕਾਰਕਮਾਹਿ॥
ਗੁਰਪਰਸਾਦੀਹੰਉਮੈਜਾਇ॥
ਆਪੇਬਖਸੇਲਏਮਿਲਾਇ॥੨॥
ਬਿਖਿਆਕਾਧਨੁਬਹੁਤੁਅਭਿਮਾਨੁ॥
ਅਹੰਕਾਰਿਡੂਬੈਨਪਾਵੈਮਾਨੁ॥
ਆਪੁਛੋਡਿਸਦਾਸੁਖੁਹੋਈ॥
ਗੁਰਮਤਿਸਾਲਾਹੀਸਚੁਸੋਈ॥੩॥
ਆਪੇਸਾਜੇਕਰਤਾਸੋਇ॥
ਤਿਸੁਬਿਨੁਦੂਜਾਅਵਰੁਨਕੋਇ॥
ਜਿਸੁਸਚਿਲਾਏਸੋਈਲਾਗੈ॥
ਨਾਨਕਨਾਮਿਸਦਾਸੁਖੁਆਗੈ॥੪॥੮॥
ਰਾਗੁਧਨਾਸਿਰੀਮਹਲਾ੩ਘਰੁ੪॥
ੴਸਤਿਗੁਰਪ੍ਰਸਾਦਿ॥
ਹਮਭੀਖਕਭੇਖਾਰੀਤੇਰੇਤੂਨਿਜਪਤਿਹੈਦਾਤਾ॥
ਹੋਹੁਦੈਆਲਨਾਮੁਦੇਹੁਮੰਗਤਜਨਕੰਉਸਦਾਰਹਉਰੰਗਿਰਾਤਾ॥੧॥
ਹੰਉਬਲਿਹਾਰੈਜਾਉਸਾਚੇਤੇਰੇਨਾਮਵਿਟਹੁ॥
ਕਰਣਕਾਰਣਸਭਨਾਕਾਏਕੋਅਵਰੁਨਦੂਜਾਕੋਈ॥੧॥ਰਹਾਉ॥
ਬਹੁਤੇਫੇਰਪਏਕਿਰਪਨਕਉਅਬਕਿਛੁਕਿਰਪਾਕੀਜੈ॥
ਹੋਹੁਦਇਆਲਦਰਸਨੁਦੇਹੁਅਪੁਨਾਐਸੀਬਖਸਕਰੀਜੈ॥੨॥
ਭਨਤਿਨਾਨਕਭਰਮਪਟਖੂਲੑੇਗੁਰਪਰਸਾਦੀਜਾਨਿਆ॥
ਸਾਚੀਲਿਵਲਾਗੀਹੈਭੀਤਰਿਸਤਿਗੁਰਸਿਉਮਨੁਮਾਨਿਆ॥੩॥੧॥੯॥
ਧਨਾਸਰੀਮਹਲਾ੪ਘਰੁ੧ਚਉਪਦੇ॥
ੴਸਤਿਗੁਰਪ੍ਰਸਾਦਿ॥
ਜੋਹਰਿਸੇਵਹਿਸੰਤਭਗਤਤਿਨਕੇਸਭਿਪਾਪਨਿਵਾਰੀ॥
ਹਮਊਪਰਿਕਿਰਪਾਕਰਿਸੁਆਮੀਰਖੁਸੰਗਤਿਤੁਮਜੁਪਿਆਰੀ॥੧॥
ਹਰਿਗੁਣਕਹਿਨਸਕਉਬਨਵਾਰੀ॥
ਹਮਪਾਪੀਪਾਥਰਨੀਰਿਡੁਬਤਕਰਿਕਿਰਪਾਪਾਖਣਹਮਤਾਰੀ॥ਰਹਾਉ॥
ਜਨਮਜਨਮਕੇਲਾਗੇਬਿਖੁਮੋਰਚਾਲਗਿਸੰਗਤਿਸਾਧਸਵਾਰੀ॥
ਜਿਉਕੰਚਨੁਬੈਸੰਤਰਿਤਾਇਓਮਲੁਕਾਟੀਕਟਿਤਉਤਾਰੀ॥੨॥
ਹਰਿਹਰਿਜਪਨੁਜਪਉਦਿਨੁਰਾਤੀਜਪਿਹਰਿਹਰਿਹਰਿਉਰਿਧਾਰੀ॥
ਹਰਿਹਰਿਹਰਿਅਉਖਧੁਜਗਿਪੂਰਾਜਪਿਹਰਿਹਰਿਹਉਮੈਮਾਰੀ॥੩॥