ਦ੍ਰਿਸਟਿਨਆਵਹਿਅੰਧਅਗਿਆਨੀਸੋਇਰਹਿਓਮਦਮਾਵਤਹੇ॥੩॥
ਜਾਲੁਪਸਾਰਿਚੋਗਬਿਸਥਾਰੀਪੰਖੀਜਿਉਫਾਹਾਵਤਹੇ॥
ਕਹੁਨਾਨਕਬੰਧਨਕਾਟਨਕਉਮੈਸਤਿਗੁਰੁਪੁਰਖੁਧਿਆਵਤਹੇ॥੪॥੨॥੮੮॥
ਬਿਲਾਵਲੁਮਹਲਾ੫॥
ਹਰਿਹਰਿਨਾਮੁਅਪਾਰਅਮੋਲੀ॥
ਪ੍ਰਾਨਪਿਆਰੋਮਨਹਿਅਧਾਰੋਚੀਤਿਚਿਤਵਉਜੈਸੇਪਾਨਤੰਬੋਲੀ॥੧॥ਰਹਾਉ॥
ਸਹਜਿਸਮਾਇਓਗੁਰਹਿਬਤਾਇਓਰੰਗਿਰੰਗੀਮੇਰੇਤਨਕੀਚੋਲੀ॥
ਪ੍ਰਿਅਮੁਖਿਲਾਗੋਜਉਵਡਭਾਗੋਸੁਹਾਗੁਹਮਾਰੋਕਤਹੁਨਡੋਲੀ॥੧॥
ਰੂਪਨਧੂਪਨਗੰਧਨਦੀਪਾਓਤਿਪੋਤਿਅੰਗਅੰਗਸੰਗਿਮਉਲੀ॥
ਕਹੁਨਾਨਕਪ੍ਰਿਅਰਵੀਸੁਹਾਗਨਿਅਤਿਨੀਕੀਮੇਰੀਬਨੀਖਟੋਲੀ॥੨॥੩॥੮੯॥
ਬਿਲਾਵਲੁਮਹਲਾ੫॥
ਗੋਬਿੰਦਗੋਬਿੰਦਗੋਬਿੰਦਮਈ॥
ਜਬਤੇਭੇਟੇਸਾਧਦਇਆਰਾਤਬਤੇਦੁਰਮਤਿਦੂਰਿਭਈ॥੧॥ਰਹਾਉ॥
ਪੂਰਨਪੂਰਿਰਹਿਓਸੰਪੂਰਨਸੀਤਲਸਾਂਤਿਦਇਆਲਦਈ॥
ਕਾਮਕ੍ਰੋਧਤ੍ਰਿਸਨਾਅਹੰਕਾਰਾਤਨਤੇਹੋਏਸਗਲਖਈ॥੧॥
ਸਤੁਸੰਤੋਖੁਦਇਆਧਰਮੁਸੁਚਿਸੰਤਨਤੇਇਹੁਮੰਤੁਲਈ॥
ਕਹੁਨਾਨਕਜਿਨਿਮਨਹੁਪਛਾਨਿਆਤਿਨਕਉਸਗਲੀਸੋਝਪਈ॥੨॥੪॥੯੦॥
ਬਿਲਾਵਲੁਮਹਲਾ੫॥
ਕਿਆਹਮਜੀਅਜੰਤਬੇਚਾਰੇਬਰਨਿਨਸਾਕਹਏਕਰੋਮਾਈ॥
ਬ੍ਰਹਮਮਹੇਸਸਿਧਮੁਨਿਇੰਦ੍ਰਾਬੇਅੰਤਠਾਕੁਰਤੇਰੀਗਤਿਨਹੀਪਾਈ॥੧॥
ਕਿਆਕਥੀਐਕਿਛੁਕਥਨੁਨਜਾਈ॥
ਜਹਜਹਦੇਖਾਤਹਰਹਿਆਸਮਾਈ॥੧॥ਰਹਾਉ॥
ਜਹਮਹਾਭਇਆਨਦੂਖਜਮਸੁਨੀਐਤਹਮੇਰੇਪ੍ਰਭਤੂਹੈਸਹਾਈ॥
ਸਰਨਿਪਰਿਓਹਰਿਚਰਨਗਹੇਪ੍ਰਭਗੁਰਿਨਾਨਕਕਉਬੂਝਬੁਝਾਈ॥੨॥੫॥੯੧॥
ਬਿਲਾਵਲੁਮਹਲਾ੫॥
ਅਗਮਰੂਪਅਬਿਨਾਸੀਕਰਤਾਪਤਿਤਪਵਿਤਇਕਨਿਮਖਜਪਾਈਐ॥
ਅਚਰਜੁਸੁਨਿਓਪਰਾਪਤਿਭੇਟੁਲੇਸੰਤਚਰਨਚਰਨਮਨੁਲਾਈਐ॥੧॥
ਕਿਤੁਬਿਧੀਐਕਿਤੁਸੰਜਮਿਪਾਈਐ॥
ਕਹੁਸੁਰਜਨਕਿਤੁਜੁਗਤੀਧਿਆਈਐ॥੧॥ਰਹਾਉ॥
ਜੋਮਾਨੁਖੁਮਾਨੁਖਕੀਸੇਵਾਓਹੁਤਿਸਕੀਲਈਲਈਫੁਨਿਜਾਈਐ॥
ਨਾਨਕਸਰਨਿਸਰਣਿਸੁਖਸਾਗਰਮੋਹਿਟੇਕਤੇਰੋਇਕਨਾਈਐ॥੨॥੬॥੯੨॥
ਬਿਲਾਵਲੁਮਹਲਾ੫॥
ਸੰਤਸਰਣਿਸੰਤਟਹਲਕਰੀ॥
ਧੰਧੁਬੰਧੁਅਰੁਸਗਲਜੰਜਾਰੋਅਵਰਕਾਜਤੇਛੂਟਿਪਰੀ॥੧॥ਰਹਾਉ॥
ਸੂਖਸਹਜਅਰੁਘਨੋਅਨੰਦਾਗੁਰਤੇਪਾਇਓਨਾਮੁਹਰੀ॥