ਖਿਨੁਰਹਨੁਨਪਾਵਉਬਿਨੁਪਗਪਾਗੇ॥
ਹੋਇਕ੍ਰਿਪਾਲੁਪ੍ਰਭਮਿਲਹਸਭਾਗੇ॥੩॥
ਭਇਓਕ੍ਰਿਪਾਲੁਸਤਸੰਗਿਮਿਲਾਇਆ॥
ਬੂਝੀਤਪਤਿਘਰਹਿਪਿਰੁਪਾਇਆ॥
ਸਗਲਸੀਗਾਰਹੁਣਿਮੁਝਹਿਸੁਹਾਇਆ॥
ਕਹੁਨਾਨਕਗੁਰਿਭਰਮੁਚੁਕਾਇਆ॥੪॥
ਜਹਦੇਖਾਤਹਪਿਰੁਹੈਭਾਈ॥
ਖੋਲਿੑਓਕਪਾਟੁਤਾਮਨੁਠਹਰਾਈ॥੧॥ਰਹਾਉਦੂਜਾ॥੫॥
ਸੂਹੀਮਹਲਾ੫॥
ਕਿਆਗੁਣਤੇਰੇਸਾਰਿਸਮੑਾਲੀਮੋਹਿਨਿਰਗੁਨਕੇਦਾਤਾਰੇ॥
ਬੈਖਰੀਦੁਕਿਆਕਰੇਚਤੁਰਾਈਇਹੁਜੀਉਪਿੰਡੁਸਭੁਥਾਰੇ॥੧॥
ਲਾਲਰੰਗੀਲੇਪ੍ਰੀਤਮਮਨਮੋਹਨਤੇਰੇਦਰਸਨਕਉਹਮਬਾਰੇ॥੧॥ਰਹਾਉ॥
ਪ੍ਰਭੁਦਾਤਾਮੋਹਿਦੀਨੁਭੇਖਾਰੀਤੁਮੑਸਦਾਸਦਾਉਪਕਾਰੇ॥
ਸੋਕਿਛੁਨਾਹੀਜਿਮੈਤੇਹੋਵੈਮੇਰੇਠਾਕੁਰਅਗਮਅਪਾਰੇ॥੨॥
ਕਿਆਸੇਵਕਮਾਵਉਕਿਆਕਹਿਰੀਝਾਵਉਬਿਧਿਕਿਤੁਪਾਵਉਦਰਸਾਰੇ॥
ਮਿਤਿਨਹੀਪਾਈਐਅੰਤੁਨਲਹੀਐਮਨੁਤਰਸੈਚਰਨਾਰੇ॥੩॥
ਪਾਵਉਦਾਨੁਢੀਠੁਹੋਇਮਾਗਉਮੁਖਿਲਾਗੈਸੰਤਰੇਨਾਰੇ॥
ਜਨਨਾਨਕਕਉਗੁਰਿਕਿਰਪਾਧਾਰੀਪ੍ਰਭਿਹਾਥਦੇਇਨਿਸਤਾਰੇ॥੪॥੬॥
ਸੂਹੀਮਹਲਾ੫ਘਰੁ੩॥
ੴਸਤਿਗੁਰਪ੍ਰਸਾਦਿ॥
ਸੇਵਾਥੋਰੀਮਾਗਨੁਬਹੁਤਾ॥
ਮਹਲੁਨਪਾਵੈਕਹਤੋਪਹੁਤਾ॥੧॥
ਜੋਪ੍ਰਿਅਮਾਨੇਤਿਨਕੀਰੀਸਾ॥
ਕੂੜੇਮੂਰਖਕੀਹਾਠੀਸਾ॥੧॥ਰਹਾਉ॥
ਭੇਖਦਿਖਾਵੈਸਚੁਨਕਮਾਵੈ॥
ਕਹਤੋਮਹਲੀਨਿਕਟਿਨਆਵੈ॥੨॥
ਅਤੀਤੁਸਦਾਏਮਾਇਆਕਾਮਾਤਾ॥
ਮਨਿਨਹੀਪ੍ਰੀਤਿਕਹੈਮੁਖਿਰਾਤਾ॥੩॥
ਕਹੁਨਾਨਕਪ੍ਰਭਬਿਨਉਸੁਨੀਜੈ॥
ਕੁਚਲੁਕਠੋਰੁਕਾਮੀਮੁਕਤੁਕੀਜੈ॥੪॥
ਦਰਸਨਦੇਖੇਕੀਵਡਿਆਈ॥
ਤੁਮੑਸੁਖਦਾਤੇਪੁਰਖਸੁਭਾਈ॥੧॥ਰਹਾਉਦੂਜਾ॥੧॥੭॥
ਸੂਹੀਮਹਲਾ੫॥
ਬੁਰੇਕਾਮਕਉਊਠਿਖਲੋਇਆ॥
ਨਾਮਕੀਬੇਲਾਪੈਪੈਸੋਇਆ॥੧॥
ਅਉਸਰੁਅਪਨਾਬੂਝੈਨਇਆਨਾ॥
ਮਾਇਆਮੋਹਰੰਗਿਲਪਟਾਨਾ॥੧॥ਰਹਾਉ॥
ਲੋਭਲਹਰਿਕਉਬਿਗਸਿਫੂਲਿਬੈਠਾ॥
ਸਾਧਜਨਾਕਾਦਰਸੁਨਡੀਠਾ॥੨॥
ਕਬਹੂਨਸਮਝੈਅਗਿਆਨੁਗਵਾਰਾ॥
ਬਹੁਰਿਬਹੁਰਿਲਪਟਿਓਜੰਜਾਰਾ॥੧॥ਰਹਾਉ॥
ਬਿਖੈਨਾਦਕਰਨਸੁਣਿਭੀਨਾ॥
ਹਰਿਜਸੁਸੁਨਤਆਲਸੁਮਨਿਕੀਨਾ॥੩॥
ਦ੍ਰਿਸਟਿਨਾਹੀਰੇਪੇਖਤਅੰਧੇ॥
ਛੋਡਿਜਾਹਿਝੂਠੇਸਭਿਧੰਧੇ॥੧॥ਰਹਾਉ॥
ਕਹੁਨਾਨਕਪ੍ਰਭਬਖਸਕਰੀਜੈ॥