ਕਿਉਨਮਰੀਜੈਰੋਇਜਾਲਗੁਚਿਤਿਨਆਵਹੀ॥੧॥
ਮਃ੨॥
ਜਾਂਸੁਖੁਤਾਸਹੁਰਾਵਿਓਦੁਖਿਭੀਸੰਮੑਾਲਿਓਇ॥
ਨਾਨਕੁਕਹੈਸਿਆਣੀਏਇਉਕੰਤਮਿਲਾਵਾਹੋਇ॥੨॥
ਪਉੜੀ॥
ਹਉਕਿਆਸਾਲਾਹੀਕਿਰਮਜੰਤੁਵਡੀਤੇਰੀਵਡਿਆਈ॥
ਤੂਅਗਮਦਇਆਲੁਅਗੰਮੁਹੈਆਪਿਲੈਹਿਮਿਲਾਈ॥
ਮੈਤੁਝਬਿਨੁਬੇਲੀਕੋਨਹੀਤੂਅੰਤਿਸਖਾਈ॥
ਜੋਤੇਰੀਸਰਣਾਗਤੀਤਿਨਲੈਹਿਛਡਾਈ॥
ਨਾਨਕਵੇਪਰਵਾਹੁਹੈਤਿਸੁਤਿਲੁਨਤਮਾਈ॥੨੦॥੧॥
ਰਾਗੁਸੂਹੀਬਾਣੀਸ੍ਰੀਕਬੀਰਜੀਉਤਥਾਸਭਨਾਭਗਤਾਕੀ॥ਕਬੀਰਕੇ॥
ੴਸਤਿਗੁਰਪ੍ਰਸਾਦਿ॥
ਅਵਤਰਿਆਇਕਹਾਤੁਮਕੀਨਾ॥
ਰਾਮਕੋਨਾਮੁਨਕਬਹੂਲੀਨਾ॥੧॥
ਰਾਮਨਜਪਹੁਕਵਨਮਤਿਲਾਗੇ॥
ਮਰਿਜਇਬੇਕਉਕਿਆਕਰਹੁਅਭਾਗੇ॥੧॥ਰਹਾਉ॥
ਦੁਖਸੁਖਕਰਿਕੈਕੁਟੰਬੁਜੀਵਾਇਆ॥
ਮਰਤੀਬਾਰਇਕਸਰਦੁਖੁਪਾਇਆ॥੨॥
ਕੰਠਗਹਨਤਬਕਰਨਪੁਕਾਰਾ॥
ਕਹਿਕਬੀਰਆਗੇਤੇਨਸੰਮੑਾਰਾ॥੩॥੧॥
ਸੂਹੀਕਬੀਰਜੀ॥
ਥਰਹਰਕੰਪੈਬਾਲਾਜੀਉ॥
ਨਾਜਾਨਉਕਿਆਕਰਸੀਪੀਉ॥੧॥
ਰੈਨਿਗਈਮਤਦਿਨੁਭੀਜਾਇ॥
ਭਵਰਗਏਬਗਬੈਠੇਆਇ॥੧॥ਰਹਾਉ॥
ਕਾਚੈਕਰਵੈਰਹੈਨਪਾਨੀ॥
ਹੰਸੁਚਲਿਆਕਾਇਆਕੁਮਲਾਨੀ॥੨॥
ਕੁਆਰਕੰਨਿਆਜੈਸੇਕਰਤਸੀਗਾਰਾ॥
ਕਿਉਰਲੀਆਮਾਨੈਬਾਝੁਭਤਾਰਾ॥੩॥
ਕਾਗਉਡਾਵਤਭੁਜਾਪਿਰਾਨੀ॥
ਕਹਿਕਬੀਰਇਹਕਥਾਸਿਰਾਨੀ॥੪॥੨॥
ਸੂਹੀਕਬੀਰਜੀਉ॥
ਅਮਲੁਸਿਰਾਨੋਲੇਖਾਦੇਨਾ॥
ਆਏਕਠਿਨਦੂਤਜਮਲੇਨਾ॥
ਕਿਆਤੈਖਟਿਆਕਹਾਗਵਾਇਆ॥
ਚਲਹੁਸਿਤਾਬਦੀਬਾਨਿਬੁਲਾਇਆ॥੧॥
ਚਲੁਦਰਹਾਲੁਦੀਵਾਨਿਬੁਲਾਇਆ॥
ਹਰਿਫੁਰਮਾਨੁਦਰਗਹਕਾਆਇਆ॥੧॥ਰਹਾਉ॥
ਕਰਉਅਰਦਾਸਿਗਾਵਕਿਛੁਬਾਕੀ॥
ਲੇਉਨਿਬੇਰਿਆਜੁਕੀਰਾਤੀ॥
ਕਿਛੁਭੀਖਰਚੁਤੁਮੑਾਰਾਸਾਰਉ॥
ਸੁਬਹਨਿਵਾਜਸਰਾਇਗੁਜਾਰਉ॥੨॥
ਸਾਧਸੰਗਿਜਾਕਉਹਰਿਰੰਗੁਲਾਗਾ॥
ਧਨੁਧਨੁਸੋਜਨੁਪੁਰਖੁਸਭਾਗਾ॥
ਈਤਊਤਜਨਸਦਾਸੁਹੇਲੇ॥
ਜਨਮੁਪਦਾਰਥੁਜੀਤਿਅਮੋਲੇ॥੩॥
ਜਾਗਤੁਸੋਇਆਜਨਮੁਗਵਾਇਆ॥
ਮਾਲੁਧਨੁਜੋਰਿਆਭਇਆਪਰਾਇਆ॥
ਕਹੁਕਬੀਰਤੇਈਨਰਭੂਲੇ॥
ਖਸਮੁਬਿਸਾਰਿਮਾਟੀਸੰਗਿਰੂਲੇ॥੪॥੩॥