ਜਿਨਕਉਕ੍ਰਿਪਾਕਰੀਜਗਜੀਵਨਿਹਰਿਉਰਿਧਾਰਿਓਮਨਮਾਝਾ॥
ਧਰਮਰਾਇਦਰਿਕਾਗਦਫਾਰੇਜਨਨਾਨਕਲੇਖਾਸਮਝਾ॥੪॥੫॥
ਜੈਤਸਰੀਮਹਲਾ੪॥
ਸਤਿਸੰਗਤਿਸਾਧਪਾਈਵਡਭਾਗੀਮਨੁਚਲਤੌਭਇਓਅਰੂੜਾ॥
ਅਨਹਤਧੁਨਿਵਾਜਹਿਨਿਤਵਾਜੇਹਰਿਅੰਮ੍ਰਿਤਧਾਰਰਸਿਲੀੜਾ॥੧॥
ਮੇਰੇਮਨਜਪਿਰਾਮਨਾਮੁਹਰਿਰੂੜਾ॥
ਮੇਰੈਮਨਿਤਨਿਪ੍ਰੀਤਿਲਗਾਈਸਤਿਗੁਰਿਹਰਿਮਿਲਿਓਲਾਇਝਪੀੜਾ॥ਰਹਾਉ॥
ਸਾਕਤਬੰਧਭਏਹੈਮਾਇਆਬਿਖੁਸੰਚਹਿਲਾਇਜਕੀੜਾ॥
ਹਰਿਕੈਅਰਥਿਖਰਚਿਨਹਸਾਕਹਿਜਮਕਾਲੁਸਹਹਿਸਿਰਿਪੀੜਾ॥੨॥
ਜਿਨਹਰਿਅਰਥਿਸਰੀਰੁਲਗਾਇਆਗੁਰਸਾਧੂਬਹੁਸਰਧਾਲਾਇਮੁਖਿਧੂੜਾ॥
ਹਲਤਿਪਲਤਿਹਰਿਸੋਭਾਪਾਵਹਿਹਰਿਰੰਗੁਲਗਾਮਨਿਗੂੜਾ॥੩॥
ਹਰਿਹਰਿਮੇਲਿਮੇਲਿਜਨਸਾਧੂਹਮਸਾਧਜਨਾਕਾਕੀੜਾ॥
ਜਨਨਾਨਕਪ੍ਰੀਤਿਲਗੀਪਗਸਾਧਗੁਰਮਿਲਿਸਾਧੂਪਾਖਾਣੁਹਰਿਓਮਨੁਮੂੜਾ॥੪॥੬॥
ਜੈਤਸਰੀਮਹਲਾ੪ਘਰੁ੨॥
ੴਸਤਿਗੁਰਪ੍ਰਸਾਦਿ॥
ਹਰਿਹਰਿਸਿਮਰਹੁਅਗਮਅਪਾਰਾ॥
ਜਿਸੁਸਿਮਰਤਦੁਖੁਮਿਟੈਹਮਾਰਾ॥
ਹਰਿਹਰਿਸਤਿਗੁਰੁਪੁਰਖੁਮਿਲਾਵਹੁਗੁਰਿਮਿਲਿਐਸੁਖੁਹੋਈਰਾਮ॥੧॥
ਹਰਿਗੁਣਗਾਵਹੁਮੀਤਹਮਾਰੇ॥
ਹਰਿਹਰਿਨਾਮੁਰਖਹੁਉਰਧਾਰੇ॥
ਹਰਿਹਰਿਅੰਮ੍ਰਿਤਬਚਨਸੁਣਾਵਹੁਗੁਰਮਿਲਿਐਪਰਗਟੁਹੋਈਰਾਮ॥੨॥
ਮਧੁਸੂਦਨਹਰਿਮਾਧੋਪ੍ਰਾਨਾ॥
ਮੇਰੈਮਨਿਤਨਿਅੰਮ੍ਰਿਤਮੀਠਲਗਾਨਾ॥
ਹਰਿਹਰਿਦਇਆਕਰਹੁਗੁਰੁਮੇਲਹੁਪੁਰਖੁਨਿਰੰਜਨੁਸੋਈਰਾਮ॥੩॥
ਹਰਿਹਰਿਨਾਮੁਸਦਾਸੁਖਦਾਤਾ॥
ਹਰਿਕੈਰੰਗਿਮੇਰਾਮਨੁਰਾਤਾ॥
ਹਰਿਹਰਿਮਹਾਪੁਰਖੁਗੁਰੁਮੇਲਹੁਗੁਰਨਾਨਕਨਾਮਿਸੁਖੁਹੋਈਰਾਮ॥੪॥੧॥੭॥
ਜੈਤਸਰੀਮਃ੪॥
ਹਰਿਹਰਿਹਰਿਹਰਿਨਾਮੁਜਪਾਹਾ॥
ਗੁਰਮੁਖਿਨਾਮੁਸਦਾਲੈਲਾਹਾ॥
ਹਰਿਹਰਿਹਰਿਹਰਿਭਗਤਿਦ੍ਰਿੜਾਵਹੁਹਰਿਹਰਿਨਾਮੁਓੁਮਾਹਾਰਾਮ॥੧॥
ਹਰਿਹਰਿਨਾਮੁਦਇਆਲੁਧਿਆਹਾ॥
ਹਰਿਕੈਰੰਗਿਸਦਾਗੁਣਗਾਹਾ॥
ਹਰਿਹਰਿਹਰਿਜਸੁਘੂਮਰਿਪਾਵਹੁਮਿਲਿਸਤਸੰਗਿਓੁਮਾਹਾਰਾਮ॥੨॥
ਆਉਸਖੀਹਰਿਮੇਲਿਮਿਲਾਹਾ॥
ਸੁਣਿਹਰਿਕਥਾਨਾਮੁਲੈਲਾਹਾ॥