ਚਰਨਕਮਲਜਾਕਾਮਨੁਰਾਪੈ॥
ਸੋਗਅਗਨਿਤਿਸੁਜਨਨਬਿਆਪੈ॥੨॥
ਸਾਗਰੁਤਰਿਆਸਾਧੂਸੰਗੇ॥
ਨਿਰਭਉਨਾਮੁਜਪਹੁਹਰਿਰੰਗੇ॥੩॥
ਪਰਧਨਦੋਖਕਿਛੁਪਾਪਨਫੇੜੇ॥
ਜਮਜੰਦਾਰੁਨਆਵੈਨੇੜੇ॥੪॥
ਤ੍ਰਿਸਨਾਅਗਨਿਪ੍ਰਭਿਆਪਿਬੁਝਾਈ॥
ਨਾਨਕਉਧਰੇਪ੍ਰਭਸਰਣਾਈ॥੫॥੧॥੫੫॥
ਧਨਾਸਰੀਮਹਲਾ੫॥
ਤ੍ਰਿਪਤਿਭਈਸਚੁਭੋਜਨੁਖਾਇਆ॥
ਮਨਿਤਨਿਰਸਨਾਨਾਮੁਧਿਆਇਆ॥੧॥
ਜੀਵਨਾਹਰਿਜੀਵਨਾ॥
ਜੀਵਨੁਹਰਿਜਪਿਸਾਧਸੰਗਿ॥੧॥ਰਹਾਉ॥
ਅਨਿਕਪ੍ਰਕਾਰੀਬਸਤ੍ਰਓਢਾਏ॥
ਅਨਦਿਨੁਕੀਰਤਨੁਹਰਿਗੁਨਗਾਏ॥੨॥
ਹਸਤੀਰਥਅਸੁਅਸਵਾਰੀ॥
ਹਰਿਕਾਮਾਰਗੁਰਿਦੈਨਿਹਾਰੀ॥੩॥
ਮਨਤਨਅੰਤਰਿਚਰਨਧਿਆਇਆ॥
ਹਰਿਸੁਖਨਿਧਾਨਨਾਨਕਦਾਸਿਪਾਇਆ॥੪॥੨॥੫੬॥
ਧਨਾਸਰੀਮਹਲਾ੫॥
ਗੁਰਕੇਚਰਨਜੀਅਕਾਨਿਸਤਾਰਾ॥
ਸਮੁੰਦੁਸਾਗਰੁਜਿਨਿਖਿਨਮਹਿਤਾਰਾ॥੧॥ਰਹਾਉ॥
ਕੋਈਹੋਆਕ੍ਰਮਰਤੁਕੋਈਤੀਰਥਨਾਇਆ॥
ਦਾਸੰੀਹਰਿਕਾਨਾਮੁਧਿਆਇਆ॥੧॥
ਬੰਧਨਕਾਟਨਹਾਰੁਸੁਆਮੀ॥
ਜਨਨਾਨਕੁਸਿਮਰੈਅੰਤਰਜਾਮੀ॥੨॥੩॥੫੭॥
ਧਨਾਸਰੀਮਹਲਾ੫॥
ਕਿਤੈਪ੍ਰਕਾਰਿਨਤੂਟਉਪ੍ਰੀਤਿ॥
ਦਾਸਤੇਰੇਕੀਨਿਰਮਲਰੀਤਿ॥੧॥ਰਹਾਉ॥
ਜੀਅਪ੍ਰਾਨਮਨਧਨਤੇਪਿਆਰਾ॥
ਹਉਮੈਬੰਧੁਹਰਿਦੇਵਣਹਾਰਾ॥੧॥
ਚਰਨਕਮਲਸਿਉਲਾਗਉਨੇਹੁ॥
ਨਾਨਕਕੀਬੇਨੰਤੀਏਹ॥੨॥੪॥੫੮॥
ੴਸਤਿਗੁਰਪ੍ਰਸਾਦਿ॥
ਧਨਾਸਰੀਮਹਲਾ੯॥
ਕਾਹੇਰੇਬਨਿਖੋਜਨਿਜਾਈ॥
ਸਰਬਨਿਵਾਸੀਸਦਾਅਲੇਪਾਤੋਹੀਸੰਗਿਸਮਾਈ॥੧॥ਰਹਾਉ॥
ਪੁਹਪਮਧਿਜਿਉਬਾਸੁਬਸਤੁਹੈਮੁਕਰਮਾਹਿਜੈਸੇਛਾਈ॥
ਤੈਸੇਹੀਹਰਿਬਸੈਨਿਰੰਤਰਿਘਟਹੀਖੋਜਹੁਭਾਈ॥੧॥
ਬਾਹਰਿਭੀਤਰਿਏਕੋਜਾਨਹੁਇਹੁਗੁਰੁਗਿਆਨੁਬਤਾਈ॥
ਜਨਨਾਨਕਬਿਨੁਆਪਾਚੀਨੇਮਿਟੈਨਭ੍ਰਮਕੀਕਾਈ॥੨॥੧॥
ਧਨਾਸਰੀਮਹਲਾ੯॥
ਸਾਧੋਇਹੁਜਗੁਭਰਮਿਭੁਲਾਨਾ॥
ਰਾਮਨਾਮਕਾਸਿਮਰਨੁਛੋਡਿਆਮਾਇਆਹਾਥਿਬਿਕਾਨਾ॥੧॥ਰਹਾਉ॥
ਮਾਤਪਿਤਾਭਾਈਸੁਤਬਨਿਤਾਤਾਕੈਰਸਿਲਪਟਾਨਾ॥