ਆਵਣੁਜਾਣਾਰਹਿਗਏਮਨਿਵੁਠਾਨਿਰੰਕਾਰੁਜੀਉ॥
ਤਾਕਾਅੰਤੁਨਪਾਈਐਊਚਾਅਗਮਅਪਾਰੁਜੀਉ॥
ਜਿਸੁਪ੍ਰਭੁਅਪਣਾਵਿਸਰੈਸੋਮਰਿਜੰਮੈਲਖਵਾਰਜੀਉ॥੬॥
ਸਾਚੁਨੇਹੁਤਿਨਪ੍ਰੀਤਮਾਜਿਨਮਨਿਵੁਠਾਆਪਿਜੀਉ॥
ਗੁਣਸਾਝੀਤਿਨਸੰਗਿਬਸੇਆਠਪਹਰਪ੍ਰਭਜਾਪਿਜੀਉ॥
ਰੰਗਿਰਤੇਪਰਮੇਸਰੈਬਿਨਸੇਸਗਲਸੰਤਾਪਜੀਉ॥੭॥
ਤੂੰਕਰਤਾਤੂੰਕਰਣਹਾਰੁਤੂਹੈਏਕੁਅਨੇਕਜੀਉ॥
ਤੂਸਮਰਥੁਤੂਸਰਬਮੈਤੂਹੈਬੁਧਿਬਿਬੇਕਜੀਉ॥
ਨਾਨਕਨਾਮੁਸਦਾਜਪੀਭਗਤਜਨਾਕੀਟੇਕਜੀਉ॥੮॥੧॥੩॥
ਰਾਗੁਸੂਹੀਮਹਲਾ੫ਅਸਟਪਦੀਆਘਰੁ੧੦ਕਾਫੀ॥
ੴਸਤਿਗੁਰਪ੍ਰਸਾਦਿ॥
ਜੇਭੁਲੀਜੇਚੁਕੀਸਾੲਂੀਭੀਤਹਿੰਜੀਕਾਢੀਆ॥
ਜਿਨੑਾਨੇਹੁਦੂਜਾਣੇਲਗਾਝੂਰਿਮਰਹੁਸੇਵਾਢੀਆ॥੧॥
ਹਉਨਾਛੋਡਉਕੰਤਪਾਸਰਾ॥
ਸਦਾਰੰਗੀਲਾਲਾਲੁਪਿਆਰਾਏਹੁਮਹਿੰਜਾਆਸਰਾ॥੧॥ਰਹਾਉ॥
ਸਜਣੁਤੂਹੈਸੈਣੁਤੂਮੈਤੁਝਉਪਰਿਬਹੁਮਾਣੀਆ॥
ਜਾਤੂਅੰਦਰਿਤਾਸੁਖੇਤੂੰਨਿਮਾਣੀਮਾਣੀਆ॥੨॥
ਜੇਤੂਤੁਠਾਕ੍ਰਿਪਾਨਿਧਾਨਨਾਦੂਜਾਵੇਖਾਲਿ॥
ਏਹਾਪਾਈਮੂਦਾਤੜੀਨਿਤਹਿਰਦੈਰਖਾਸਮਾਲਿ॥੩॥
ਪਾਵਜੁਲਾਈਪੰਧਤਉਨੈਣੀਦਰਸੁਦਿਖਾਲਿ॥
ਸ੍ਰਵਣੀਸੁਣੀਕਹਾਣੀਆਜੇਗੁਰੁਥੀਵੈਕਿਰਪਾਲਿ॥੪॥
ਕਿਤੀਲਖਕਰੋੜਿਪਿਰੀਏਰੋਮਨਪੁਜਨਿਤੇਰਿਆ॥
ਤੂਸਾਹੀਹੂਸਾਹੁਹਉਕਹਿਨਸਕਾਗੁਣਤੇਰਿਆ॥੫॥
ਸਹੀਆਤਊਅਸੰਖਮੰਞਹੁਹਭਿਵਧਾਣੀਆ॥
ਹਿਕਭੋਰੀਨਦਰਿਨਿਹਾਲਿਦੇਹਿਦਰਸੁਰੰਗੁਮਾਣੀਆ॥੬॥
ਜੈਡਿਠੇਮਨੁਧੀਰੀਐਕਿਲਵਿਖਵੰਞਨਿੑਦੂਰੇ॥
ਸੋਕਿਉਵਿਸਰੈਮਾਉਮੈਜੋਰਹਿਆਭਰਪੂਰੇ॥੭॥
ਹੋਇਨਿਮਾਣੀਢਹਿਪਈਮਿਲਿਆਸਹਜਿਸੁਭਾਇ॥
ਪੂਰਬਿਲਿਖਿਆਪਾਇਆਨਾਨਕਸੰਤਸਹਾਇ॥੮॥੧॥੪॥
ਸੂਹੀਮਹਲਾ੫॥
ਸਿਮ੍ਰਿਤਿਬੇਦਪੁਰਾਣਪੁਕਾਰਨਿਪੋਥੀਆ॥
ਨਾਮਬਿਨਾਸਭਿਕੂੜੁਗਾਲੑੀਹੋਛੀਆ॥੧॥
ਨਾਮੁਨਿਧਾਨੁਅਪਾਰੁਭਗਤਾਮਨਿਵਸੈ॥
ਜਨਮਮਰਣਮੋਹੁਦੁਖੁਸਾਧੂਸੰਗਿਨਸੈ॥੧॥ਰਹਾਉ॥
ਮੋਹਿਬਾਦਿਅਹੰਕਾਰਿਸਰਪਰਰੁੰਨਿਆ॥
ਸੁਖੁਨਪਾਇਨਿੑਮੂਲਿਨਾਮਵਿਛੁੰਨਿਆ॥੨॥
ਮੇਰੀਮੇਰੀਧਾਰਿਬੰਧਨਿਬੰਧਿਆ॥
ਨਰਕਿਸੁਰਗਿਅਵਤਾਰਮਾਇਆਧੰਧਿਆ॥੩॥
ਸੋਧਤਸੋਧਤਸੋਧਿਤਤੁਬੀਚਾਰਿਆ॥
ਨਾਮਬਿਨਾਸੁਖੁਨਾਹਿਸਰਪਰਹਾਰਿਆ॥੪॥