ਤੇਰੇਗੁਣਗਾਵਹਿਸਹਜਿਸਮਾਵਹਿਸਬਦੇਮੇਲਿਮਿਲਾਏ॥
ਨਾਨਕਸਫਲਜਨਮੁਤਿਨਕੇਰਾਜਿਸਤਿਗੁਰਿਹਰਿਮਾਰਗਿਪਾਏ॥੨॥
ਸੰਤਸੰਗਤਿਸਿਉਮੇਲੁਭਇਆਹਰਿਹਰਿਨਾਮਿਸਮਾਏਰਾਮ॥
ਗੁਰਕੈਸਬਦਿਸਦਜੀਵਨਮੁਕਤਭਏਹਰਿਕੈਨਾਮਿਲਿਵਲਾਏਰਾਮ॥
ਹਰਿਨਾਮਿਚਿਤੁਲਾਏਗੁਰਿਮੇਲਿਮਿਲਾਏਮਨੂਆਰਤਾਹਰਿਨਾਲੇ॥
ਸੁਖਦਾਤਾਪਾਇਆਮੋਹੁਚੁਕਾਇਆਅਨਦਿਨੁਨਾਮੁਸਮੑਾਲੇ॥
ਗੁਰਸਬਦੇਰਾਤਾਸਹਜੇਮਾਤਾਨਾਮੁਮਨਿਵਸਾਏ॥
ਨਾਨਕਤਿਨਘਰਿਸਦਹੀਸੋਹਿਲਾਜਿਸਤਿਗੁਰਸੇਵਿਸਮਾਏ॥੩॥
ਬਿਨੁਸਤਿਗੁਰਜਗੁਭਰਮਿਭੁਲਾਇਆਹਰਿਕਾਮਹਲੁਨਪਾਇਆਰਾਮ॥
ਗੁਰਮੁਖੇਇਕਿਮੇਲਿਮਿਲਾਇਆਤਿਨਕੇਦੂਖਗਵਾਇਆਰਾਮ॥
ਤਿਨਕੇਦੂਖਗਵਾਇਆਜਾਹਰਿਮਨਿਭਾਇਆਸਦਾਗਾਵਹਿਰੰਗਿਰਾਤੇ॥
ਹਰਿਕੇਭਗਤਸਦਾਜਨਨਿਰਮਲਜੁਗਿਜੁਗਿਸਦਹੀਜਾਤੇ॥
ਸਾਚੀਭਗਤਿਕਰਹਿਦਰਿਜਾਪਹਿਘਰਿਦਰਿਸਚਾਸੋਈ॥
ਨਾਨਕਸਚਾਸੋਹਿਲਾਸਚੀਸਚੁਬਾਣੀਸਬਦੇਹੀਸੁਖੁਹੋਈ॥੪॥੪॥੫॥
ਸੂਹੀਮਹਲਾ੩॥
ਜੇਲੋੜਹਿਵਰੁਬਾਲੜੀਏਤਾਗੁਰਚਰਣੀਚਿਤੁਲਾਏਰਾਮ॥
ਸਦਾਹੋਵਹਿਸੋਹਾਗਣੀਹਰਿਜੀਉਮਰੈਨਜਾਏਰਾਮ॥
ਹਰਿਜੀਉਮਰੈਨਜਾਏਗੁਰਕੈਸਹਜਿਸੁਭਾਏਸਾਧਨਕੰਤਪਿਆਰੀ॥
ਸਚਿਸੰਜਮਿਸਦਾਹੈਨਿਰਮਲਗੁਰਕੈਸਬਦਿਸੀਗਾਰੀ॥
ਮੇਰਾਪ੍ਰਭੁਸਾਚਾਸਦਹੀਸਾਚਾਜਿਨਿਆਪੇਆਪੁਉਪਾਇਆ॥
ਨਾਨਕਸਦਾਪਿਰੁਰਾਵੇਆਪਣਾਜਿਨਿਗੁਰਚਰਣੀਚਿਤੁਲਾਇਆ॥੧॥
ਪਿਰੁਪਾਇਅੜਾਬਾਲੜੀਏਅਨਦਿਨੁਸਹਜੇਮਾਤੀਰਾਮ॥
ਗੁਰਮਤੀਮਨਿਅਨਦੁਭਇਆਤਿਤੁਤਨਿਮੈਲੁਨਰਾਤੀਰਾਮ॥
ਤਿਤੁਤਨਿਮੈਲੁਨਰਾਤੀਹਰਿਪ੍ਰਭਿਰਾਤੀਮੇਰਾਪ੍ਰਭੁਮੇਲਿਮਿਲਾਏ॥
ਅਨਦਿਨੁਰਾਵੇਹਰਿਪ੍ਰਭੁਅਪਣਾਵਿਚਹੁਆਪੁਗਵਾਏ॥
ਗੁਰਮਤਿਪਾਇਆਸਹਜਿਮਿਲਾਇਆਅਪਣੇਪ੍ਰੀਤਮਰਾਤੀ॥
ਨਾਨਕਨਾਮੁਮਿਲੈਵਡਿਆਈਪ੍ਰਭੁਰਾਵੇਰੰਗਿਰਾਤੀ॥੨॥
ਪਿਰੁਰਾਵੇਰੰਗਿਰਾਤੜੀਏਪਿਰਕਾਮਹਲੁਤਿਨਪਾਇਆਰਾਮ॥
ਸੋਸਹੋਅਤਿਨਿਰਮਲੁਦਾਤਾਜਿਨਿਵਿਚਹੁਆਪੁਗਵਾਇਆਰਾਮ॥
ਵਿਚਹੁਮੋਹੁਚੁਕਾਇਆਜਾਹਰਿਭਾਇਆਹਰਿਕਾਮਣਿਮਨਿਭਾਣੀ॥
ਅਨਦਿਨੁਗੁਣਗਾਵੈਨਿਤਸਾਚੇਕਥੇਅਕਥਕਹਾਣੀ॥
ਜੁਗਚਾਰੇਸਾਚਾਏਕੋਵਰਤੈਬਿਨੁਗੁਰਕਿਨੈਨਪਾਇਆ॥