ਤਾਣੁਮਾਣੁਦੀਬਾਣੁਸਾਚਾਨਾਨਕਕੀਪ੍ਰਭਟੇਕ॥੪॥੨॥੨੦॥
ਧਨਾਸਰੀਮਹਲਾ੫॥
ਫਿਰਤਫਿਰਤਭੇਟੇਜਨਸਾਧੂਪੂਰੈਗੁਰਿਸਮਝਾਇਆ॥
ਆਨਸਗਲਬਿਧਿਕਾਂਮਿਨਆਵੈਹਰਿਹਰਿਨਾਮੁਧਿਆਇਆ॥੧॥
ਤਾਤੇਮੋਹਿਧਾਰੀਓਟਗੋਪਾਲ॥
ਸਰਨਿਪਰਿਓਪੂਰਨਪਰਮੇਸੁਰਬਿਨਸੇਸਗਲਜੰਜਾਲ॥ਰਹਾਉ॥
ਸੁਰਗਮਿਰਤਪਇਆਲਭੂਮੰਡਲਸਗਲਬਿਆਪੇਮਾਇ॥
ਜੀਅਉਧਾਰਨਸਭਕੁਲਤਾਰਨਹਰਿਹਰਿਨਾਮੁਧਿਆਇ॥੨॥
ਨਾਨਕਨਾਮੁਨਿਰੰਜਨੁਗਾਈਐਪਾਈਐਸਰਬਨਿਧਾਨਾ॥
ਕਰਿਕਿਰਪਾਜਿਸੁਦੇਇਸੁਆਮੀਬਿਰਲੇਕਾਹੂਜਾਨਾ॥੩॥੩॥੨੧॥
ਧਨਾਸਰੀਮਹਲਾ੫ਘਰੁ੨ਚਉਪਦੇ॥
ੴਸਤਿਗੁਰਪ੍ਰਸਾਦਿ॥
ਛੋਡਿਜਾਹਿਸੇਕਰਹਿਪਰਾਲ॥
ਕਾਮਿਨਆਵਹਿਸੇਜੰਜਾਲ॥
ਸੰਗਿਨਚਾਲਹਿਤਿਨਸਿਉਹੀਤ॥
ਜੋਬੈਰਾਈਸੇਈਮੀਤ॥੧॥
ਐਸੇਭਰਮਿਭੁਲੇਸੰਸਾਰਾ॥
ਜਨਮੁਪਦਾਰਥੁਖੋਇਗਵਾਰਾ॥ਰਹਾਉ॥
ਸਾਚੁਧਰਮੁਨਹੀਭਾਵੈਡੀਠਾ॥
ਝੂਠਧੋਹਸਿਉਰਚਿਓਮੀਠਾ॥
ਦਾਤਿਪਿਆਰੀਵਿਸਰਿਆਦਾਤਾਰਾ॥
ਜਾਣੈਨਾਹੀਮਰਣੁਵਿਚਾਰਾ॥੨॥
ਵਸਤੁਪਰਾਈਕਉਉਠਿਰੋਵੈ॥
ਕਰਮਧਰਮਸਗਲਾਈਖੋਵੈ॥
ਹੁਕਮੁਨਬੂਝੈਆਵਣਜਾਣੇ॥
ਪਾਪਕਰੈਤਾਪਛੋਤਾਣੇ॥੩॥
ਜੋਤੁਧੁਭਾਵੈਸੋਪਰਵਾਣੁ॥
ਤੇਰੇਭਾਣੇਨੋਕੁਰਬਾਣੁ॥
ਨਾਨਕੁਗਰੀਬੁਬੰਦਾਜਨੁਤੇਰਾ॥
ਰਾਖਿਲੇਇਸਾਹਿਬੁਪ੍ਰਭੁਮੇਰਾ॥੪॥੧॥੨੨॥
ਧਨਾਸਰੀਮਹਲਾ੫॥
ਮੋਹਿਮਸਕੀਨਪ੍ਰਭੁਨਾਮੁਅਧਾਰੁ॥
ਖਾਟਣਕਉਹਰਿਹਰਿਰੋਜਗਾਰੁ॥
ਸੰਚਣਕਉਹਰਿਏਕੋਨਾਮੁ॥
ਹਲਤਿਪਲਤਿਤਾਕੈਆਵੈਕਾਮ॥੧॥
ਨਾਮਿਰਤੇਪ੍ਰਭਰੰਗਿਅਪਾਰ॥
ਸਾਧਗਾਵਹਿਗੁਣਏਕਨਿਰੰਕਾਰ॥ਰਹਾਉ॥
ਸਾਧਕੀਸੋਭਾਅਤਿਮਸਕੀਨੀ॥
ਸੰਤਵਡਾਈਹਰਿਜਸੁਚੀਨੀ॥
ਅਨਦੁਸੰਤਨਕੈਭਗਤਿਗੋਵਿੰਦ॥
ਸੂਖੁਸੰਤਨਕੈਬਿਨਸੀਚਿੰਦ॥੨॥
ਜਹਸਾਧਸੰਤਨਹੋਵਹਿਇਕਤ੍ਰ॥
ਤਹਹਰਿਜਸੁਗਾਵਹਿਨਾਦਕਵਿਤ॥
ਸਾਧਸਭਾਮਹਿਅਨਦਬਿਸ੍ਰਾਮ॥
ਉਨਸੰਗੁਸੋਪਾਏਜਿਸੁਮਸਤਕਿਕਰਾਮ॥੩॥
ਦੁਇਕਰਜੋੜਿਕਰੀਅਰਦਾਸਿ॥
ਚਰਨਪਖਾਰਿਕਹਾਂਗੁਣਤਾਸ॥
ਪ੍ਰਭਦਇਆਲਕਿਰਪਾਲਹਜੂਰਿ॥
ਨਾਨਕੁਜੀਵੈਸੰਤਾਧੂਰਿ॥੪॥੨॥੨੩॥