ਰਾਗੁਬੈਰਾੜੀਮਹਲਾ੪ਘਰੁ੧ਦੁਪਦੇ॥
ੴਸਤਿਗੁਰਪ੍ਰਸਾਦਿ॥
ਸੁਨਿਮਨਅਕਥਕਥਾਹਰਿਨਾਮ॥
ਰਿਧਿਬੁਧਿਸਿਧਿਸੁਖਪਾਵਹਿਭਜੁਗੁਰਮਤਿਹਰਿਰਾਮਰਾਮ॥੧॥ਰਹਾਉ॥
ਨਾਨਾਖਿਆਨਪੁਰਾਨਜਸੁਊਤਮਖਟਦਰਸਨਗਾਵਹਿਰਾਮ॥
ਸੰਕਰਕ੍ਰੋੜਿਤੇਤੀਸਧਿਆਇਓਨਹੀਜਾਨਿਓਹਰਿਮਰਮਾਮ॥੧॥
ਸੁਰਿਨਰਗਣਗੰਧ੍ਰਬਜਸੁਗਾਵਹਿਸਭਗਾਵਤਜੇਤਉਪਾਮ॥
ਨਾਨਕਕ੍ਰਿਪਾਕਰੀਹਰਿਜਿਨਕਉਤੇਸੰਤਭਲੇਹਰਿਰਾਮ॥੨॥੧॥
ਬੈਰਾੜੀਮਹਲਾ੪॥
ਮਨਮਿਲਿਸੰਤਜਨਾਜਸੁਗਾਇਓ॥
ਹਰਿਹਰਿਰਤਨੁਰਤਨੁਹਰਿਨੀਕੋਗੁਰਿਸਤਿਗੁਰਿਦਾਨੁਦਿਵਾਇਓ॥੧॥ਰਹਾਉ॥
ਤਿਸੁਜਨਕਉਮਨੁਤਨੁਸਭੁਦੇਵਉਜਿਨਿਹਰਿਹਰਿਨਾਮੁਸੁਨਾਇਓ॥
ਧਨੁਮਾਇਆਸੰਪੈਤਿਸੁਦੇਵਉਜਿਨਿਹਰਿਮੀਤੁਮਿਲਾਇਓ॥੧॥
ਖਿਨੁਕਿੰਚਿਤਕ੍ਰਿਪਾਕਰੀਜਗਦੀਸਰਿਤਬਹਰਿਹਰਿਹਰਿਜਸੁਧਿਆਇਓ॥
ਜਨਨਾਨਕਕਉਹਰਿਭੇਟੇਸੁਆਮੀਦੁਖੁਹਉਮੈਰੋਗੁਗਵਾਇਓ॥੨॥੨॥
ਬੈਰਾੜੀਮਹਲਾ੪॥
ਹਰਿਜਨੁਰਾਮਨਾਮਗੁਨਗਾਵੈ॥
ਜੇਕੋਈਨਿੰਦਕਰੇਹਰਿਜਨਕੀਅਪੁਨਾਗੁਨੁਨਗਵਾਵੈ॥੧॥ਰਹਾਉ॥
ਜੋਕਿਛੁਕਰੇਸੁਆਪੇਸੁਆਮੀਹਰਿਆਪੇਕਾਰਕਮਾਵੈ॥
ਹਰਿਆਪੇਹੀਮਤਿਦੇਵੈਸੁਆਮੀਹਰਿਆਪੇਬੋਲਿਬੁਲਾਵੈ॥੧॥