ਸੂਹੀਮਹਲਾ੧ਘਰੁ੯॥
ੴਸਤਿਗੁਰਪ੍ਰਸਾਦਿ॥
ਕਚਾਰੰਗੁਕਸੁੰਭਕਾਥੋੜੜਿਆਦਿਨਚਾਰਿਜੀਉ॥
ਵਿਣੁਨਾਵੈਭ੍ਰਮਿਭੁਲੀਆਠਗਿਮੁਠੀਕੂੜਿਆਰਿਜੀਉ॥
ਸਚੇਸੇਤੀਰਤਿਆਜਨਮੁਨਦੂਜੀਵਾਰਜੀਉ॥੧॥
ਰੰਗੇਕਾਕਿਆਰੰਗੀਐਜੋਰਤੇਰੰਗੁਲਾਇਜੀਉ॥
ਰੰਗਣਵਾਲਾਸੇਵੀਐਸਚੇਸਿਉਚਿਤੁਲਾਇਜੀਉ॥੧॥ਰਹਾਉ॥
ਚਾਰੇਕੁੰਡਾਜੇਭਵਹਿਬਿਨੁਭਾਗਾਧਨੁਨਾਹਿਜੀਉ॥
ਅਵਗਣਿਮੁਠੀਜੇਫਿਰਹਿਬਧਿਕਥਾਇਨਪਾਹਿਜੀਉ॥
ਗੁਰਿਰਾਖੇਸੇਉਬਰੇਸਬਦਿਰਤੇਮਨਮਾਹਿਜੀਉ॥੨॥
ਚਿਟੇਜਿਨਕੇਕਪੜੇਮੈਲੇਚਿਤਕਠੋਰਜੀਉ॥
ਤਿਨਮੁਖਿਨਾਮੁਨਊਪਜੈਦੂਜੈਵਿਆਪੇਚੋਰਜੀਉ॥
ਮੂਲੁਨਬੂਝਹਿਆਪਣਾਸੇਪਸੂਆਸੇਢੋਰਜੀਉ॥੩॥
ਨਿਤਨਿਤਖੁਸੀਆਮਨੁਕਰੇਨਿਤਨਿਤਮੰਗੈਸੁਖਜੀਉ॥
ਕਰਤਾਚਿਤਿਨਆਵਈਫਿਰਿਫਿਰਿਲਗਹਿਦੁਖਜੀਉ॥
ਸੁਖਦੁਖਦਾਤਾਮਨਿਵਸੈਤਿਤੁਤਨਿਕੈਸੀਭੁਖਜੀਉ॥੪॥
ਬਾਕੀਵਾਲਾਤਲਬੀਐਸਿਰਿਮਾਰੇਜੰਦਾਰੁਜੀਉ॥
ਲੇਖਾਮੰਗੈਦੇਵਣਾਪੁਛੈਕਰਿਬੀਚਾਰੁਜੀਉ॥
ਸਚੇਕੀਲਿਵਉਬਰੈਬਖਸੇਬਖਸਣਹਾਰੁਜੀਉ॥੫॥
ਅਨਕੋਕੀਜੈਮਿਤੜਾਖਾਕੁਰਲੈਮਰਿਜਾਇਜੀਉ॥
ਬਹੁਰੰਗਦੇਖਿਭੁਲਾਇਆਭੁਲਿਭੁਲਿਆਵੈਜਾਇਜੀਉ॥
ਨਦਰਿਪ੍ਰਭੂਤੇਛੁਟੀਐਨਦਰੀਮੇਲਿਮਿਲਾਇਜੀਉ॥੬॥
ਗਾਫਲਗਿਆਨਵਿਹੂਣਿਆਗੁਰਬਿਨੁਗਿਆਨੁਨਭਾਲਿਜੀਉ॥
ਖਿੰਚੋਤਾਣਿਵਿਗੁਚੀਐਬੁਰਾਭਲਾਦੁਇਨਾਲਿਜੀਉ॥
ਬਿਨੁਸਬਦੈਭੈਰਤਿਆਸਭਜੋਹੀਜਮਕਾਲਿਜੀਉ॥੭॥
ਜਿਨਿਕਰਿਕਾਰਣੁਧਾਰਿਆਸਭਸੈਦੇਇਆਧਾਰੁਜੀਉ॥
ਸੋਕਿਉਮਨਹੁਵਿਸਾਰੀਐਸਦਾਸਦਾਦਾਤਾਰੁਜੀਉ॥
ਨਾਨਕਨਾਮੁਨਵੀਸਰੈਨਿਧਾਰਾਆਧਾਰੁਜੀਉ॥੮॥੧॥੨॥
ਸੂਹੀਮਹਲਾ੧ਕਾਫੀਘਰੁ੧੦॥
ੴਸਤਿਗੁਰਪ੍ਰਸਾਦਿ॥
ਮਾਣਸਜਨਮੁਦੁਲੰਭੁਗੁਰਮੁਖਿਪਾਇਆ॥
ਮਨੁਤਨੁਹੋਇਚੁਲੰਭੁਜੇਸਤਿਗੁਰਭਾਇਆ॥੧॥
ਚਲੈਜਨਮੁਸਵਾਰਿਵਖਰੁਸਚੁਲੈ॥
ਪਤਿਪਾਏਦਰਬਾਰਿਸਤਿਗੁਰਸਬਦਿਭੈ॥੧॥ਰਹਾਉ॥
ਮਨਿਤਨਿਸਚੁਸਲਾਹਿਸਾਚੇਮਨਿਭਾਇਆ॥