ਸਤਿਗੁਰਪੂਛਉਜਾਇਨਾਮੁਧਿਆਇਸਾਜੀਉ॥
ਸਚੁਨਾਮੁਧਿਆਈਸਾਚੁਚਵਾਈਗੁਰਮੁਖਿਸਾਚੁਪਛਾਣਾ॥
ਦੀਨਾਨਾਥੁਦਇਆਲੁਨਿਰੰਜਨੁਅਨਦਿਨੁਨਾਮੁਵਖਾਣਾ॥
ਕਰਣੀਕਾਰਧੁਰਹੁਫੁਰਮਾਈਆਪਿਮੁਆਮਨੁਮਾਰੀ॥
ਨਾਨਕਨਾਮੁਮਹਾਰਸੁਮੀਠਾਤ੍ਰਿਸਨਾਨਾਮਿਨਿਵਾਰੀ॥੫॥੨॥
ਧਨਾਸਰੀਛੰਤਮਹਲਾ੧॥
ਪਿਰਸੰਗਿਮੂਠੜੀਏਖਬਰਿਨਪਾਈਆਜੀਉ॥
ਮਸਤਕਿਲਿਖਿਅੜਾਲੇਖੁਪੁਰਬਿਕਮਾਇਆਜੀਉ॥
ਲੇਖੁਨਮਿਟਈਪੁਰਬਿਕਮਾਇਆਕਿਆਜਾਣਾਕਿਆਹੋਸੀ॥
ਗੁਣੀਅਚਾਰਿਨਹੀਰੰਗਿਰਾਤੀਅਵਗਣਬਹਿਬਹਿਰੋਸੀ॥
ਧਨੁਜੋਬਨੁਆਕਕੀਛਾਇਆਬਿਰਧਿਭਏਦਿਨਪੁੰਨਿਆ॥
ਨਾਨਕਨਾਮਬਿਨਾਦੋਹਾਗਣਿਛੂਟੀਝੂਠਿਵਿਛੁੰਨਿਆ॥੧॥
ਬੂਡੀਘਰੁਘਾਲਿਓਗੁਰਕੈਭਾਇਚਲੋ॥
ਸਾਚਾਨਾਮੁਧਿਆਇਪਾਵਹਿਸੁਖਿਮਹਲੋ॥
ਹਰਿਨਾਮੁਧਿਆਏਤਾਸੁਖੁਪਾਏਪੇਈਅੜੈਦਿਨਚਾਰੇ॥
ਨਿਜਘਰਿਜਾਇਬਹੈਸਚੁਪਾਏਅਨਦਿਨੁਨਾਲਿਪਿਆਰੇ॥
ਵਿਣੁਭਗਤੀਘਰਿਵਾਸੁਨਹੋਵੀਸੁਣਿਅਹੁਲੋਕਸਬਾਏ॥
ਨਾਨਕਸਰਸੀਤਾਪਿਰੁਪਾਏਰਾਤੀਸਾਚੈਨਾਏ॥੨॥
ਪਿਰੁਧਨਭਾਵੈਤਾਪਿਰਭਾਵੈਨਾਰੀਜੀਉ॥
ਰੰਗਿਪ੍ਰੀਤਮਰਾਤੀਗੁਰਕੈਸਬਦਿਵੀਚਾਰੀਜੀਉ॥
ਗੁਰਸਬਦਿਵੀਚਾਰੀਨਾਹਪਿਆਰੀਨਿਵਿਨਿਵਿਭਗਤਿਕਰੇਈ॥
ਮਾਇਆਮੋਹੁਜਲਾਏਪ੍ਰੀਤਮੁਰਸਮਹਿਰੰਗੁਕਰੇਈ॥
ਪ੍ਰਭਸਾਚੇਸੇਤੀਰੰਗਿਰੰਗੇਤੀਲਾਲਭਈਮਨੁਮਾਰੀ॥
ਨਾਨਕਸਾਚਿਵਸੀਸੋਹਾਗਣਿਪਿਰਸਿਉਪ੍ਰੀਤਿਪਿਆਰੀ॥੩॥
ਪਿਰਘਰਿਸੋਹੈਨਾਰਿਜੇਪਿਰਭਾਵਏਜੀਉ॥
ਝੂਠੇਵੈਣਚਵੇਕਾਮਿਨਆਵਏਜੀਉ॥
ਝੂਠੁਅਲਾਵੈਕਾਮਿਨਆਵੈਨਾਪਿਰੁਦੇਖੈਨੈਣੀ॥
ਅਵਗਣਿਆਰੀਕੰਤਿਵਿਸਾਰੀਛੂਟੀਵਿਧਣਰੈਣੀ॥
ਗੁਰਸਬਦੁਨਮਾਨੈਫਾਹੀਫਾਥੀਸਾਧਨਮਹਲੁਨਪਾਏ॥
ਨਾਨਕਆਪੇਆਪੁਪਛਾਣੈਗੁਰਮੁਖਿਸਹਜਿਸਮਾਏ॥੪॥
ਧਨਸੋਹਾਗਣਿਨਾਰਿਜਿਨਿਪਿਰੁਜਾਣਿਆਜੀਉ॥
ਨਾਮਬਿਨਾਕੂੜਿਆਰਿਕੂੜੁਕਮਾਣਿਆਜੀਉ॥
ਹਰਿਭਗਤਿਸੁਹਾਵੀਸਾਚੇਭਾਵੀਭਾਇਭਗਤਿਪ੍ਰਭਰਾਤੀ॥
ਪਿਰੁਰਲੀਆਲਾਜੋਬਨਿਬਾਲਾਤਿਸੁਰਾਵੇਰੰਗਿਰਾਤੀ॥
ਗੁਰਸਬਦਿਵਿਗਾਸੀਸਹੁਰਾਵਾਸੀਫਲੁਪਾਇਆਗੁਣਕਾਰੀ॥
ਨਾਨਕਸਾਚੁਮਿਲੈਵਡਿਆਈਪਿਰਘਰਿਸੋਹੈਨਾਰੀ॥੫॥੩॥