ਜਿਉਧਰਤੀਸੋਭਕਰੇਜਲੁਬਰਸੈਤਿਉਸਿਖੁਗੁਰਮਿਲਿਬਿਗਸਾਈ॥੧੬॥
ਸੇਵਕਕਾਹੋਇਸੇਵਕੁਵਰਤਾਕਰਿਕਰਿਬਿਨਉਬੁਲਾਈ॥੧੭॥
ਨਾਨਕਕੀਬੇਨੰਤੀਹਰਿਪਹਿਗੁਰਮਿਲਿਗੁਰਸੁਖੁਪਾਈ॥੧੮॥
ਤੂਆਪੇਗੁਰੁਚੇਲਾਹੈਆਪੇਗੁਰਵਿਚੁਦੇਤੁਝਹਿਧਿਆਈ॥੧੯॥
ਜੋਤੁਧੁਸੇਵਹਿਸੋਤੂਹੈਹੋਵਹਿਤੁਧੁਸੇਵਕਪੈਜਰਖਾਈ॥੨੦॥
ਭੰਡਾਰਭਰੇਭਗਤੀਹਰਿਤੇਰੇਜਿਸੁਭਾਵੈਤਿਸੁਦੇਵਾਈ॥੨੧॥
ਜਿਸੁਤੂੰਦੇਹਿਸੋਈਜਨੁਪਾਏਹੋਰਨਿਹਫਲਸਭਚਤੁਰਾਈ॥੨੨॥
ਸਿਮਰਿਸਿਮਰਿਸਿਮਰਿਗੁਰੁਅਪੁਨਾਸੋਇਆਮਨੁਜਾਗਾਈ॥੨੩॥
ਇਕੁਦਾਨੁਮੰਗੈਨਾਨਕੁਵੇਚਾਰਾਹਰਿਦਾਸਨਿਦਾਸੁਕਰਾਈ॥੨੪॥
ਜੇਗੁਰੁਝਿੜਕੇਤਮੀਠਾਲਾਗੈਜੇਬਖਸੇਤਗੁਰਵਡਿਆਈ॥੨੫॥
ਗੁਰਮੁਖਿਬੋਲਹਿਸੋਥਾਇਪਾਏਮਨਮੁਖਿਕਿਛੁਥਾਇਨਪਾਈ॥੨੬॥
ਪਾਲਾਕਕਰੁਵਰਫਵਰਸੈਗੁਰਸਿਖੁਗੁਰਦੇਖਣਜਾਈ॥੨੭॥
ਸਭੁਦਿਨਸੁਰੈਣਿਦੇਖਉਗੁਰੁਅਪੁਨਾਵਿਚਿਅਖੀਗੁਰਪੈਰਧਰਾਈ॥੨੮॥
ਅਨੇਕਉਪਾਵਕਰੀਗੁਰਕਾਰਣਿਗੁਰਭਾਵੈਸੋਥਾਇਪਾਈ॥੨੯॥
ਰੈਣਿਦਿਨਸੁਗੁਰਚਰਣਅਰਾਧੀਦਇਆਕਰਹੁਮੇਰੇਸਾਈ॥੩੦॥
ਨਾਨਕਕਾਜੀਉਪਿੰਡੁਗੁਰੂਹੈਗੁਰਮਿਲਿਤ੍ਰਿਪਤਿਅਘਾਈ॥੩੧॥
ਨਾਨਕਕਾਪ੍ਰਭੁਪੂਰਿਰਹਿਓਹੈਜਤਕਤਤਤਗੋਸਾਈ॥੩੨॥੧॥
ਰਾਗੁਸੂਹੀਮਹਲਾ੪ਅਸਟਪਦੀਆਘਰੁ੧੦॥
ੴਸਤਿਗੁਰਪ੍ਰਸਾਦਿ॥
ਅੰਦਰਿਸਚਾਨੇਹੁਲਾਇਆਪ੍ਰੀਤਮਆਪਣੈ॥
ਤਨੁਮਨੁਹੋਇਨਿਹਾਲੁਜਾਗੁਰੁਦੇਖਾਸਾਮੑਣੇ॥੧॥
ਮੈਹਰਿਹਰਿਨਾਮੁਵਿਸਾਹੁ॥
ਗੁਰਪੂਰੇਤੇਪਾਇਆਅੰਮ੍ਰਿਤੁਅਗਮਅਥਾਹੁ॥੧॥ਰਹਾਉ॥
ਹਉਸਤਿਗੁਰੁਵੇਖਿਵਿਗਸੀਆਹਰਿਨਾਮੇਲਗਾਪਿਆਰੁ॥
ਕਿਰਪਾਕਰਿਕੈਮੇਲਿਅਨੁਪਾਇਆਮੋਖਦੁਆਰੁ॥੨॥
ਸਤਿਗੁਰੁਬਿਰਹੀਨਾਮਕਾਜੇਮਿਲੈਤਤਨੁਮਨੁਦੇਉ॥
ਜੇਪੂਰਬਿਹੋਵੈਲਿਖਿਆਤਾਅੰਮ੍ਰਿਤੁਸਹਜਿਪੀਏਉ॥੩॥
ਸੁਤਿਆਗੁਰੁਸਾਲਾਹੀਐਉਠਦਿਆਭੀਗੁਰੁਆਲਾਉ॥
ਕੋਈਐਸਾਗੁਰਮੁਖਿਜੇਮਿਲੈਹਉਤਾਕੇਧੋਵਾਪਾਉ॥੪॥
ਕੋਈਐਸਾਸਜਣੁਲੋੜਿਲਹੁਮੈਪ੍ਰੀਤਮੁਦੇਇਮਿਲਾਇ॥
ਸਤਿਗੁਰਿਮਿਲਿਐਹਰਿਪਾਇਆਮਿਲਿਆਸਹਜਿਸੁਭਾਇ॥੫॥