ਪੂਰਾਪੁਰਖੁਪਾਇਆਵਡਭਾਗੀਸਚਿਨਾਮਿਲਿਵਲਾਵੈ॥
ਮਤਿਪਰਗਾਸੁਭਈਮਨੁਮਾਨਿਆਰਾਮਨਾਮਿਵਡਿਆਈ॥
ਨਾਨਕਪ੍ਰਭੁਪਾਇਆਸਬਦਿਮਿਲਾਇਆਜੋਤੀਜੋਤਿਮਿਲਾਈ॥੪॥੧॥੪॥
ਸੂਹੀਮਹਲਾ੪ਘਰੁ੫॥
ੴਸਤਿਗੁਰਪ੍ਰਸਾਦਿ॥
ਗੁਰੁਸੰਤਜਨੋਪਿਆਰਾਮੈਮਿਲਿਆਮੇਰੀਤ੍ਰਿਸਨਾਬੁਝਿਗਈਆਸੇ॥
ਹਉਮਨੁਤਨੁਦੇਵਾਸਤਿਗੁਰੈਮੈਮੇਲੇਪ੍ਰਭਗੁਣਤਾਸੇ॥
ਧਨੁਧੰਨੁਗੁਰੂਵਡਪੁਰਖੁਹੈਮੈਦਸੇਹਰਿਸਾਬਾਸੇ॥
ਵਡਭਾਗੀਹਰਿਪਾਇਆਜਨਨਾਨਕਨਾਮਿਵਿਗਾਸੇ॥੧॥
ਗੁਰੁਸਜਣੁਪਿਆਰਾਮੈਮਿਲਿਆਹਰਿਮਾਰਗੁਪੰਥੁਦਸਾਹਾ॥
ਘਰਿਆਵਹੁਚਿਰੀਵਿਛੁੰਨਿਆਮਿਲੁਸਬਦਿਗੁਰੂਪ੍ਰਭਨਾਹਾ॥
ਹਉਤੁਝੁਬਾਝਹੁਖਰੀਉਡੀਣੀਆਜਿਉਜਲਬਿਨੁਮੀਨੁਮਰਾਹਾ॥
ਵਡਭਾਗੀਹਰਿਧਿਆਇਆਜਨਨਾਨਕਨਾਮਿਸਮਾਹਾ॥੨॥
ਮਨੁਦਹਦਿਸਿਚਲਿਚਲਿਭਰਮਿਆਮਨਮੁਖੁਭਰਮਿਭੁਲਾਇਆ॥
ਨਿਤਆਸਾਮਨਿਚਿਤਵੈਮਨਤ੍ਰਿਸਨਾਭੁਖਲਗਾਇਆ॥
ਅਨਤਾਧਨੁਧਰਿਦਬਿਆਫਿਰਿਬਿਖੁਭਾਲਣਗਇਆ॥
ਜਨਨਾਨਕਨਾਮੁਸਲਾਹਿਤੂਬਿਨੁਨਾਵੈਪਚਿਪਚਿਮੁਇਆ॥੩॥
ਗੁਰੁਸੁੰਦਰੁਮੋਹਨੁਪਾਇਕਰੇਹਰਿਪ੍ਰੇਮਬਾਣੀਮਨੁਮਾਰਿਆ॥
ਮੇਰੈਹਿਰਦੈਸੁਧਿਬੁਧਿਵਿਸਰਿਗਈਮਨਆਸਾਚਿੰਤਵਿਸਾਰਿਆ॥
ਮੈਅੰਤਰਿਵੇਦਨਪ੍ਰੇਮਕੀਗੁਰਦੇਖਤਮਨੁਸਾਧਾਰਿਆ॥
ਵਡਭਾਗੀਪ੍ਰਭਆਇਮਿਲੁਜਨੁਨਾਨਕੁਖਿਨੁਖਿਨੁਵਾਰਿਆ॥੪॥੧॥੫॥
ਸੂਹੀਛੰਤਮਹਲਾ੪॥
ਮਾਰੇਹਿਸੁਵੇਜਨਹਉਮੈਬਿਖਿਆਜਿਨਿਹਰਿਪ੍ਰਭਮਿਲਣਨਦਿਤੀਆ॥
ਦੇਹਕੰਚਨਵੇਵੰਨੀਆਇਨਿਹਉਮੈਮਾਰਿਵਿਗੁਤੀਆ॥
ਮੋਹੁਮਾਇਆਵੇਸਭਕਾਲਖਾਇਨਿਮਨਮੁਖਿਮੂੜਿਸਜੁਤੀਆ॥
ਜਨਨਾਨਕਗੁਰਮੁਖਿਉਬਰੇਗੁਰਸਬਦੀਹਉਮੈਛੁਟੀਆ॥੧॥
ਵਸਿਆਣਿਹੁਵੇਜਨਇਸੁਮਨਕਉਮਨੁਬਾਸੇਜਿਉਨਿਤਭਉਦਿਆ॥
ਦੁਖਿਰੈਣਿਵੇਵਿਹਾਣੀਆਨਿਤਆਸਾਆਸਕਰੇਦਿਆ॥
ਗੁਰੁਪਾਇਆਵੇਸੰਤਜਨੋਮਨਿਆਸਪੂਰੀਹਰਿਚਉਦਿਆ॥
ਜਨਨਾਨਕਪ੍ਰਭਦੇਹੁਮਤੀਛਡਿਆਸਾਨਿਤਸੁਖਿਸਉਦਿਆ॥੨॥
ਸਾਧਨਆਸਾਚਿਤਿਕਰੇਰਾਮਰਾਜਿਆਹਰਿਪ੍ਰਭਸੇਜੜੀਐਆਈ॥
ਮੇਰਾਠਾਕੁਰੁਅਗਮਦਇਆਲੁਹੈਰਾਮਰਾਜਿਆਕਰਿਕਿਰਪਾਲੇਹੁਮਿਲਾਈ॥