ਨਿਹਚਲੁਰਾਜੁਸਦਾਹਰਿਕੇਰਾਤਿਸੁਬਿਨੁਅਵਰੁਨਕੋਈਰਾਮ॥
ਤਿਸੁਬਿਨੁਅਵਰੁਨਕੋਈਸਦਾਸਚੁਸੋਈਗੁਰਮੁਖਿਏਕੋਜਾਣਿਆ॥
ਧਨਪਿਰਮੇਲਾਵਾਹੋਆਗੁਰਮਤੀਮਨੁਮਾਨਿਆ॥
ਸਤਿਗੁਰੁਮਿਲਿਆਤਾਹਰਿਪਾਇਆਬਿਨੁਹਰਿਨਾਵੈਮੁਕਤਿਨਹੋਈ॥
ਨਾਨਕਕਾਮਣਿਕੰਤੈਰਾਵੇਮਨਿਮਾਨਿਐਸੁਖੁਹੋਈ॥੧॥
ਸਤਿਗੁਰੁਸੇਵਿਧਨਬਾਲੜੀਏਹਰਿਵਰੁਪਾਵਹਿਸੋਈਰਾਮ॥
ਸਦਾਹੋਵਹਿਸੋਹਾਗਣੀਫਿਰਿਮੈਲਾਵੇਸੁਨਹੋਈਰਾਮ॥
ਫਿਰਿਮੈਲਾਵੇਸੁਨਹੋਈਗੁਰਮੁਖਿਬੂਝੈਕੋਈਹਉਮੈਮਾਰਿਪਛਾਣਿਆ॥
ਕਰਣੀਕਾਰਕਮਾਵੈਸਬਦਿਸਮਾਵੈਅੰਤਰਿਏਕੋਜਾਣਿਆ॥
ਗੁਰਮੁਖਿਪ੍ਰਭੁਰਾਵੇਦਿਨੁਰਾਤੀਆਪਣਾਸਾਚੀਸੋਭਾਹੋਈ॥
ਨਾਨਕਕਾਮਣਿਪਿਰੁਰਾਵੇਆਪਣਾਰਵਿਰਹਿਆਪ੍ਰਭੁਸੋਈ॥੨॥
ਗੁਰਕੀਕਾਰਕਰੇਧਨਬਾਲੜੀਏਹਰਿਵਰੁਦੇਇਮਿਲਾਏਰਾਮ॥
ਹਰਿਕੈਰੰਗਿਰਤੀਹੈਕਾਮਣਿਮਿਲਿਪ੍ਰੀਤਮਸੁਖੁਪਾਏਰਾਮ॥
ਮਿਲਿਪ੍ਰੀਤਮਸੁਖੁਪਾਏਸਚਿਸਮਾਏਸਚੁਵਰਤੈਸਭਥਾਈ॥
ਸਚਾਸੀਗਾਰੁਕਰੇਦਿਨੁਰਾਤੀਕਾਮਣਿਸਚਿਸਮਾਈ॥
ਹਰਿਸੁਖਦਾਤਾਸਬਦਿਪਛਾਤਾਕਾਮਣਿਲਇਆਕੰਠਿਲਾਏ॥
ਨਾਨਕਮਹਲੀਮਹਲੁਪਛਾਣੈਗੁਰਮਤੀਹਰਿਪਾਏ॥੩॥
ਸਾਧਨਬਾਲੀਧੁਰਿਮੇਲੀਮੇਰੈਪ੍ਰਭਿਆਪਿਮਿਲਾਈਰਾਮ॥
ਗੁਰਮਤੀਘਟਿਚਾਨਣੁਹੋਆਪ੍ਰਭੁਰਵਿਰਹਿਆਸਭਥਾਈਰਾਮ॥
ਪ੍ਰਭੁਰਵਿਰਹਿਆਸਭਥਾਈਮੰਨਿਵਸਾਈਪੂਰਬਿਲਿਖਿਆਪਾਇਆ॥
ਸੇਜਸੁਖਾਲੀਮੇਰੇਪ੍ਰਭਭਾਣੀਸਚੁਸੀਗਾਰੁਬਣਾਇਆ॥
ਕਾਮਣਿਨਿਰਮਲਹਉਮੈਮਲੁਖੋਈਗੁਰਮਤਿਸਚਿਸਮਾਈ॥
ਨਾਨਕਆਪਿਮਿਲਾਈਕਰਤੈਨਾਮੁਨਵੈਨਿਧਿਪਾਈ॥੪॥੩॥੪॥
ਸੂਹੀਮਹਲਾ੩॥
ਹਰਿਹਰੇਹਰਿਗੁਣਗਾਵਹੁਹਰਿਗੁਰਮੁਖੇਪਾਏਰਾਮ॥
ਅਨਦਿਨੋਸਬਦਿਰਵਹੁਅਨਹਦਸਬਦਵਜਾਏਰਾਮ॥
ਅਨਹਦਸਬਦਵਜਾਏਹਰਿਜੀਉਘਰਿਆਏਹਰਿਗੁਣਗਾਵਹੁਨਾਰੀ॥
ਅਨਦਿਨੁਭਗਤਿਕਰਹਿਗੁਰਆਗੈਸਾਧਨਕੰਤਪਿਆਰੀ॥
ਗੁਰਕਾਸਬਦੁਵਸਿਆਘਟਅੰਤਰਿਸੇਜਨਸਬਦਿਸੁਹਾਏ॥
ਨਾਨਕਤਿਨਘਰਿਸਦਹੀਸੋਹਿਲਾਹਰਿਕਰਿਕਿਰਪਾਘਰਿਆਏ॥੧॥
ਭਗਤਾਮਨਿਆਨੰਦੁਭਇਆਹਰਿਨਾਮਿਰਹੇਲਿਵਲਾਏਰਾਮ॥
ਗੁਰਮੁਖੇਮਨੁਨਿਰਮਲੁਹੋਆਨਿਰਮਲਹਰਿਗੁਣਗਾਏਰਾਮ॥
ਨਿਰਮਲਗੁਣਗਾਏਨਾਮੁਮੰਨਿਵਸਾਏਹਰਿਕੀਅੰਮ੍ਰਿਤਬਾਣੀ॥
ਜਿਨੑਮਨਿਵਸਿਆਸੇਈਜਨਨਿਸਤਰੇਘਟਿਘਟਿਸਬਦਿਸਮਾਣੀ॥