ਹਰਿਹਰਿਅਗਮਅਗਾਧਿਬੋਧਿਅਪਰੰਪਰਪੁਰਖਅਪਾਰੀ॥
ਜਨਕਉਕ੍ਰਿਪਾਕਰਹੁਜਗਜੀਵਨਜਨਨਾਨਕਪੈਜਸਵਾਰੀ॥੪॥੧॥
ਧਨਾਸਰੀਮਹਲਾ੪॥
ਹਰਿਕੇਸੰਤਜਨਾਹਰਿਜਪਿਓਤਿਨਕਾਦੂਖੁਭਰਮੁਭਉਭਾਗੀ॥
ਅਪਨੀਸੇਵਾਆਪਿਕਰਾਈਗੁਰਮਤਿਅੰਤਰਿਜਾਗੀ॥੧॥
ਹਰਿਕੈਨਾਮਿਰਤਾਬੈਰਾਗੀ॥
ਹਰਿਹਰਿਕਥਾਸੁਣੀਮਨਿਭਾਈਗੁਰਮਤਿਹਰਿਲਿਵਲਾਗੀ॥੧॥ਰਹਾਉ॥
ਸੰਤਜਨਾਕੀਜਾਤਿਹਰਿਸੁਆਮੀਤੁਮੑਠਾਕੁਰਹਮਸਾਂਗੀ॥
ਜੈਸੀਮਤਿਦੇਵਹੁਹਰਿਸੁਆਮੀਹਮਤੈਸੇਬੁਲਗਬੁਲਾਗੀ॥੨॥
ਕਿਆਹਮਕਿਰਮਨਾਨੑਨਿਕਕੀਰੇਤੁਮੑਵਡਪੁਰਖਵਡਾਗੀ॥
ਤੁਮੑਰੀਗਤਿਮਿਤਿਕਹਿਨਸਕਹਪ੍ਰਭਹਮਕਿਉਕਰਿਮਿਲਹਅਭਾਗੀ॥੩॥
ਹਰਿਪ੍ਰਭਸੁਆਮੀਕਿਰਪਾਧਾਰਹੁਹਮਹਰਿਹਰਿਸੇਵਾਲਾਗੀ॥
ਨਾਨਕਦਾਸਨਿਦਾਸੁਕਰਹੁਪ੍ਰਭਹਮਹਰਿਕਥਾਕਥਾਗੀ॥੪॥੨॥
ਧਨਾਸਰੀਮਹਲਾ੪॥
ਹਰਿਕਾਸੰਤੁਸਤਿਗੁਰੁਸਤਪੁਰਖਾਜੋਬੋਲੈਹਰਿਹਰਿਬਾਨੀ॥
ਜੋਜੋਕਹੈਸੁਣੈਸੋਮੁਕਤਾਹਮਤਿਸਕੈਸਦਕੁਰਬਾਨੀ॥੧॥
ਹਰਿਕੇਸੰਤਸੁਨਹੁਜਸੁਕਾਨੀ॥
ਹਰਿਹਰਿਕਥਾਸੁਨਹੁਇਕਨਿਮਖਪਲਸਭਿਕਿਲਵਿਖਪਾਪਲਹਿਜਾਨੀ॥੧॥ਰਹਾਉ॥
ਐਸਾਸੰਤੁਸਾਧੁਜਿਨਪਾਇਆਤੇਵਡਪੁਰਖਵਡਾਨੀ॥
ਤਿਨਕੀਧੂਰਿਮੰਗਹਪ੍ਰਭਸੁਆਮੀਹਮਹਰਿਲੋਚਲੁਚਾਨੀ॥੨॥
ਹਰਿਹਰਿਸਫਲਿਓਬਿਰਖੁਪ੍ਰਭਸੁਆਮੀਜਿਨਜਪਿਓਸੇਤ੍ਰਿਪਤਾਨੀ॥
ਹਰਿਹਰਿਅੰਮ੍ਰਿਤੁਪੀਤ੍ਰਿਪਤਾਸੇਸਭਲਾਥੀਭੂਖਭੁਖਾਨੀ॥੩॥
ਜਿਨਕੇਵਡੇਭਾਗਵਡਊਚੇਤਿਨਹਰਿਜਪਿਓਜਪਾਨੀ॥
ਤਿਨਹਰਿਸੰਗਤਿਮੇਲਿਪ੍ਰਭਸੁਆਮੀਜਨਨਾਨਕਦਾਸਦਸਾਨੀ॥੪॥੩॥
ਧਨਾਸਰੀਮਹਲਾ੪॥
ਹਮਅੰਧੁਲੇਅੰਧਬਿਖੈਬਿਖੁਰਾਤੇਕਿਉਚਾਲਹਗੁਰਚਾਲੀ॥
ਸਤਿਗੁਰੁਦਇਆਕਰੇਸੁਖਦਾਤਾਹਮਲਾਵੈਆਪਨਪਾਲੀ॥੧॥
ਗੁਰਸਿਖਮੀਤਚਲਹੁਗੁਰਚਾਲੀ॥
ਜੋਗੁਰੁਕਹੈਸੋਈਭਲਮਾਨਹੁਹਰਿਹਰਿਕਥਾਨਿਰਾਲੀ॥੧॥ਰਹਾਉ॥
ਹਰਿਕੇਸੰਤਸੁਣਹੁਜਨਭਾਈਗੁਰੁਸੇਵਿਹੁਬੇਗਿਬੇਗਾਲੀ॥
ਸਤਿਗੁਰੁਸੇਵਿਖਰਚੁਹਰਿਬਾਧਹੁਮਤਜਾਣਹੁਆਜੁਕਿਕਾਲੑੀ॥੨॥
ਹਰਿਕੇਸੰਤਜਪਹੁਹਰਿਜਪਣਾਹਰਿਸੰਤੁਚਲੈਹਰਿਨਾਲੀ॥
ਜਿਨਹਰਿਜਪਿਆਸੇਹਰਿਹੋਏਹਰਿਮਿਲਿਆਕੇਲਕੇਲਾਲੀ॥੩॥
ਹਰਿਹਰਿਜਪਨੁਜਪਿਲੋਚਲੋੁਚਾਨੀਹਰਿਕਿਰਪਾਕਰਿਬਨਵਾਲੀ॥
ਜਨਨਾਨਕਸੰਗਤਿਸਾਧਹਰਿਮੇਲਹੁਹਮਸਾਧਜਨਾਪਗਰਾਲੀ॥੪॥੪॥