ਨਾਨਕਸੇਦਰਿਸੋਭਾਵੰਤੇਜੋਪ੍ਰਭਿਅਪੁਨੈਕੀਓ॥੧॥
ਹਰਿਚੰਦਉਰੀਚਿਤਭ੍ਰਮੁਸਖੀਏਮ੍ਰਿਗਤ੍ਰਿਸਨਾਦ੍ਰੁਮਛਾਇਆ॥
ਚੰਚਲਿਸੰਗਿਨਚਾਲਤੀਸਖੀਏਅੰਤਿਤਜਿਜਾਵਤਮਾਇਆ॥
ਰਸਿਭੋਗਣਅਤਿਰੂਪਰਸਮਾਤੇਇਨਸੰਗਿਸੂਖੁਨਪਾਇਆ॥
ਧੰਨਿਧੰਨਿਹਰਿਸਾਧਜਨਸਖੀਏਨਾਨਕਜਿਨੀਨਾਮੁਧਿਆਇਆ॥੨॥
ਜਾਇਬਸਹੁਵਡਭਾਗਣੀਸਖੀਏਸੰਤਾਸੰਗਿਸਮਾਈਐ॥
ਤਹਦੂਖਨਭੂਖਨਰੋਗੁਬਿਆਪੈਚਰਨਕਮਲਲਿਵਲਾਈਐ॥
ਤਹਜਨਮਨਮਰਣੁਨਆਵਣਜਾਣਾਨਿਹਚਲੁਸਰਣੀਪਾਈਐ॥
ਪ੍ਰੇਮਬਿਛੋਹੁਨਮੋਹੁਬਿਆਪੈਨਾਨਕਹਰਿਏਕੁਧਿਆਈਐ॥੩॥
ਦ੍ਰਿਸਟਿਧਾਰਿਮਨੁਬੇਧਿਆਪਿਆਰੇਰਤੜੇਸਹਜਿਸੁਭਾਏ॥
ਸੇਜਸੁਹਾਵੀਸੰਗਿਮਿਲਿਪ੍ਰੀਤਮਅਨਦਮੰਗਲਗੁਣਗਾਏ॥
ਸਖੀਸਹੇਲੀਰਾਮਰੰਗਿਰਾਤੀਮਨਤਨਇਛਪੁਜਾਏ॥
ਨਾਨਕਅਚਰਜੁਅਚਰਜਸਿਉਮਿਲਿਆਕਹਣਾਕਛੂਨਜਾਏ॥੪॥੨॥੫॥
ਰਾਗੁਬਿਲਾਵਲੁਮਹਲਾ੫ਘਰੁ੪॥
ੴਸਤਿਗੁਰਪ੍ਰਸਾਦਿ॥
ਏਕਰੂਪਸਗਲੋਪਾਸਾਰਾ॥
ਆਪੇਬਨਜੁਆਪਿਬਿਉਹਾਰਾ॥੧॥
ਐਸੋਗਿਆਨੁਬਿਰਲੋਈਪਾਏ॥
ਜਤਜਤਜਾਈਐਤਤਦ੍ਰਿਸਟਾਏ॥੧॥ਰਹਾਉ॥
ਅਨਿਕਰੰਗਨਿਰਗੁਨਇਕਰੰਗਾ॥
ਆਪੇਜਲੁਆਪਹੀਤਰੰਗਾ॥੨॥
ਆਪਹੀਮੰਦਰੁਆਪਹਿਸੇਵਾ॥
ਆਪਹੀਪੂਜਾਰੀਆਪਹੀਦੇਵਾ॥੩॥
ਆਪਹਿਜੋਗਆਪਹੀਜੁਗਤਾ॥
ਨਾਨਕਕੇਪ੍ਰਭਸਦਹੀਮੁਕਤਾ॥੪॥੧॥੬॥
ਬਿਲਾਵਲੁਮਹਲਾ੫॥
ਆਪਿਉਪਾਵਨਆਪਿਸਧਰਨਾ॥
ਆਪਿਕਰਾਵਨਦੋਸੁਨਲੈਨਾ॥੧॥
ਆਪਨਬਚਨੁਆਪਹੀਕਰਨਾ॥
ਆਪਨਬਿਭਉਆਪਹੀਜਰਨਾ॥੧॥ਰਹਾਉ॥
ਆਪਹੀਮਸਟਿਆਪਹੀਬੁਲਨਾ॥
ਆਪਹੀਅਛਲੁਨਜਾਈਛਲਨਾ॥੨॥
ਆਪਹੀਗੁਪਤਆਪਿਪਰਗਟਨਾ॥
ਆਪਹੀਘਟਿਘਟਿਆਪਿਅਲਿਪਨਾ॥੩॥
ਆਪੇਅਵਿਗਤੁਆਪਸੰਗਿਰਚਨਾ॥
ਕਹੁਨਾਨਕਪ੍ਰਭਕੇਸਭਿਜਚਨਾ॥੪॥੨॥੭॥
ਬਿਲਾਵਲੁਮਹਲਾ੫॥
ਭੂਲੇਮਾਰਗੁਜਿਨਹਿਬਤਾਇਆ॥
ਐਸਾਗੁਰੁਵਡਭਾਗੀਪਾਇਆ॥੧॥
ਸਿਮਰਿਮਨਾਰਾਮਨਾਮੁਚਿਤਾਰੇ॥
ਬਸਿਰਹੇਹਿਰਦੈਗੁਰਚਰਨਪਿਆਰੇ॥੧॥ਰਹਾਉ॥