ਹਰਿਆਪੇਪੰਚਤਤੁਬਿਸਥਾਰਾਵਿਚਿਧਾਤੂਪੰਚਆਪਿਪਾਵੈ॥
ਜਨਨਾਨਕਸਤਿਗੁਰੁਮੇਲੇਆਪੇਹਰਿਆਪੇਝਗਰੁਚੁਕਾਵੈ॥੨॥੩॥
ਬੈਰਾੜੀਮਹਲਾ੪॥
ਜਪਿਮਨਰਾਮਨਾਮੁਨਿਸਤਾਰਾ॥
ਕੋਟਕੋਟੰਤਰਕੇਪਾਪਸਭਿਖੋਵੈਹਰਿਭਵਜਲੁਪਾਰਿਉਤਾਰਾ॥੧॥ਰਹਾਉ॥
ਕਾਇਆਨਗਰਿਬਸਤਹਰਿਸੁਆਮੀਹਰਿਨਿਰਭਉਨਿਰਵੈਰੁਨਿਰੰਕਾਰਾ॥
ਹਰਿਨਿਕਟਿਬਸਤਕਛੁਨਦਰਿਨਆਵੈਹਰਿਲਾਧਾਗੁਰਵੀਚਾਰਾ॥੧॥
ਹਰਿਆਪੇਸਾਹੁਸਰਾਫੁਰਤਨੁਹੀਰਾਹਰਿਆਪਿਕੀਆਪਾਸਾਰਾ॥
ਨਾਨਕਜਿਸੁਕ੍ਰਿਪਾਕਰੇਸੁਹਰਿਨਾਮੁਵਿਹਾਝੇਸੋਸਾਹੁਸਚਾਵਣਜਾਰਾ॥੨॥੪॥
ਬੈਰਾੜੀਮਹਲਾ੪॥
ਜਪਿਮਨਹਰਿਨਿਰੰਜਨੁਨਿਰੰਕਾਰਾ॥
ਸਦਾਸਦਾਹਰਿਧਿਆਈਐਸੁਖਦਾਤਾਜਾਕਾਅੰਤੁਨਪਾਰਾਵਾਰਾ॥੧॥ਰਹਾਉ॥
ਅਗਨਿਕੁੰਟਮਹਿਉਰਧਲਿਵਲਾਗਾਹਰਿਰਾਖੈਉਦਰਮੰਝਾਰਾ॥
ਸੋਐਸਾਹਰਿਸੇਵਹੁਮੇਰੇਮਨਹਰਿਅੰਤਿਛਡਾਵਣਹਾਰਾ॥੧॥
ਜਾਕੈਹਿਰਦੈਬਸਿਆਮੇਰਾਹਰਿਹਰਿਤਿਸੁਜਨਕਉਕਰਹੁਨਮਸਕਾਰਾ॥
ਹਰਿਕਿਰਪਾਤੇਪਾਈਐਹਰਿਜਪੁਨਾਨਕਨਾਮੁਅਧਾਰਾ॥੨॥੫॥
ਬੈਰਾੜੀਮਹਲਾ੪॥
ਜਪਿਮਨਹਰਿਹਰਿਨਾਮੁਨਿਤਧਿਆਇ॥
ਜੋਇਛਹਿਸੋਈਫਲੁਪਾਵਹਿਫਿਰਿਦੂਖੁਨਲਾਗੈਆਇ॥੧॥ਰਹਾਉ॥
ਸੋਜਪੁਸੋਤਪੁਸਾਬ੍ਰਤਪੂਜਾਜਿਤੁਹਰਿਸਿਉਪ੍ਰੀਤਿਲਗਾਇ॥
ਬਿਨੁਹਰਿਪ੍ਰੀਤਿਹੋਰਪ੍ਰੀਤਿਸਭਝੂਠੀਇਕਖਿਨਮਹਿਬਿਸਰਿਸਭਜਾਇ॥੧॥
ਤੂਬੇਅੰਤੁਸਰਬਕਲਪੂਰਾਕਿਛੁਕੀਮਤਿਕਹੀਨਜਾਇ॥
ਨਾਨਕਸਰਣਿਤੁਮੑਾਰੀਹਰਿਜੀਉਭਾਵੈਤਿਵੈਛਡਾਇ॥੨॥੬॥
ਰਾਗੁਬੈਰਾੜੀਮਹਲਾ੫ਘਰੁ੧॥
ੴਸਤਿਗੁਰਪ੍ਰਸਾਦਿ॥
ਸੰਤਜਨਾਮਿਲਿਹਰਿਜਸੁਗਾਇਓ॥
ਕੋਟਿਜਨਮਕੇਦੂਖਗਵਾਇਓ॥੧॥ਰਹਾਉ॥
ਜੋਚਾਹਤਸੋਈਮਨਿਪਾਇਓ॥
ਕਰਿਕਿਰਪਾਹਰਿਨਾਮੁਦਿਵਾਇਓ॥੧॥
ਸਰਬਸੂਖਹਰਿਨਾਮਿਵਡਾਈ॥
ਗੁਰਪ੍ਰਸਾਦਿਨਾਨਕਮਤਿਪਾਈ॥੨॥੧॥੭॥