ਸ੍ਰਮੁਕਰਤੇਦਮਆਢਕਉਤੇਗਨੀਧਨੀਤਾ॥੩॥
ਕਵਨਵਡਾਈਕਹਿਸਕਉਬੇਅੰਤਗੁਨੀਤਾ॥
ਕਰਿਕਿਰਪਾਮੋਹਿਨਾਮੁਦੇਹੁਨਾਨਕਦਰਸਰੀਤਾ॥੪॥੭॥੩੭॥
ਬਿਲਾਵਲੁਮਹਲਾ੫॥
ਅਹੰਬੁਧਿਪਰਬਾਦਨੀਤਲੋਭਰਸਨਾਸਾਦਿ॥
ਲਪਟਿਕਪਟਿਗ੍ਰਿਹਿਬੇਧਿਆਮਿਥਿਆਬਿਖਿਆਦਿ॥੧॥
ਐਸੀਪੇਖੀਨੇਤ੍ਰਮਹਿਪੂਰੇਗੁਰਪਰਸਾਦਿ॥
ਰਾਜਮਿਲਖਧਨਜੋਬਨਾਨਾਮੈਬਿਨੁਬਾਦਿ॥੧॥ਰਹਾਉ॥
ਰੂਪਧੂਪਸੋਗੰਧਤਾਕਾਪਰਭੋਗਾਦਿ॥
ਮਿਲਤਸੰਗਿਪਾਪਿਸਟਤਨਹੋਏਦੁਰਗਾਦਿ॥੨॥
ਫਿਰਤਫਿਰਤਮਾਨੁਖੁਭਇਆਖਿਨਭੰਗਨਦੇਹਾਦਿ॥
ਇਹਅਉਸਰਤੇਚੂਕਿਆਬਹੁਜੋਨਿਭ੍ਰਮਾਦਿ॥੩॥
ਪ੍ਰਭਕਿਰਪਾਤੇਗੁਰਮਿਲੇਹਰਿਹਰਿਬਿਸਮਾਦ॥
ਸੂਖਸਹਜਨਾਨਕਅਨੰਦਤਾਕੈਪੂਰਨਨਾਦ॥੪॥੮॥੩੮॥
ਬਿਲਾਵਲੁਮਹਲਾ੫॥
ਚਰਨਭਏਸੰਤਬੋਹਿਥਾਤਰੇਸਾਗਰੁਜੇਤ॥
ਮਾਰਗਪਾਏਉਦਿਆਨਮਹਿਗੁਰਿਦਸੇਭੇਤ॥੧॥
ਹਰਿਹਰਿਹਰਿਹਰਿਹਰਿਹਰੇਹਰਿਹਰਿਹਰਿਹੇਤ॥
ਊਠਤਬੈਠਤਸੋਵਤੇਹਰਿਹਰਿਹਰਿਚੇਤ॥੧॥ਰਹਾਉ॥
ਪੰਚਚੋਰਆਗੈਭਗੇਜਬਸਾਧਸੰਗੇਤ॥
ਪੂੰਜੀਸਾਬਤੁਘਣੋਲਾਭੁਗ੍ਰਿਹਿਸੋਭਾਸੇਤ॥੨॥
ਨਿਹਚਲਆਸਣੁਮਿਟੀਚਿੰਤਨਾਹੀਡੋਲੇਤ॥
ਭਰਮੁਭੁਲਾਵਾਮਿਟਿਗਇਆਪ੍ਰਭਪੇਖਤਨੇਤ॥੩॥
ਗੁਣਗਭੀਰਗੁਨਨਾਇਕਾਗੁਣਕਹੀਅਹਿਕੇਤ॥
ਨਾਨਕਪਾਇਆਸਾਧਸੰਗਿਹਰਿਹਰਿਅੰਮ੍ਰੇਤ॥੪॥੯॥੩੯॥
ਬਿਲਾਵਲੁਮਹਲਾ੫॥
ਬਿਨੁਸਾਧੂਜੋਜੀਵਨਾਤੇਤੋਬਿਰਥਾਰੀ॥
ਮਿਲਤਸੰਗਿਸਭਿਭ੍ਰਮਮਿਟੇਗਤਿਭਈਹਮਾਰੀ॥੧॥
ਜਾਦਿਨਭੇਟੇਸਾਧਮੋਹਿਉਆਦਿਨਬਲਿਹਾਰੀ॥
ਤਨੁਮਨੁਅਪਨੋਜੀਅਰਾਫਿਰਿਫਿਰਿਹਉਵਾਰੀ॥੧॥ਰਹਾਉ॥
ਏਤਛਡਾਈਮੋਹਿਤੇਇਤਨੀਦ੍ਰਿੜਤਾਰੀ॥
ਸਗਲਰੇਨਇਹੁਮਨੁਭਇਆਬਿਨਸੀਅਪਧਾਰੀ॥੨॥
ਨਿੰਦਚਿੰਦਪਰਦੂਖਨਾਏਖਿਨਮਹਿਜਾਰੀ॥
ਦਇਆਮਇਆਅਰੁਨਿਕਟਿਪੇਖੁਨਾਹੀਦੂਰਾਰੀ॥੩॥
ਤਨਮਨਸੀਤਲਭਏਅਬਮੁਕਤੇਸੰਸਾਰੀ॥
ਹੀਤਚੀਤਸਭਪ੍ਰਾਨਧਨਨਾਨਕਦਰਸਾਰੀ॥੪॥੧੦॥੪੦॥
ਬਿਲਾਵਲੁਮਹਲਾ੫॥
ਟਹਲਕਰਉਤੇਰੇਦਾਸਕੀਪਗਝਾਰਉਬਾਲਿ॥
ਮਸਤਕੁਅਪਨਾਭੇਟਦੇਉਗੁਨਸੁਨਉਰਸਾਲ॥੧॥
ਤੁਮੑਮਿਲਤੇਮੇਰਾਮਨੁਜੀਓਤੁਮੑਮਿਲਹੁਦਇਆਲ॥
ਨਿਸਿਬਾਸੁਰਮਨਿਅਨਦੁਹੋਤਚਿਤਵਤਕਿਰਪਾਲ॥੧॥ਰਹਾਉ॥