ਆਪੇਥਾਪਿਉਥਾਪਿਸਬਦਿਨਿਵਾਜਿਆ॥੫॥
ਦੇਹੀਭਸਮਰੁਲਾਇਨਜਾਪੀਕਹਗਇਆ॥
ਆਪੇਰਹਿਆਸਮਾਇਸੋਵਿਸਮਾਦੁਭਇਆ॥੬॥
ਤੂੰਨਾਹੀਪ੍ਰਭਦੂਰਿਜਾਣਹਿਸਭਤੂਹੈ॥
ਗੁਰਮੁਖਿਵੇਖਿਹਦੂਰਿਅੰਤਰਿਭੀਤੂਹੈ॥੭॥
ਮੈਦੀਜੈਨਾਮਨਿਵਾਸੁਅੰਤਰਿਸਾਂਤਿਹੋਇ॥
ਗੁਣਗਾਵੈਨਾਨਕਦਾਸੁਸਤਿਗੁਰੁਮਤਿਦੇਇ॥੮॥੩॥੫॥
ਰਾਗੁਸੂਹੀਮਹਲਾ੩ਘਰੁ੧ਅਸਟਪਦੀਆ॥
ੴਸਤਿਗੁਰਪ੍ਰਸਾਦਿ॥
ਨਾਮੈਹੀਤੇਸਭੁਕਿਛੁਹੋਆਬਿਨੁਸਤਿਗੁਰਨਾਮੁਨਜਾਪੈ॥
ਗੁਰਕਾਸਬਦੁਮਹਾਰਸੁਮੀਠਾਬਿਨੁਚਾਖੇਸਾਦੁਨਜਾਪੈ॥
ਕਉਡੀਬਦਲੈਜਨਮੁਗਵਾਇਆਚੀਨਸਿਨਾਹੀਆਪੈ॥
ਗੁਰਮੁਖਿਹੋਵੈਤਾਏਕੋਜਾਣੈਹਉਮੈਦੁਖੁਨਸੰਤਾਪੈ॥੧॥
ਬਲਿਹਾਰੀਗੁਰਅਪਣੇਵਿਟਹੁਜਿਨਿਸਾਚੇਸਿਉਲਿਵਲਾਈ॥
ਸਬਦੁਚੀਨਿੑਆਤਮੁਪਰਗਾਸਿਆਸਹਜੇਰਹਿਆਸਮਾਈ॥੧॥ਰਹਾਉ॥
ਗੁਰਮੁਖਿਗਾਵੈਗੁਰਮੁਖਿਬੂਝੈਗੁਰਮੁਖਿਸਬਦੁਬੀਚਾਰੇ॥
ਜੀਉਪਿੰਡੁਸਭੁਗੁਰਤੇਉਪਜੈਗੁਰਮੁਖਿਕਾਰਜਸਵਾਰੇ॥
ਮਨਮੁਖਿਅੰਧਾਅੰਧੁਕਮਾਵੈਬਿਖੁਖਟੇਸੰਸਾਰੇ॥
ਮਾਇਆਮੋਹਿਸਦਾਦੁਖੁਪਾਏਬਿਨੁਗੁਰਅਤਿਪਿਆਰੇ॥੨॥
ਸੋਈਸੇਵਕੁਜੇਸਤਿਗੁਰਸੇਵੇਚਾਲੈਸਤਿਗੁਰਭਾਏ॥
ਸਾਚਾਸਬਦੁਸਿਫਤਿਹੈਸਾਚੀਸਾਚਾਮੰਨਿਵਸਾਏ॥
ਸਚੀਬਾਣੀਗੁਰਮੁਖਿਆਖੈਹਉਮੈਵਿਚਹੁਜਾਏ॥
ਆਪੇਦਾਤਾਕਰਮੁਹੈਸਾਚਾਸਾਚਾਸਬਦੁਸੁਣਾਏ॥੩॥
ਗੁਰਮੁਖਿਘਾਲੇਗੁਰਮੁਖਿਖਟੇਗੁਰਮੁਖਿਨਾਮੁਜਪਾਏ॥
ਸਦਾਅਲਿਪਤੁਸਾਚੈਰੰਗਿਰਾਤਾਗੁਰਕੈਸਹਜਿਸੁਭਾਏ॥
ਮਨਮੁਖੁਸਦਹੀਕੂੜੋਬੋਲੈਬਿਖੁਬੀਜੈਬਿਖੁਖਾਏ॥
ਜਮਕਾਲਿਬਾਧਾਤ੍ਰਿਸਨਾਦਾਧਾਬਿਨੁਗੁਰਕਵਣੁਛਡਾਏ॥੪॥
ਸਚਾਤੀਰਥੁਜਿਤੁਸਤਸਰਿਨਾਵਣੁਗੁਰਮੁਖਿਆਪਿਬੁਝਾਏ॥
ਅਠਸਠਿਤੀਰਥਗੁਰਸਬਦਿਦਿਖਾਏਤਿਤੁਨਾਤੈਮਲੁਜਾਏ॥
ਸਚਾਸਬਦੁਸਚਾਹੈਨਿਰਮਲੁਨਾਮਲੁਲਗੈਨਲਾਏ॥
ਸਚੀਸਿਫਤਿਸਚੀਸਾਲਾਹਪੂਰੇਗੁਰਤੇਪਾਏ॥੫॥
ਤਨੁਮਨੁਸਭੁਕਿਛੁਹਰਿਤਿਸੁਕੇਰਾਦੁਰਮਤਿਕਹਣੁਨਜਾਏ॥
ਹੁਕਮੁਹੋਵੈਤਾਨਿਰਮਲੁਹੋਵੈਹਉਮੈਵਿਚਹੁਜਾਏ॥
ਗੁਰਕੀਸਾਖੀਸਹਜੇਚਾਖੀਤ੍ਰਿਸਨਾਅਗਨਿਬੁਝਾਏ॥
ਗੁਰਕੈਸਬਦਿਰਾਤਾਸਹਜੇਮਾਤਾਸਹਜੇਰਹਿਆਸਮਾਏ॥੬॥