ਏਹੁਜਗੁਜਲਤਾਦੇਖਿਕੈਭਜਿਪਏਸਤਿਗੁਰਸਰਣਾ॥
ਸਤਿਗੁਰਿਸਚੁਦਿੜਾਇਆਸਦਾਸਚਿਸੰਜਮਿਰਹਣਾ॥
ਸਤਿਗੁਰਸਚਾਹੈਬੋਹਿਥਾਸਬਦੇਭਵਜਲੁਤਰਣਾ॥੬॥
ਲਖਚਉਰਾਸੀਹਫਿਰਦੇਰਹੇਬਿਨੁਸਤਿਗੁਰਮੁਕਤਿਨਹੋਈ॥
ਪੜਿਪੜਿਪੰਡਿਤਮੋਨੀਥਕੇਦੂਜੈਭਾਇਪਤਿਖੋਈ॥
ਸਤਿਗੁਰਿਸਬਦੁਸੁਣਾਇਆਬਿਨੁਸਚੇਅਵਰੁਨਕੋਈ॥੭॥
ਜੋਸਚੈਲਾਏਸੇਸਚਿਲਗੇਨਿਤਸਚੀਕਾਰਕਰੰਨਿ॥
ਤਿਨਾਨਿਜਘਰਿਵਾਸਾਪਾਇਆਸਚੈਮਹਲਿਰਹੰਨਿ॥
ਨਾਨਕਭਗਤਸੁਖੀਏਸਦਾਸਚੈਨਾਮਿਰਚੰਨਿ॥੮॥੧੭॥੮॥੨੫॥
ਸਿਰੀਰਾਗੁਮਹਲਾ੫॥
ਜਾਕਉਮੁਸਕਲੁਅਤਿਬਣੈਢੋਈਕੋਇਨਦੇਇ॥
ਲਾਗੂਹੋਏਦੁਸਮਨਾਸਾਕਭਿਭਜਿਖਲੇ॥
ਸਭੋਭਜੈਆਸਰਾਚੁਕੈਸਭੁਅਸਰਾਉ॥
ਚਿਤਿਆਵੈਓਸੁਪਾਰਬ੍ਰਹਮੁਲਗੈਨਤਤੀਵਾਉ॥੧॥
ਸਾਹਿਬੁਨਿਤਾਣਿਆਕਾਤਾਣੁ॥
ਆਇਨਜਾਈਥਿਰੁਸਦਾਗੁਰਸਬਦੀਸਚੁਜਾਣੁ॥੧॥ਰਹਾਉ॥
ਜੇਕੋਹੋਵੈਦੁਬਲਾਨੰਗਭੁਖਕੀਪੀਰ॥
ਦਮੜਾਪਲੈਨਾਪਵੈਨਾਕੋਦੇਵੈਧੀਰ॥
ਸੁਆਰਥੁਸੁਆਉਨਕੋਕਰੇਨਾਕਿਛੁਹੋਵੈਕਾਜੁ॥
ਚਿਤਿਆਵੈਓਸੁਪਾਰਬ੍ਰਹਮੁਤਾਨਿਹਚਲੁਹੋਵੈਰਾਜੁ॥੨॥
ਜਾਕਉਚਿੰਤਾਬਹੁਤੁਬਹੁਤੁਦੇਹੀਵਿਆਪੈਰੋਗੁ॥
ਗ੍ਰਿਸਤਿਕੁਟੰਬਿਪਲੇਟਿਆਕਦੇਹਰਖੁਕਦੇਸੋਗੁ॥
ਗਉਣੁਕਰੇਚਹੁਕੁੰਟਕਾਘੜੀਨਬੈਸਣੁਸੋਇ॥
ਚਿਤਿਆਵੈਓਸੁਪਾਰਬ੍ਰਹਮੁਤਨੁਮਨੁਸੀਤਲੁਹੋਇ॥੩॥
ਕਾਮਿਕਰੋਧਿਮੋਹਿਵਸਿਕੀਆਕਿਰਪਨਲੋਭਿਪਿਆਰੁ॥
ਚਾਰੇਕਿਲਵਿਖਉਨਿਅਘਕੀਏਹੋਆਅਸੁਰਸੰਘਾਰੁ॥
ਪੋਥੀਗੀਤਕਵਿਤਕਿਛੁਕਦੇਨਕਰਨਿਧਰਿਆ॥
ਚਿਤਿਆਵੈਓਸੁਪਾਰਬ੍ਰਹਮੁਤਾਨਿਮਖਸਿਮਰਤਤਰਿਆ॥੪॥
ਸਾਸਤਸਿੰਮ੍ਰਿਤਿਬੇਦਚਾਰਿਮੁਖਾਗਰਬਿਚਰੇ॥
ਤਪੇਤਪੀਸਰਜੋਗੀਆਤੀਰਥਿਗਵਨੁਕਰੇ॥
ਖਟੁਕਰਮਾਤੇਦੁਗੁਣੇਪੂਜਾਕਰਤਾਨਾਇ॥
ਰੰਗੁਨਲਗੀਪਾਰਬ੍ਰਹਮਤਾਸਰਪਰਨਰਕੇਜਾਇ॥੫॥
ਰਾਜਮਿਲਕਸਿਕਦਾਰੀਆਰਸਭੋਗਣਬਿਸਥਾਰ॥
ਬਾਗਸੁਹਾਵੇਸੋਹਣੇਚਲੈਹੁਕਮੁਅਫਾਰ॥
ਰੰਗਤਮਾਸੇਬਹੁਬਿਧੀਚਾਇਲਗਿਰਹਿਆ॥
ਚਿਤਿਨਆਇਓਪਾਰਬ੍ਰਹਮੁਤਾਸਰਪਕੀਜੂਨਿਗਇਆ॥੬॥
ਬਹੁਤੁਧਨਾਢਿਅਚਾਰਵੰਤੁਸੋਭਾਨਿਰਮਲਰੀਤਿ॥
ਮਾਤਪਿਤਾਸੁਤਭਾਈਆਸਾਜਨਸੰਗਿਪਰੀਤਿ॥
ਲਸਕਰਤਰਕਸਬੰਦਬੰਦਜੀਉਜੀਉਸਗਲੀਕੀਤ॥