ਚਿਤਿਨਆਇਓਪਾਰਬ੍ਰਹਮੁਤਾਖੜਿਰਸਾਤਲਿਦੀਤ॥੭॥
ਕਾਇਆਰੋਗੁਨਛਿਦ੍ਰੁਕਿਛੁਨਾਕਿਛੁਕਾੜਾਸੋਗੁ॥
ਮਿਰਤੁਨਆਵੀਚਿਤਿਤਿਸੁਅਹਿਨਿਸਿਭੋਗੈਭੋਗੁ॥
ਸਭਕਿਛੁਕੀਤੋਨੁਆਪਣਾਜੀਇਨਸੰਕਧਰਿਆ॥
ਚਿਤਿਨਆਇਓਪਾਰਬ੍ਰਹਮੁਜਮਕੰਕਰਵਸਿਪਰਿਆ॥੮॥
ਕਿਰਪਾਕਰੇਜਿਸੁਪਾਰਬ੍ਰਹਮੁਹੋਵੈਸਾਧੂਸੰਗੁ॥
ਜਿਉਜਿਉਓਹੁਵਧਾਈਐਤਿਉਤਿਉਹਰਿਸਿਉਰੰਗੁ॥
ਦੁਹਾਸਿਰਿਆਕਾਖਸਮੁਆਪਿਅਵਰੁਨਦੂਜਾਥਾਉ॥
ਸਤਿਗੁਰਤੁਠੈਪਾਇਆਨਾਨਕਸਚਾਨਾਉ॥੯॥੧॥੨੬॥
ਸਿਰੀਰਾਗੁਮਹਲਾ੫ਘਰੁ੫॥
ਜਾਨਉਨਹੀਭਾਵੈਕਵਨਬਾਤਾ॥
ਮਨਖੋਜਿਮਾਰਗੁ॥੧॥ਰਹਾਉ॥
ਧਿਆਨੀਧਿਆਨੁਲਾਵਹਿ॥
ਗਿਆਨੀਗਿਆਨੁਕਮਾਵਹਿ॥
ਪ੍ਰਭੁਕਿਨਹੀਜਾਤਾ॥੧॥
ਭਗਉਤੀਰਹਤਜੁਗਤਾ॥
ਜੋਗੀਕਹਤਮੁਕਤਾ॥
ਤਪਸੀਤਪਹਿਰਾਤਾ॥੨॥
ਮੋਨੀਮੋਨਿਧਾਰੀ॥
ਸਨਿਆਸੀਬ੍ਰਹਮਚਾਰੀ॥
ਉਦਾਸੀਉਦਾਸਿਰਾਤਾ॥੩॥
ਭਗਤਿਨਵੈਪਰਕਾਰਾ॥
ਪੰਡਿਤੁਵੇਦੁਪੁਕਾਰਾ॥
ਗਿਰਸਤੀਗਿਰਸਤਿਧਰਮਾਤਾ॥੪॥
ਇਕਸਬਦੀਬਹੁਰੂਪਿਅਵਧੂਤਾ॥
ਕਾਪੜੀਕਉਤੇਜਾਗੂਤਾ॥
ਇਕਿਤੀਰਥਿਨਾਤਾ॥੫॥
ਨਿਰਹਾਰਵਰਤੀਆਪਰਸਾ॥
ਇਕਿਲੂਕਿਨਦੇਵਹਿਦਰਸਾ॥
ਇਕਿਮਨਹੀਗਿਆਤਾ॥੬॥
ਘਾਟਿਨਕਿਨਹੀਕਹਾਇਆ॥
ਸਭਕਹਤੇਹੈਪਾਇਆ॥
ਜਿਸੁਮੇਲੇਸੋਭਗਤਾ॥੭॥
ਸਗਲਉਕਤਿਉਪਾਵਾ॥
ਤਿਆਗੀਸਰਨਿਪਾਵਾ॥
ਨਾਨਕੁਗੁਰਚਰਣਿਪਰਾਤਾ॥੮॥੨॥੨੭॥
ੴਸਤਿਗੁਰਪ੍ਰਸਾਦਿ॥
ਸਿਰੀਰਾਗੁਮਹਲਾ੧ਘਰੁ੩॥
ਜੋਗੀਅੰਦਰਿਜੋਗੀਆ॥
ਤੂੰਭੋਗੀਅੰਦਰਿਭੋਗੀਆ॥
ਤੇਰਾਅੰਤੁਨਪਾਇਆਸੁਰਗਿਮਛਿਪਇਆਲਿਜੀਉ॥੧॥
ਹਉਵਾਰੀਹਉਵਾਰਣੈਕੁਰਬਾਣੁਤੇਰੇਨਾਵਨੋ॥੧॥ਰਹਾਉ॥
ਤੁਧੁਸੰਸਾਰੁਉਪਾਇਆ॥
ਸਿਰੇਸਿਰਿਧੰਧੇਲਾਇਆ॥
ਵੇਖਹਿਕੀਤਾਆਪਣਾਕਰਿਕੁਦਰਤਿਪਾਸਾਢਾਲਿਜੀਉ॥੨॥
ਪਰਗਟੁਪਾਹਾਰੈਜਾਪਦਾ॥
ਸਭੁਨਾਵੈਨੋਪਰਤਾਪਦਾ॥
ਸਤਿਗੁਰਬਾਝੁਨਪਾਇਓਸਭਮੋਹੀਮਾਇਆਜਾਲਿਜੀਉ॥੩॥
ਸਤਿਗੁਰਕਉਬਲਿਜਾਈਐ॥
ਜਿਤੁਮਿਲਿਐਪਰਮਗਤਿਪਾਈਐ॥