GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 762
0:00 0:00
ਅੰਗ 762
0:00 0:00
Display Settings
ਆਵਹਿਜਾਹਿਅਨੇਕਮਰਿਮਰਿਜਨਮਤੇ
ਬਿਨੁਬੂਝੇਸਭੁਵਾਦਿਜੋਨੀਭਰਮਤੇ॥੫॥
ਜਿਨੑਕਉਭਏਦਇਆਲਤਿਨੑਸਾਧੂਸੰਗੁਭਇਆ
ਅੰਮ੍ਰਿਤੁਹਰਿਕਾਨਾਮੁਤਿਨੑੀਜਨੀਜਪਿਲਇਆ॥੬॥
ਖੋਜਹਿਕੋਟਿਅਸੰਖਬਹੁਤੁਅਨੰਤਕੇ
ਜਿਸੁਬੁਝਾਏਆਪਿਨੇੜਾਤਿਸੁਹੇ॥੭॥
ਵਿਸਰੁਨਾਹੀਦਾਤਾਰਆਪਣਾਨਾਮੁਦੇਹੁ
ਗੁਣਗਾਵਾਦਿਨੁਰਾਤਿਨਾਨਕਚਾਉਏਹੁ॥੮॥੨॥੫॥੧੬॥
ਰਾਗੁਸੂਹੀਮਹਲਾਕੁਚਜੀ
ਸਤਿਗੁਰਪ੍ਰਸਾਦਿ
ਮੰਞੁਕੁਚਜੀਅੰਮਾਵਣਿਡੋਸੜੇਹਉਕਿਉਸਹੁਰਾਵਣਿਜਾਉਜੀਉ
ਇਕਦੂਇਕਿਚੜੰਦੀਆਕਉਣੁਜਾਣੈਮੇਰਾਨਾਉਜੀਉ
ਜਿਨੑੀਸਖੀਸਹੁਰਾਵਿਆਸੇਅੰਬੀਛਾਵੜੀਏਹਿਜੀਉ
ਸੇਗੁਣਮੰਞੁਆਵਨੀਹਉਕੈਜੀਦੋਸਧਰੇਉਜੀਉ
ਕਿਆਗੁਣਤੇਰੇਵਿਥਰਾਹਉਕਿਆਕਿਆਘਿਨਾਤੇਰਾਨਾਉਜੀਉ
ਇਕਤੁਟੋਲਿਅੰਬੜਾਹਉਸਦਕੁਰਬਾਣੈਤੇਰੈਜਾਉਜੀਉ
ਸੁਇਨਾਰੁਪਾਰੰਗੁਲਾਮੋਤੀਤੈਮਾਣਿਕੁਜੀਉ
ਸੇਵਸਤੂਸਹਿਦਿਤੀਆਮੈਤਿਨੑਸਿਉਲਾਇਆਚਿਤੁਜੀਉ
ਮੰਦਰਮਿਟੀਸੰਦੜੇਪਥਰਕੀਤੇਰਾਸਿਜੀਉ
ਹਉਏਨੀਟੋਲੀਭੁਲੀਅਸੁਤਿਸੁਕੰਤਬੈਠੀਪਾਸਿਜੀਉ
ਅੰਬਰਿਕੂੰਜਾਕੁਰਲੀਆਬਗਬਹਿਠੇਆਇਜੀਉ
ਸਾਧਨਚਲੀਸਾਹੁਰੈਕਿਆਮੁਹੁਦੇਸੀਅਗੈਜਾਇਜੀਉ
ਸੁਤੀਸੁਤੀਝਾਲੁਥੀਆਭੁਲੀਵਾਟੜੀਆਸੁਜੀਉ
ਤੈਸਹਨਾਲਹੁਮੁਤੀਅਸੁਦੁਖਾਕੂੰਧਰੀਆਸੁਜੀਉ
ਤੁਧੁਗੁਣਮੈਸਭਿਅਵਗਣਾਇਕਨਾਨਕਕੀਅਰਦਾਸਿਜੀਉ
ਸਭਿਰਾਤੀਸੋਹਾਗਣੀਮੈਡੋਹਾਗਣਿਕਾਈਰਾਤਿਜੀਉ॥੧॥
ਸੂਹੀਮਹਲਾਸੁਚਜੀ
ਜਾਤੂਤਾਮੈਸਭੁਕੋਤੂਸਾਹਿਬੁਮੇਰੀਰਾਸਿਜੀਉ
ਤੁਧੁਅੰਤਰਿਹਉਸੁਖਿਵਸਾਤੂੰਅੰਤਰਿਸਾਬਾਸਿਜੀਉ
ਭਾਣੈਤਖਤਿਵਡਾਈਆਭਾਣੈਭੀਖਉਦਾਸਿਜੀਉ
ਭਾਣੈਥਲਸਿਰਿਸਰੁਵਹੈਕਮਲੁਫੁਲੈਆਕਾਸਿਜੀਉ
ਭਾਣੈਭਵਜਲੁਲੰਘੀਐਭਾਣੈਮੰਝਿਭਰੀਆਸਿਜੀਉ
ਭਾਣੈਸੋਸਹੁਰੰਗੁਲਾਸਿਫਤਿਰਤਾਗੁਣਤਾਸਿਜੀਉ
ਭਾਣੈਸਹੁਭੀਹਾਵਲਾਹਉਆਵਣਿਜਾਣਿਮੁਈਆਸਿਜੀਉ
ਤੂਸਹੁਅਗਮੁਅਤੋਲਵਾਹਉਕਹਿਕਹਿਢਹਿਪਈਆਸਿਜੀਉ
ਕਿਆਮਾਗਉਕਿਆਕਹਿਸੁਣੀਮੈਦਰਸਨਭੂਖਪਿਆਸਿਜੀਉ
ਗੁਰਸਬਦੀਸਹੁਪਾਇਆਸਚੁਨਾਨਕਕੀਅਰਦਾਸਿਜੀਉ॥੨॥