ਪਉੜੀ॥
ਹੁਕਮੀਸ੍ਰਿਸਟਿਸਾਜੀਅਨੁਬਹੁਭਿਤਿਸੰਸਾਰਾ॥
ਤੇਰਾਹੁਕਮੁਨਜਾਪੀਕੇਤੜਾਸਚੇਅਲਖਅਪਾਰਾ॥
ਇਕਨਾਨੋਤੂਮੇਲਿਲੈਹਿਗੁਰਸਬਦਿਬੀਚਾਰਾ॥
ਸਚਿਰਤੇਸੇਨਿਰਮਲੇਹਉਮੈਤਜਿਵਿਕਾਰਾ॥
ਜਿਸੁਤੂਮੇਲਹਿਸੋਤੁਧੁਮਿਲੈਸੋਈਸਚਿਆਰਾ॥੨॥
ਸਲੋਕੁਮਃ੩॥
ਸੂਹਵੀਏਸੂਹਾਸਭੁਸੰਸਾਰੁਹੈਜਿਨਦੁਰਮਤਿਦੂਜਾਭਾਉ॥
ਖਿਨਮਹਿਝੂਠੁਸਭੁਬਿਨਸਿਜਾਇਜਿਉਟਿਕੈਨਬਿਰਖਕੀਛਾਉ॥
ਗੁਰਮੁਖਿਲਾਲੋਲਾਲੁਹੈਜਿਉਰੰਗਿਮਜੀਠਸਚੜਾਉ॥
ਉਲਟੀਸਕਤਿਸਿਵੈਘਰਿਆਈਮਨਿਵਸਿਆਹਰਿਅੰਮ੍ਰਿਤਨਾਉ॥
ਨਾਨਕਬਲਿਹਾਰੀਗੁਰਆਪਣੇਜਿਤੁਮਿਲਿਐਹਰਿਗੁਣਗਾਉ॥੧॥
ਮਃ੩॥
ਸੂਹਾਰੰਗੁਵਿਕਾਰੁਹੈਕੰਤੁਨਪਾਇਆਜਾਇ॥
ਇਸੁਲਹਦੇਬਿਲਮਨਹੋਵਈਰੰਡਬੈਠੀਦੂਜੈਭਾਇ॥
ਮੁੰਧਇਆਣੀਦੁੰਮਣੀਸੂਹੈਵੇਸਿਲੋੁਭਾਇ॥
ਸਬਦਿਸਚੈਰੰਗੁਲਾਲੁਕਰਿਭੈਭਾਇਸੀਗਾਰੁਬਣਾਇ॥
ਨਾਨਕਸਦਾਸੋਹਾਗਣੀਜਿਚਲਨਿਸਤਿਗੁਰਭਾਇ॥੨॥
ਪਉੜੀ॥
ਆਪੇਆਪਿਉਪਾਇਅਨੁਆਪਿਕੀਮਤਿਪਾਈ॥
ਤਿਸਦਾਅੰਤੁਨਜਾਪਈਗੁਰਸਬਦਿਬੁਝਾਈ॥
ਮਾਇਆਮੋਹੁਗੁਬਾਰੁਹੈਦੂਜੈਭਰਮਾਈ॥
ਮਨਮੁਖਠਉਰਨਪਾਇਨੑੀਫਿਰਿਆਵੈਜਾਈ॥
ਜੋਤਿਸੁਭਾਵੈਸੋਥੀਐਸਭਚਲੈਰਜਾਈ॥੩॥
ਸਲੋਕੁਮਃ੩॥
ਸੂਹੈਵੇਸਿਕਾਮਣਿਕੁਲਖਣੀਜੋਪ੍ਰਭਛੋਡਿਪਰਪੁਰਖਧਰੇਪਿਆਰੁ॥
ਓਸੁਸੀਲੁਨਸੰਜਮੁਸਦਾਝੂਠੁਬੋਲੈਮਨਮੁਖਿਕਰਮਖੁਆਰੁ॥
ਜਿਸੁਪੂਰਬਿਹੋਵੈਲਿਖਿਆਤਿਸੁਸਤਿਗੁਰੁਮਿਲੈਭਤਾਰੁ॥
ਸੂਹਾਵੇਸੁਸਭੁਉਤਾਰਿਧਰੇਗਲਿਪਹਿਰੈਖਿਮਾਸੀਗਾਰੁ॥
ਪੇਈਐਸਾਹੁਰੈਬਹੁਸੋਭਾਪਾਏਤਿਸੁਪੂਜਕਰੇਸਭੁਸੈਸਾਰੁ॥
ਓਹਰਲਾਈਕਿਸੈਦੀਨਾਰਲੈਜਿਸੁਰਾਵੇਸਿਰਜਨਹਾਰੁ॥
ਨਾਨਕਗੁਰਮੁਖਿਸਦਾਸੁਹਾਗਣੀਜਿਸੁਅਵਿਨਾਸੀਪੁਰਖੁਭਰਤਾਰੁ॥੧॥
ਮਃ੧॥
ਸੂਹਾਰੰਗੁਸੁਪਨੈਨਿਸੀਬਿਨੁਤਾਗੇਗਲਿਹਾਰੁ॥
ਸਚਾਰੰਗੁਮਜੀਠਕਾਗੁਰਮੁਖਿਬ੍ਰਹਮਬੀਚਾਰੁ॥
ਨਾਨਕਪ੍ਰੇਮਮਹਾਰਸੀਸਭਿਬੁਰਿਆਈਆਛਾਰੁ॥੨॥
ਪਉੜੀ॥
ਇਹੁਜਗੁਆਪਿਉਪਾਇਓਨੁਕਰਿਚੋਜਵਿਡਾਨੁ॥
ਪੰਚਧਾਤੁਵਿਚਿਪਾਈਅਨੁਮੋਹੁਝੂਠੁਗੁਮਾਨੁ॥
ਆਵੈਜਾਇਭਵਾਈਐਮਨਮੁਖੁਅਗਿਆਨੁ॥
ਇਕਨਾਆਪਿਬੁਝਾਇਓਨੁਗੁਰਮੁਖਿਹਰਿਗਿਆਨੁ॥
ਭਗਤਿਖਜਾਨਾਬਖਸਿਓਨੁਹਰਿਨਾਮੁਨਿਧਾਨੁ॥੪॥
ਸਲੋਕੁਮਃ੩॥
ਸੂਹਵੀਏਸੂਹਾਵੇਸੁਛਡਿਤੂਤਾਪਿਰਲਗੀਪਿਆਰੁ॥