ਪਉੜੀ॥
ਹਰਿਸਾਲਾਹੀਸਦਾਸਦਾਤਨੁਮਨੁਸਉਪਿਸਰੀਰੁ॥
ਗੁਰਸਬਦੀਸਚੁਪਾਇਆਸਚਾਗਹਿਰਗੰਭੀਰੁ॥
ਮਨਿਤਨਿਹਿਰਦੈਰਵਿਰਹਿਆਹਰਿਹੀਰਾਹੀਰੁ॥
ਜਨਮਮਰਣਕਾਦੁਖੁਗਇਆਫਿਰਿਪਵੈਨਫੀਰੁ॥
ਨਾਨਕਨਾਮੁਸਲਾਹਿਤੂਹਰਿਗੁਣੀਗਹੀਰੁ॥੧੦॥
ਸਲੋਕਮਃ੧॥
ਨਾਨਕਇਹੁਤਨੁਜਾਲਿਜਿਨਿਜਲਿਐਨਾਮੁਵਿਸਾਰਿਆ॥
ਪਉਦੀਜਾਇਪਰਾਲਿਪਿਛੈਹਥੁਨਅੰਬੜੈਤਿਤੁਨਿਵੰਧੈਤਾਲਿ॥੧॥
ਮਃ੧॥
ਨਾਨਕਮਨਕੇਕੰਮਫਿਟਿਆਗਣਤਨਆਵਹੀ॥
ਕਿਤੀਲਹਾਸਹੰਮਜਾਬਖਸੇਤਾਧਕਾਨਹੀ॥੨॥
ਪਉੜੀ॥
ਸਚਾਅਮਰੁਚਲਾਇਓਨੁਕਰਿਸਚੁਫੁਰਮਾਣੁ॥
ਸਦਾਨਿਹਚਲੁਰਵਿਰਹਿਆਸੋਪੁਰਖੁਸੁਜਾਣੁ॥
ਗੁਰਪਰਸਾਦੀਸੇਵੀਐਸਚੁਸਬਦਿਨੀਸਾਣੁ॥
ਪੂਰਾਥਾਟੁਬਣਾਇਆਰੰਗੁਗੁਰਮਤਿਮਾਣੁ॥
ਅਗਮਅਗੋਚਰੁਅਲਖੁਹੈਗੁਰਮੁਖਿਹਰਿਜਾਣੁ॥੧੧॥
ਸਲੋਕਮਃ੧॥
ਨਾਨਕਬਦਰਾਮਾਲਕਾਭੀਤਰਿਧਰਿਆਆਣਿ॥
ਖੋਟੇਖਰੇਪਰਖੀਅਨਿਸਾਹਿਬਕੈਦੀਬਾਣਿ॥੧॥
ਮਃ੧॥
ਨਾਵਣਚਲੇਤੀਰਥੀਮਨਿਖੋਟੈਤਨਿਚੋਰ॥
ਇਕੁਭਾਉਲਥੀਨਾਤਿਆਦੁਇਭਾਚੜੀਅਸੁਹੋਰ॥
ਬਾਹਰਿਧੋਤੀਤੂਮੜੀਅੰਦਰਿਵਿਸੁਨਿਕੋਰ॥
ਸਾਧਭਲੇਅਣਨਾਤਿਆਚੋਰਸਿਚੋਰਾਚੋਰ॥੨॥
ਪਉੜੀ॥
ਆਪੇਹੁਕਮੁਚਲਾਇਦਾਜਗੁਧੰਧੈਲਾਇਆ॥
ਇਕਿਆਪੇਹੀਆਪਿਲਾਇਅਨੁਗੁਰਤੇਸੁਖੁਪਾਇਆ॥
ਦਹਦਿਸਇਹੁਮਨੁਧਾਵਦਾਗੁਰਿਠਾਕਿਰਹਾਇਆ॥
ਨਾਵੈਨੋਸਭਲੋਚਦੀਗੁਰਮਤੀਪਾਇਆ॥
ਧੁਰਿਲਿਖਿਆਮੇਟਿਨਸਕੀਐਜੋਹਰਿਲਿਖਿਪਾਇਆ॥੧੨॥
ਸਲੋਕਮਃ੧॥
ਦੁਇਦੀਵੇਚਉਦਹਹਟਨਾਲੇ॥
ਜੇਤੇਜੀਅਤੇਤੇਵਣਜਾਰੇ॥
ਖੁਲੑੇਹਟਹੋਆਵਾਪਾਰੁ॥
ਜੋਪਹੁਚੈਸੋਚਲਣਹਾਰੁ॥
ਧਰਮੁਦਲਾਲੁਪਾਏਨੀਸਾਣੁ॥
ਨਾਨਕਨਾਮੁਲਾਹਾਪਰਵਾਣੁ॥
ਘਰਿਆਏਵਜੀਵਾਧਾਈ॥
ਸਚਨਾਮਕੀਮਿਲੀਵਡਿਆਈ॥੧॥
ਮਃ੧॥
ਰਾਤੀਹੋਵਨਿਕਾਲੀਆਸੁਪੇਦਾਸੇਵੰਨ॥
ਦਿਹੁਬਗਾਤਪੈਘਣਾਕਾਲਿਆਕਾਲੇਵੰਨ॥
ਅੰਧੇਅਕਲੀਬਾਹਰੇਮੂਰਖਅੰਧਗਿਆਨੁ॥
ਨਾਨਕਨਦਰੀਬਾਹਰੇਕਬਹਿਨਪਾਵਹਿਮਾਨੁ॥੨॥
ਪਉੜੀ॥
ਕਾਇਆਕੋਟੁਰਚਾਇਆਹਰਿਸਚੈਆਪੇ॥
ਇਕਿਦੂਜੈਭਾਇਖੁਆਇਅਨੁਹਉਮੈਵਿਚਿਵਿਆਪੇ॥
ਇਹੁਮਾਨਸਜਨਮੁਦੁਲੰਭੁਸਾਮਨਮੁਖਸੰਤਾਪੇ॥
ਜਿਸੁਆਪਿਬੁਝਾਏਸੋਬੁਝਸੀਜਿਸੁਸਤਿਗੁਰੁਥਾਪੇ॥
ਸਭੁਜਗੁਖੇਲੁਰਚਾਇਓਨੁਸਭਵਰਤੈਆਪੇ॥੧੩॥