ਸੂਹੀਮਹਲਾ੧ਘਰੁ੬॥
ੴਸਤਿਗੁਰਪ੍ਰਸਾਦਿ॥
ਉਜਲੁਕੈਹਾਚਿਲਕਣਾਘੋਟਿਮਕਾਲੜੀਮਸੁ॥
ਧੋਤਿਆਜੂਠਿਨਉਤਰੈਜੇਸਉਧੋਵਾਤਿਸੁ॥੧॥
ਸਜਣਸੇਈਨਾਲਿਮੈਚਲਦਿਆਨਾਲਿਚਲੰਨਿੑ॥
ਜਿਥੈਲੇਖਾਮੰਗੀਐਤਿਥੈਖੜੇਦਿਸੰਨਿ॥੧॥ਰਹਾਉ॥
ਕੋਠੇਮੰਡਪਮਾੜੀਆਪਾਸਹੁਚਿਤਵੀਆਹਾ॥
ਢਠੀਆਕੰਮਿਨਆਵਨੑੀਵਿਚਹੁਸਖਣੀਆਹਾ॥੨॥
ਬਗਾਬਗੇਕਪੜੇਤੀਰਥਮੰਝਿਵਸੰਨਿੑ॥
ਘੁਟਿਘੁਟਿਜੀਆਖਾਵਣੇਬਗੇਨਾਕਹੀਅਨਿੑ॥੩॥
ਸਿੰਮਲਰੁਖੁਸਰੀਰੁਮੈਮੈਜਨਦੇਖਿਭੁਲੰਨਿੑ॥
ਸੇਫਲਕੰਮਿਨਆਵਨੑੀਤੇਗੁਣਮੈਤਨਿਹੰਨਿੑ॥੪॥
ਅੰਧੁਲੈਭਾਰੁਉਠਾਇਆਡੂਗਰਵਾਟਬਹੁਤੁ॥
ਅਖੀਲੋੜੀਨਾਲਹਾਹਉਚੜਿਲੰਘਾਕਿਤੁ॥੫॥
ਚਾਕਰੀਆਚੰਗਿਆਈਆਅਵਰਸਿਆਣਪਕਿਤੁ॥
ਨਾਨਕਨਾਮੁਸਮਾਲਿਤੂੰਬਧਾਛੁਟਹਿਜਿਤੁ॥੬॥੧॥੩॥
ਸੂਹੀਮਹਲਾ੧॥
ਜਪਤਪਕਾਬੰਧੁਬੇੜੁਲਾਜਿਤੁਲੰਘਹਿਵਹੇਲਾ॥
ਨਾਸਰਵਰੁਨਾਊਛਲੈਐਸਾਪੰਥੁਸੁਹੇਲਾ॥੧॥
ਤੇਰਾਏਕੋਨਾਮੁਮੰਜੀਠੜਾਰਤਾਮੇਰਾਚੋਲਾਸਦਰੰਗਢੋਲਾ॥੧॥ਰਹਾਉ॥
ਸਾਜਨਚਲੇਪਿਆਰਿਆਕਿਉਮੇਲਾਹੋਈ॥
ਜੇਗੁਣਹੋਵਹਿਗੰਠੜੀਐਮੇਲੇਗਾਸੋਈ॥੨॥
ਮਿਲਿਆਹੋਇਨਵੀਛੁੜੈਜੇਮਿਲਿਆਹੋਈ॥
ਆਵਾਗਉਣੁਨਿਵਾਰਿਆਹੈਸਾਚਾਸੋਈ॥੩॥
ਹਉਮੈਮਾਰਿਨਿਵਾਰਿਆਸੀਤਾਹੈਚੋਲਾ॥
ਗੁਰਬਚਨੀਫਲੁਪਾਇਆਸਹਕੇਅੰਮ੍ਰਿਤਬੋਲਾ॥੪॥
ਨਾਨਕੁਕਹੈਸਹੇਲੀਹੋਸਹੁਖਰਾਪਿਆਰਾ॥
ਹਮਸਹਕੇਰੀਆਦਾਸੀਆਸਾਚਾਖਸਮੁਹਮਾਰਾ॥੫॥੨॥੪॥
ਸੂਹੀਮਹਲਾ੧॥
ਜਿਨਕਉਭਾਂਡੈਭਾਉਤਿਨਾਸਵਾਰਸੀ॥
ਸੂਖੀਕਰੈਪਸਾਉਦੂਖਵਿਸਾਰਸੀ॥
ਸਹਸਾਮੂਲੇਨਾਹਿਸਰਪਰਤਾਰਸੀ॥੧॥
ਤਿਨੑਾਮਿਲਿਆਗੁਰੁਆਇਜਿਨਕਉਲੀਖਿਆ॥
ਅੰਮ੍ਰਿਤੁਹਰਿਕਾਨਾਉਦੇਵੈਦੀਖਿਆ॥
ਚਾਲਹਿਸਤਿਗੁਰਭਾਇਭਵਹਿਨਭੀਖਿਆ॥੨॥
ਜਾਕਉਮਹਲੁਹਜੂਰਿਦੂਜੇਨਿਵੈਕਿਸੁ॥
ਦਰਿਦਰਵਾਣੀਨਾਹਿਮੂਲੇਪੁਛਤਿਸੁ॥
ਛੁਟੈਤਾਕੈਬੋਲਿਸਾਹਿਬਨਦਰਿਜਿਸੁ॥੩॥
ਘਲੇਆਣੇਆਪਿਜਿਸੁਨਾਹੀਦੂਜਾਮਤੈਕੋਇ॥
ਢਾਹਿਉਸਾਰੇਸਾਜਿਜਾਣੈਸਭਸੋਇ॥
ਨਾਉਨਾਨਕਬਖਸੀਸਨਦਰੀਕਰਮੁਹੋਇ॥੪॥੩॥੫॥