ਧਨਾਸਰੀਮਹਲਾ੪॥
ਹਰਿਹਰਿਬੂੰਦਭਏਹਰਿਸੁਆਮੀਹਮਚਾਤ੍ਰਿਕਬਿਲਲਬਿਲਲਾਤੀ॥
ਹਰਿਹਰਿਕ੍ਰਿਪਾਕਰਹੁਪ੍ਰਭਅਪਨੀਮੁਖਿਦੇਵਹੁਹਰਿਨਿਮਖਾਤੀ॥੧॥
ਹਰਿਬਿਨੁਰਹਿਨਸਕਉਇਕਰਾਤੀ॥
ਜਿਉਬਿਨੁਅਮਲੈਅਮਲੀਮਰਿਜਾਈਹੈਤਿਉਹਰਿਬਿਨੁਹਮਮਰਿਜਾਤੀ॥ਰਹਾਉ॥
ਤੁਮਹਰਿਸਰਵਰਅਤਿਅਗਾਹਹਮਲਹਿਨਸਕਹਿਅੰਤੁਮਾਤੀ॥
ਤੂਪਰੈਪਰੈਅਪਰੰਪਰੁਸੁਆਮੀਮਿਤਿਜਾਨਹੁਆਪਨਗਾਤੀ॥੨॥
ਹਰਿਕੇਸੰਤਜਨਾਹਰਿਜਪਿਓਗੁਰਰੰਗਿਚਲੂਲੈਰਾਤੀ॥
ਹਰਿਹਰਿਭਗਤਿਬਨੀਅਤਿਸੋਭਾਹਰਿਜਪਿਓਊਤਮਪਾਤੀ॥੩॥
ਆਪੇਠਾਕੁਰੁਆਪੇਸੇਵਕੁਆਪਿਬਨਾਵੈਭਾਤੀ॥
ਨਾਨਕੁਜਨੁਤੁਮਰੀਸਰਣਾਈਹਰਿਰਾਖਹੁਲਾਜਭਗਾਤੀ॥੪॥੫॥
ਧਨਾਸਰੀਮਹਲਾ੪॥
ਕਲਿਜੁਗਕਾਧਰਮੁਕਹਹੁਤੁਮਭਾਈਕਿਵਛੂਟਹਹਮਛੁਟਕਾਕੀ॥
ਹਰਿਹਰਿਜਪੁਬੇੜੀਹਰਿਤੁਲਹਾਹਰਿਜਪਿਓਤਰੈਤਰਾਕੀ॥੧॥
ਹਰਿਜੀਲਾਜਰਖਹੁਹਰਿਜਨਕੀ॥
ਹਰਿਹਰਿਜਪਨੁਜਪਾਵਹੁਅਪਨਾਹਮਮਾਗੀਭਗਤਿਇਕਾਕੀ॥ਰਹਾਉ॥
ਹਰਿਕੇਸੇਵਕਸੇਹਰਿਪਿਆਰੇਜਿਨਜਪਿਓਹਰਿਬਚਨਾਕੀ॥
ਲੇਖਾਚਿਤ੍ਰਗੁਪਤਿਜੋਲਿਖਿਆਸਭਛੂਟੀਜਮਕੀਬਾਕੀ॥੨॥
ਹਰਿਕੇਸੰਤਜਪਿਓਮਨਿਹਰਿਹਰਿਲਗਿਸੰਗਤਿਸਾਧਜਨਾਕੀ॥
ਦਿਨੀਅਰੁਸੂਰੁਤ੍ਰਿਸਨਾਅਗਨਿਬੁਝਾਨੀਸਿਵਚਰਿਓਚੰਦੁਚੰਦਾਕੀ॥੩॥
ਤੁਮਵਡਪੁਰਖਵਡਅਗਮਅਗੋਚਰਤੁਮਆਪੇਆਪਿਅਪਾਕੀ॥
ਜਨਨਾਨਕਕਉਪ੍ਰਭਕਿਰਪਾਕੀਜੈਕਰਿਦਾਸਨਿਦਾਸਦਸਾਕੀ॥੪॥੬॥
ਧਨਾਸਰੀਮਹਲਾ੪ਘਰੁ੫ਦੁਪਦੇ॥
ੴਸਤਿਗੁਰਪ੍ਰਸਾਦਿ॥
ਉਰਧਾਰਿਬੀਚਾਰਿਮੁਰਾਰਿਰਮੋਰਮੁਮਨਮੋਹਨਨਾਮੁਜਪੀਨੇ॥
ਅਦ੍ਰਿਸਟੁਅਗੋਚਰੁਅਪਰੰਪਰਸੁਆਮੀਗੁਰਿਪੂਰੈਪ੍ਰਗਟੁਕਰਿਦੀਨੇ॥੧॥
ਰਾਮਪਾਰਸਚੰਦਨਹਮਕਾਸਟਲੋਸਟ॥
ਹਰਿਸੰਗਿਹਰੀਸਤਸੰਗੁਭਏਹਰਿਕੰਚਨੁਚੰਦਨੁਕੀਨੇ॥੧॥ਰਹਾਉ॥
ਨਵਛਿਅਖਟੁਬੋਲਹਿਮੁਖਆਗਰਮੇਰਾਹਰਿਪ੍ਰਭੁਇਵਨਪਤੀਨੇ॥
ਜਨਨਾਨਕਹਰਿਹਿਰਦੈਸਦਧਿਆਵਹੁਇਉਹਰਿਪ੍ਰਭੁਮੇਰਾਭੀਨੇ॥੨॥੧॥੭॥
ਧਨਾਸਰੀਮਹਲਾ੪॥