ਸਲੋਕਮਃ੩॥
ਬ੍ਰਹਮੁਬਿੰਦਹਿਤੇਬ੍ਰਾਹਮਣਾਜੇਚਲਹਿਸਤਿਗੁਰਭਾਇ॥
ਜਿਨਕੈਹਿਰਦੈਹਰਿਵਸੈਹਉਮੈਰੋਗੁਗਵਾਇ॥
ਗੁਣਰਵਹਿਗੁਣਸੰਗ੍ਰਹਹਿਜੋਤੀਜੋਤਿਮਿਲਾਇ॥
ਇਸੁਜੁਗਮਹਿਵਿਰਲੇਬ੍ਰਾਹਮਣਬ੍ਰਹਮੁਬਿੰਦਹਿਚਿਤੁਲਾਇ॥
ਨਾਨਕਜਿਨੑਕਉਨਦਰਿਕਰੇਹਰਿਸਚਾਸੇਨਾਮਿਰਹੇਲਿਵਲਾਇ॥੧॥
ਮਃ੩॥
ਸਤਿਗੁਰਕੀਸੇਵਨਕੀਤੀਆਸਬਦਿਨਲਗੋਭਾਉ॥
ਹਉਮੈਰੋਗੁਕਮਾਵਣਾਅਤਿਦੀਰਘੁਬਹੁਸੁਆਉ॥
ਮਨਹਠਿਕਰਮਕਮਾਵਣੇਫਿਰਿਫਿਰਿਜੋਨੀਪਾਇ॥
ਗੁਰਮੁਖਿਜਨਮੁਸਫਲੁਹੈਜਿਸਨੋਆਪੇਲਏਮਿਲਾਇ॥
ਨਾਨਕਨਦਰੀਨਦਰਿਕਰੇਤਾਨਾਮਧਨੁਪਲੈਪਾਇ॥੨॥
ਪਉੜੀ॥
ਸਭਵਡਿਆਈਆਹਰਿਨਾਮਵਿਚਿਹਰਿਗੁਰਮੁਖਿਧਿਆਈਐ॥
ਜਿਵਸਤੁਮੰਗੀਐਸਾਈਪਾਈਐਜੇਨਾਮਿਚਿਤੁਲਾਈਐ॥
ਗੁਹਜਗਲਜੀਅਕੀਕੀਚੈਸਤਿਗੁਰੂਪਾਸਿਤਾਸਰਬਸੁਖੁਪਾਈਐ॥
ਗੁਰੁਪੂਰਾਹਰਿਉਪਦੇਸੁਦੇਇਸਭਭੁਖਲਹਿਜਾਈਐ॥
ਜਿਸੁਪੂਰਬਿਹੋਵੈਲਿਖਿਆਸੋਹਰਿਗੁਣਗਾਈਐ॥੩॥
ਸਲੋਕਮਃ੩॥
ਸਤਿਗੁਰਤੇਖਾਲੀਕੋਨਹੀਮੇਰੈਪ੍ਰਭਿਮੇਲਿਮਿਲਾਏ॥
ਸਤਿਗੁਰਕਾਦਰਸਨੁਸਫਲੁਹੈਜੇਹਾਕੋਇਛੇਤੇਹਾਫਲੁਪਾਏ॥
ਗੁਰਕਾਸਬਦੁਅੰਮ੍ਰਿਤੁਹੈਸਭਤ੍ਰਿਸਨਾਭੁਖਗਵਾਏ॥
ਹਰਿਰਸੁਪੀਸੰਤੋਖੁਹੋਆਸਚੁਵਸਿਆਮਨਿਆਏ॥
ਸਚੁਧਿਆਇਅਮਰਾਪਦੁਪਾਇਆਅਨਹਦਸਬਦਵਜਾਏ॥
ਸਚੋਦਹਦਿਸਿਪਸਰਿਆਗੁਰਕੈਸਹਜਿਸੁਭਾਏ॥
ਨਾਨਕਜਿਨਅੰਦਰਿਸਚੁਹੈਸੇਜਨਛਪਹਿਨਕਿਸੈਦੇਛਪਾਏ॥੧॥
ਮਃ੩॥
ਗੁਰਸੇਵਾਤੇਹਰਿਪਾਈਐਜਾਕਉਨਦਰਿਕਰੇਇ॥
ਮਾਨਸਤੇਦੇਵਤੇਭਏਸਚੀਭਗਤਿਜਿਸੁਦੇਇ॥
ਹਉਮੈਮਾਰਿਮਿਲਾਇਅਨੁਗੁਰਕੈਸਬਦਿਸੁਚੇਇ॥
ਨਾਨਕਸਹਜੇਮਿਲਿਰਹੇਨਾਮੁਵਡਿਆਈਦੇਇ॥੨॥
ਪਉੜੀ॥
ਗੁਰਸਤਿਗੁਰਵਿਚਿਨਾਵੈਕੀਵਡੀਵਡਿਆਈਹਰਿਕਰਤੈਆਪਿਵਧਾਈ॥
ਸੇਵਕਸਿਖਸਭਿਵੇਖਿਵੇਖਿਜੀਵਨਿੑਓਨੑਾਅੰਦਰਿਹਿਰਦੈਭਾਈ॥
ਨਿੰਦਕਦੁਸਟਵਡਿਆਈਵੇਖਿਨਸਕਨਿਓਨੑਾਪਰਾਇਆਭਲਾਨਸੁਖਾਈ॥
ਕਿਆਹੋਵੈਕਿਸਹੀਕੀਝਖਮਾਰੀਜਾਸਚੇਸਿਉਬਣਿਆਈ॥
ਜਿਗਲਕਰਤੇਭਾਵੈਸਾਨਿਤਨਿਤਚੜੈਸਵਾਈਸਭਝਖਿਝਖਿਮਰੈਲੋਕਾਈ॥੪॥
ਸਲੋਕਮਃ੩॥
ਧ੍ਰਿਗੁਏਹਆਸਾਦੂਜੇਭਾਵਕੀਜੋਮੋਹਿਮਾਇਆਚਿਤੁਲਾਏ॥
ਹਰਿਸੁਖੁਪਲੑਰਿਤਿਆਗਿਆਨਾਮੁਵਿਸਾਰਿਦੁਖੁਪਾਏ॥