ਅੰਤਿਕਾਲਿਪਛੁਤਾਸੀਅੰਧੁਲੇਜਾਜਮਿਪਕੜਿਚਲਾਇਆ॥
ਸਭੁਕਿਛੁਅਪੁਨਾਕਰਿਕਰਿਰਾਖਿਆਖਿਨਮਹਿਭਇਆਪਰਾਇਆ॥
ਬੁਧਿਵਿਸਰਜੀਗਈਸਿਆਣਪਕਰਿਅਵਗਣਪਛੁਤਾਇ॥
ਕਹੁਨਾਨਕਪ੍ਰਾਣੀਤੀਜੈਪਹਰੈਪ੍ਰਭੁਚੇਤਹੁਲਿਵਲਾਇ॥੩॥
ਚਉਥੈਪਹਰੈਰੈਣਿਕੈਵਣਜਾਰਿਆਮਿਤ੍ਰਾਬਿਰਧਿਭਇਆਤਨੁਖੀਣੁ॥
ਅਖੀਅੰਧੁਨਦੀਸਈਵਣਜਾਰਿਆਮਿਤ੍ਰਾਕੰਨੀਸੁਣੈਨਵੈਣ॥
ਅਖੀਅੰਧੁਜੀਭਰਸੁਨਾਹੀਰਹੇਪਰਾਕਉਤਾਣਾ॥
ਗੁਣਅੰਤਰਿਨਾਹੀਕਿਉਸੁਖੁਪਾਵੈਮਨਮੁਖਆਵਣਜਾਣਾ॥
ਖੜੁਪਕੀਕੁੜਿਭਜੈਬਿਨਸੈਆਇਚਲੈਕਿਆਮਾਣੁ॥
ਕਹੁਨਾਨਕਪ੍ਰਾਣੀਚਉਥੈਪਹਰੈਗੁਰਮੁਖਿਸਬਦੁਪਛਾਣੁ॥੪॥
ਓੜਕੁਆਇਆਤਿਨਸਾਹਿਆਵਣਜਾਰਿਆਮਿਤ੍ਰਾਜਰੁਜਰਵਾਣਾਕੰਨਿ॥
ਇਕਰਤੀਗੁਣਨਸਮਾਣਿਆਵਣਜਾਰਿਆਮਿਤ੍ਰਾਅਵਗਣਖੜਸਨਿਬੰਨਿ॥
ਗੁਣਸੰਜਮਿਜਾਵੈਚੋਟਨਖਾਵੈਨਾਤਿਸੁਜੰਮਣੁਮਰਣਾ॥
ਕਾਲੁਜਾਲੁਜਮੁਜੋਹਿਨਸਾਕੈਭਾਇਭਗਤਿਭੈਤਰਣਾ॥
ਪਤਿਸੇਤੀਜਾਵੈਸਹਜਿਸਮਾਵੈਸਗਲੇਦੂਖਮਿਟਾਵੈ॥
ਕਹੁਨਾਨਕਪ੍ਰਾਣੀਗੁਰਮੁਖਿਛੂਟੈਸਾਚੇਤੇਪਤਿਪਾਵੈ॥੫॥੨॥
ਸਿਰੀਰਾਗੁਮਹਲਾ੪॥
ਪਹਿਲੈਪਹਰੈਰੈਣਿਕੈਵਣਜਾਰਿਆਮਿਤ੍ਰਾਹਰਿਪਾਇਆਉਦਰਮੰਝਾਰਿ॥
ਹਰਿਧਿਆਵੈਹਰਿਉਚਰੈਵਣਜਾਰਿਆਮਿਤ੍ਰਾਹਰਿਹਰਿਨਾਮੁਸਮਾਰਿ॥
ਹਰਿਹਰਿਨਾਮੁਜਪੇਆਰਾਧੇਵਿਚਿਅਗਨੀਹਰਿਜਪਿਜੀਵਿਆ॥
ਬਾਹਰਿਜਨਮੁਭਇਆਮੁਖਿਲਾਗਾਸਰਸੇਪਿਤਾਮਾਤਥੀਵਿਆ॥
ਜਿਸਕੀਵਸਤੁਤਿਸੁਚੇਤਹੁਪ੍ਰਾਣੀਕਰਿਹਿਰਦੈਗੁਰਮੁਖਿਬੀਚਾਰਿ॥
ਕਹੁਨਾਨਕਪ੍ਰਾਣੀਪਹਿਲੈਪਹਰੈਹਰਿਜਪੀਐਕਿਰਪਾਧਾਰਿ॥੧॥
ਦੂਜੈਪਹਰੈਰੈਣਿਕੈਵਣਜਾਰਿਆਮਿਤ੍ਰਾਮਨੁਲਾਗਾਦੂਜੈਭਾਇ॥
ਮੇਰਾਮੇਰਾਕਰਿਪਾਲੀਐਵਣਜਾਰਿਆਮਿਤ੍ਰਾਲੇਮਾਤਪਿਤਾਗਲਿਲਾਇ॥
ਲਾਵੈਮਾਤਪਿਤਾਸਦਾਗਲਸੇਤੀਮਨਿਜਾਣੈਖਟਿਖਵਾਏ॥
ਜੋਦੇਵੈਤਿਸੈਨਜਾਣੈਮੂੜਾਦਿਤੇਨੋਲਪਟਾਏ॥
ਕੋਈਗੁਰਮੁਖਿਹੋਵੈਸੁਕਰੈਵੀਚਾਰੁਹਰਿਧਿਆਵੈਮਨਿਲਿਵਲਾਇ॥
ਕਹੁਨਾਨਕਦੂਜੈਪਹਰੈਪ੍ਰਾਣੀਤਿਸੁਕਾਲੁਨਕਬਹੂੰਖਾਇ॥੨॥
ਤੀਜੈਪਹਰੈਰੈਣਿਕੈਵਣਜਾਰਿਆਮਿਤ੍ਰਾਮਨੁਲਗਾਆਲਿਜੰਜਾਲਿ॥
ਧਨੁਚਿਤਵੈਧਨੁਸੰਚਵੈਵਣਜਾਰਿਆਮਿਤ੍ਰਾਹਰਿਨਾਮਾਹਰਿਨਸਮਾਲਿ॥
ਹਰਿਨਾਮਾਹਰਿਹਰਿਕਦੇਨਸਮਾਲੈਜਿਹੋਵੈਅੰਤਿਸਖਾਈ॥