ਜੁਗਚਾਰੇਸਭਭਵਿਥਕੀਕਿਨਿਕੀਮਤਿਹੋਈ॥
ਸਤਿਗੁਰਿਏਕੁਵਿਖਾਲਿਆਮਨਿਤਨਿਸੁਖੁਹੋਈ॥
ਗੁਰਮੁਖਿਸਦਾਸਲਾਹੀਐਕਰਤਾਕਰੇਸੁਹੋਈ॥੭॥
ਸਲੋਕਮਹਲਾ੨॥
ਜਿਨਾਭਉਤਿਨੑਨਾਹਿਭਉਮੁਚੁਭਉਨਿਭਵਿਆਹ॥
ਨਾਨਕਏਹੁਪਟੰਤਰਾਤਿਤੁਦੀਬਾਣਿਗਇਆਹ॥੧॥
ਮਃ੨॥
ਤੁਰਦੇਕਉਤੁਰਦਾਮਿਲੈਉਡਤੇਕਉਉਡਤਾ॥
ਜੀਵਤੇਕਉਜੀਵਤਾਮਿਲੈਮੂਏਕਉਮੂਆ॥
ਨਾਨਕਸੋਸਾਲਾਹੀਐਜਿਨਿਕਾਰਣੁਕੀਆ॥੨॥
ਪਉੜੀ॥
ਸਚੁਧਿਆਇਨਿਸੇਸਚੇਗੁਰਸਬਦਿਵੀਚਾਰੀ॥
ਹਉਮੈਮਾਰਿਮਨੁਨਿਰਮਲਾਹਰਿਨਾਮੁਉਰਿਧਾਰੀ॥
ਕੋਠੇਮੰਡਪਮਾੜੀਆਲਗਿਪਏਗਾਵਾਰੀ॥
ਜਿਨਿੑਕੀਏਤਿਸਹਿਨਜਾਣਨੀਮਨਮੁਖਿਗੁਬਾਰੀ॥
ਜਿਸੁਬੁਝਾਇਹਿਸੋਬੁਝਸੀਸਚਿਆਕਿਆਜੰਤਵਿਚਾਰੀ॥੮॥
ਸਲੋਕਮਃ੩॥
ਕਾਮਣਿਤਉਸੀਗਾਰੁਕਰਿਜਾਪਹਿਲਾਂਕੰਤੁਮਨਾਇ॥
ਮਤੁਸੇਜੈਕੰਤੁਨਆਵਈਏਵੈਬਿਰਥਾਜਾਇ॥
ਕਾਮਣਿਪਿਰਮਨੁਮਾਨਿਆਤਉਬਣਿਆਸੀਗਾਰੁ॥
ਕੀਆਤਉਪਰਵਾਣੁਹੈਜਾਸਹੁਧਰੇਪਿਆਰੁ॥
ਭਉਸੀਗਾਰੁਤਬੋਲਰਸੁਭੋਜਨੁਭਾਉਕਰੇਇ॥
ਤਨੁਮਨੁਸਉਪੇਕੰਤਕਉਤਉਨਾਨਕਭੋਗੁਕਰੇਇ॥੧॥
ਮਃ੩॥
ਕਾਜਲਫੂਲਤੰਬੋਲਰਸੁਲੇਧਨਕੀਆਸੀਗਾਰੁ॥
ਸੇਜੈਕੰਤੁਨਆਇਓਏਵੈਭਇਆਵਿਕਾਰੁ॥੨॥
ਮਃ੩॥
ਧਨਪਿਰੁਏਹਿਨਆਖੀਅਨਿਬਹਨਿਇਕਠੇਹੋਇ॥
ਏਕਜੋਤਿਦੁਇਮੂਰਤੀਧਨਪਿਰੁਕਹੀਐਸੋਇ॥੩॥
ਪਉੜੀ॥
ਭੈਬਿਨੁਭਗਤਿਨਹੋਵਈਨਾਮਿਨਲਗੈਪਿਆਰੁ॥
ਸਤਿਗੁਰਿਮਿਲਿਐਭਉਊਪਜੈਭੈਭਾਇਰੰਗੁਸਵਾਰਿ॥
ਤਨੁਮਨੁਰਤਾਰੰਗਸਿਉਹਉਮੈਤ੍ਰਿਸਨਾਮਾਰਿ॥
ਮਨੁਤਨੁਨਿਰਮਲੁਅਤਿਸੋਹਣਾਭੇਟਿਆਕ੍ਰਿਸਨਮੁਰਾਰਿ॥
ਭਉਭਾਉਸਭੁਤਿਸਦਾਸੋਸਚੁਵਰਤੈਸੰਸਾਰਿ॥੯॥
ਸਲੋਕਮਃ੧॥
ਵਾਹੁਖਸਮਤੂਵਾਹੁਜਿਨਿਰਚਿਰਚਨਾਹਮਕੀਏ॥
ਸਾਗਰਲਹਰਿਸਮੁੰਦਸਰਵੇਲਿਵਰਸਵਰਾਹੁ॥
ਆਪਿਖੜੋਵਹਿਆਪਿਕਰਿਆਪੀਣੈਆਪਾਹੁ॥
ਗੁਰਮੁਖਿਸੇਵਾਥਾਇਪਵੈਉਨਮਨਿਤਤੁਕਮਾਹੁ॥
ਮਸਕਤਿਲਹਹੁਮਜੂਰੀਆਮੰਗਿਮੰਗਿਖਸਮਦਰਾਹੁ॥
ਨਾਨਕਪੁਰਦਰਵੇਪਰਵਾਹਤਉਦਰਿਊਣਾਨਾਹਿਕੋਸਚਾਵੇਪਰਵਾਹੁ॥੧॥
ਮਹਲਾ੧॥
ਉਜਲਮੋਤੀਸੋਹਣੇਰਤਨਾਨਾਲਿਜੁੜੰਨਿ॥
ਤਿਨਜਰੁਵੈਰੀਨਾਨਕਾਜਿਬੁਢੇਥੀਇਮਰੰਨਿ॥੨॥