ਜੇਸਉਲੋਚੈਰੰਗੁਨਹੋਵੈਕੋਇ॥੩॥
ਨਦਰਿਕਰੇਤਾਸਤਿਗੁਰੁਪਾਵੈ॥
ਨਾਨਕਹਰਿਰਸਿਹਰਿਰੰਗਿਸਮਾਵੈ॥੪॥੨॥੬॥
ਸੂਹੀਮਹਲਾ੪॥
ਜਿਹਵਾਹਰਿਰਸਿਰਹੀਅਘਾਇ॥
ਗੁਰਮੁਖਿਪੀਵੈਸਹਜਿਸਮਾਇ॥੧॥
ਹਰਿਰਸੁਜਨਚਾਖਹੁਜੇਭਾਈ॥
ਤਉਕਤਅਨਤਸਾਦਿਲੋਭਾਈ॥੧॥ਰਹਾਉ॥
ਗੁਰਮਤਿਰਸੁਰਾਖਹੁਉਰਧਾਰਿ॥
ਹਰਿਰਸਿਰਾਤੇਰੰਗਿਮੁਰਾਰਿ॥੨॥
ਮਨਮੁਖਿਹਰਿਰਸੁਚਾਖਿਆਨਜਾਇ॥
ਹਉਮੈਕਰੈਬਹੁਤੀਮਿਲੈਸਜਾਇ॥੩॥
ਨਦਰਿਕਰੇਤਾਹਰਿਰਸੁਪਾਵੈ॥
ਨਾਨਕਹਰਿਰਸਿਹਰਿਗੁਣਗਾਵੈ॥੪॥੩॥੭॥
ਸੂਹੀਮਹਲਾ੪ਘਰੁ੬॥
ੴਸਤਿਗੁਰਪ੍ਰਸਾਦਿ॥
ਨੀਚਜਾਤਿਹਰਿਜਪਤਿਆਉਤਮਪਦਵੀਪਾਇ॥
ਪੂਛਹੁਬਿਦਰਦਾਸੀਸੁਤੈਕਿਸਨੁਉਤਰਿਆਘਰਿਜਿਸੁਜਾਇ॥੧॥
ਹਰਿਕੀਅਕਥਕਥਾਸੁਨਹੁਜਨਭਾਈਜਿਤੁਸਹਸਾਦੂਖਭੂਖਸਭਲਹਿਜਾਇ॥੧॥ਰਹਾਉ॥
ਰਵਿਦਾਸੁਚਮਾਰੁਉਸਤਤਿਕਰੇਹਰਿਕੀਰਤਿਨਿਮਖਇਕਗਾਇ॥
ਪਤਿਤਜਾਤਿਉਤਮੁਭਇਆਚਾਰਿਵਰਨਪਏਪਗਿਆਇ॥੨॥
ਨਾਮਦੇਅਪ੍ਰੀਤਿਲਗੀਹਰਿਸੇਤੀਲੋਕੁਛੀਪਾਕਹੈਬੁਲਾਇ॥
ਖਤ੍ਰੀਬ੍ਰਾਹਮਣਪਿਠਿਦੇਛੋਡੇਹਰਿਨਾਮਦੇਉਲੀਆਮੁਖਿਲਾਇ॥੩॥
ਜਿਤਨੇਭਗਤਹਰਿਸੇਵਕਾਮੁਖਿਅਠਸਠਿਤੀਰਥਤਿਨਤਿਲਕੁਕਢਾਇ॥
ਜਨੁਨਾਨਕੁਤਿਨਕਉਅਨਦਿਨੁਪਰਸੇਜੇਕ੍ਰਿਪਾਕਰੇਹਰਿਰਾਇ॥੪॥੧॥੮॥
ਸੂਹੀਮਹਲਾ੪॥
ਤਿਨੑੀਅੰਤਰਿਹਰਿਆਰਾਧਿਆਜਿਨਕਉਧੁਰਿਲਿਖਿਆਲਿਖਤੁਲਿਲਾਰਾ॥
ਤਿਨਕੀਬਖੀਲੀਕੋਈਕਿਆਕਰੇਜਿਨਕਾਅੰਗੁਕਰੇਮੇਰਾਹਰਿਕਰਤਾਰਾ॥੧॥
ਹਰਿਹਰਿਧਿਆਇਮਨਮੇਰੇਮਨਧਿਆਇਹਰਿਜਨਮਜਨਮਕੇਸਭਿਦੂਖਨਿਵਾਰਣਹਾਰਾ॥੧॥ਰਹਾਉ॥
ਧੁਰਿਭਗਤਜਨਾਕਉਬਖਸਿਆਹਰਿਅੰਮ੍ਰਿਤਭਗਤਿਭੰਡਾਰਾ॥
ਮੂਰਖੁਹੋਵੈਸੁਉਨਕੀਰੀਸਕਰੇਤਿਸੁਹਲਤਿਪਲਤਿਮੁਹੁਕਾਰਾ॥੨॥
ਸੇਭਗਤਸੇਸੇਵਕਾਜਿਨਾਹਰਿਨਾਮੁਪਿਆਰਾ॥
ਤਿਨਕੀਸੇਵਾਤੇਹਰਿਪਾਈਐਸਿਰਿਨਿੰਦਕਕੈਪਵੈਛਾਰਾ॥੩॥
ਜਿਸੁਘਰਿਵਿਰਤੀਸੋਈਜਾਣੈਜਗਤਗੁਰਨਾਨਕਪੂਛਿਕਰਹੁਬੀਚਾਰਾ॥
ਚਹੁਪੀੜੀਆਦਿਜੁਗਾਦਿਬਖੀਲੀਕਿਨੈਨਪਾਇਓਹਰਿਸੇਵਕਭਾਇਨਿਸਤਾਰਾ॥੪॥੨॥੯॥
ਸੂਹੀਮਹਲਾ੪॥
ਜਿਥੈਹਰਿਆਰਾਧੀਐਤਿਥੈਹਰਿਮਿਤੁਸਹਾਈ॥