ਦੀਨਦਇਆਲਕ੍ਰਿਪਾਨਿਧੇਸਾਸਿਸਾਸਿਸਮੑਾਰੈ॥੨॥
ਕਰਣਹਾਰੁਜੋਕਰਿਰਹਿਆਸਾਈਵਡਿਆਈ॥
ਗੁਰਿਪੂਰੈਉਪਦੇਸਿਆਸੁਖੁਖਸਮਰਜਾਈ॥੩॥
ਚਿੰਤਅੰਦੇਸਾਗਣਤਤਜਿਜਨਿਹੁਕਮੁਪਛਾਤਾ॥
ਨਹਬਿਨਸੈਨਹਛੋਡਿਜਾਇਨਾਨਕਰੰਗਿਰਾਤਾ॥੪॥੧੮॥੪੮॥
ਬਿਲਾਵਲੁਮਹਲਾ੫॥
ਮਹਾਤਪਤਿਤੇਭਈਸਾਂਤਿਪਰਸਤਪਾਪਨਾਠੇ॥
ਅੰਧਕੂਪਮਹਿਗਲਤਥੇਕਾਢੇਦੇਹਾਥੇ॥੧॥
ਓਇਹਮਾਰੇਸਾਜਨਾਹਮਉਨਕੀਰੇਨ॥
ਜਿਨਭੇਟਤਹੋਵਤਸੁਖੀਜੀਅਦਾਨੁਦੇਨ॥੧॥ਰਹਾਉ॥
ਪਰਾਪੂਰਬਲਾਲੀਖਿਆਮਿਲਿਆਅਬਆਇ॥
ਬਸਤਸੰਗਿਹਰਿਸਾਧਕੈਪੂਰਨਆਸਾਇ॥੨॥
ਭੈਬਿਨਸੇਤਿਹੁਲੋਕਕੇਪਾਏਸੁਖਥਾਨ॥
ਦਇਆਕਰੀਸਮਰਥਗੁਰਿਬਸਿਆਮਨਿਨਾਮ॥੩॥
ਨਾਨਕਕੀਤੂਟੇਕਪ੍ਰਭਤੇਰਾਆਧਾਰ॥
ਕਰਣਕਾਰਣਸਮਰਥਪ੍ਰਭਹਰਿਅਗਮਅਪਾਰ॥੪॥੧੯॥੪੯॥
ਬਿਲਾਵਲੁਮਹਲਾ੫॥
ਸੋਈਮਲੀਨੁਦੀਨੁਹੀਨੁਜਿਸੁਪ੍ਰਭੁਬਿਸਰਾਨਾ॥
ਕਰਨੈਹਾਰੁਨਬੂਝਈਆਪੁਗਨੈਬਿਗਾਨਾ॥੧॥
ਦੂਖੁਤਦੇਜਦਿਵੀਸਰੈਸੁਖੁਪ੍ਰਭਚਿਤਿਆਏ॥
ਸੰਤਨਕੈਆਨੰਦੁਏਹੁਨਿਤਹਰਿਗੁਣਗਾਏ॥੧॥ਰਹਾਉ॥
ਊਚੇਤੇਨੀਚਾਕਰੈਨੀਚਖਿਨਮਹਿਥਾਪੈ॥
ਕੀਮਤਿਕਹੀਨਜਾਈਐਠਾਕੁਰਪਰਤਾਪੈ॥੨॥
ਪੇਖਤਲੀਲਾਰੰਗਰੂਪਚਲਨੈਦਿਨੁਆਇਆ॥
ਸੁਪਨੇਕਾਸੁਪਨਾਭਇਆਸੰਗਿਚਲਿਆਕਮਾਇਆ॥੩॥
ਕਰਣਕਾਰਣਸਮਰਥਪ੍ਰਭਤੇਰੀਸਰਣਾਈ॥
ਹਰਿਦਿਨਸੁਰੈਣਿਨਾਨਕੁਜਪੈਸਦਸਦਬਲਿਜਾਈ॥੪॥੨੦॥੫੦॥
ਬਿਲਾਵਲੁਮਹਲਾ੫॥
ਜਲੁਢੋਵਉਇਹਸੀਸਕਰਿਕਰਪਗਪਖਲਾਵਉ॥
ਬਾਰਿਜਾਉਲਖਬੇਰੀਆਦਰਸੁਪੇਖਿਜੀਵਾਵਉ॥੧॥
ਕਰਉਮਨੋਰਥਮਨੈਮਾਹਿਅਪਨੇਪ੍ਰਭਤੇਪਾਵਉ॥
ਦੇਉਸੂਹਨੀਸਾਧਕੈਬੀਜਨੁਢੋਲਾਵਉ॥੧॥ਰਹਾਉ॥
ਅੰਮ੍ਰਿਤਗੁਣਸੰਤਬੋਲਤੇਸੁਣਿਮਨਹਿਪੀਲਾਵਉ॥
ਉਆਰਸਮਹਿਸਾਂਤਿਤ੍ਰਿਪਤਿਹੋਇਬਿਖੈਜਲਨਿਬੁਝਾਵਉ॥੨॥
ਜਬਭਗਤਿਕਰਹਿਸੰਤਮੰਡਲੀਤਿਨੑਮਿਲਿਹਰਿਗਾਵਉ॥
ਕਰਉਨਮਸਕਾਰਭਗਤਜਨਧੂਰਿਮੁਖਿਲਾਵਉ॥੩॥
ਊਠਤਬੈਠਤਜਪਉਨਾਮੁਇਹੁਕਰਮੁਕਮਾਵਉ॥
ਨਾਨਕਕੀਪ੍ਰਭਬੇਨਤੀਹਰਿਸਰਨਿਸਮਾਵਉ॥੪॥੨੧॥੫੧॥
ਬਿਲਾਵਲੁਮਹਲਾ੫॥
ਇਹੁਸਾਗਰੁਸੋਈਤਰੈਜੋਹਰਿਗੁਣਗਾਏ॥
ਸਾਧਸੰਗਤਿਕੈਸੰਗਿਵਸੈਵਡਭਾਗੀਪਾਏ॥੧॥