ਲਾਲਨਾਮਜਾਕੈਭਰੇਭੰਡਾਰ॥
ਸਗਲਘਟਾਦੇਵੈਆਧਾਰ॥੩॥
ਸਤਿਪੁਰਖੁਜਾਕੋਹੈਨਾਉ॥
ਮਿਟਹਿਕੋਟਿਅਘਨਿਮਖਜਸੁਗਾਉ॥
ਬਾਲਸਖਾਈਭਗਤਨਕੋਮੀਤ॥
ਪ੍ਰਾਨਅਧਾਰਨਾਨਕਹਿਤਚੀਤ॥੪॥੧॥੩॥
ਗੋਂਡਮਹਲਾ੫॥
ਨਾਮਸੰਗਿਕੀਨੋਬਿਉਹਾਰੁ॥
ਨਾਮੋੁਹੀਇਸੁਮਨਕਾਅਧਾਰੁ॥
ਨਾਮੋਹੀਚਿਤਿਕੀਨੀਓਟ॥
ਨਾਮੁਜਪਤਮਿਟਹਿਪਾਪਕੋਟਿ॥੧॥
ਰਾਸਿਦੀਈਹਰਿਏਕੋਨਾਮੁ॥
ਮਨਕਾਇਸਟੁਗੁਰਸੰਗਿਧਿਆਨੁ॥੧॥ਰਹਾਉ॥
ਨਾਮੁਹਮਾਰੇਜੀਅਕੀਰਾਸਿ॥
ਨਾਮੋਸੰਗੀਜਤਕਤਜਾਤ॥
ਨਾਮੋਹੀਮਨਿਲਾਗਾਮੀਠਾ॥
ਜਲਿਥਲਿਸਭਮਹਿਨਾਮੋਡੀਠਾ॥੨॥
ਨਾਮੇਦਰਗਹਮੁਖਉਜਲੇ॥
ਨਾਮੇਸਗਲੇਕੁਲਉਧਰੇ॥
ਨਾਮਿਹਮਾਰੇਕਾਰਜਸੀਧ॥
ਨਾਮਸੰਗਿਇਹੁਮਨੂਆਗੀਧ॥੩॥
ਨਾਮੇਹੀਹਮਨਿਰਭਉਭਏ॥
ਨਾਮੇਆਵਨਜਾਵਨਰਹੇ॥
ਗੁਰਿਪੂਰੈਮੇਲੇਗੁਣਤਾਸ॥
ਕਹੁਨਾਨਕਸੁਖਿਸਹਜਿਨਿਵਾਸੁ॥੪॥੨॥੪॥
ਗੋਂਡਮਹਲਾ੫॥
ਨਿਮਾਨੇਕਉਜੋਦੇਤੋਮਾਨੁ॥
ਸਗਲਭੂਖੇਕਉਕਰਤਾਦਾਨੁ॥
ਗਰਭਘੋਰਮਹਿਰਾਖਨਹਾਰੁ॥
ਤਿਸੁਠਾਕੁਰਕਉਸਦਾਨਮਸਕਾਰੁ॥੧॥
ਐਸੋਪ੍ਰਭੁਮਨਮਾਹਿਧਿਆਇ॥
ਘਟਿਅਵਘਟਿਜਤਕਤਹਿਸਹਾਇ॥੧॥ਰਹਾਉ॥
ਰੰਕੁਰਾਉਜਾਕੈਏਕਸਮਾਨਿ॥
ਕੀਟਹਸਤਿਸਗਲਪੂਰਾਨ॥
ਬੀਓਪੂਛਿਨਮਸਲਤਿਧਰੈ॥
ਜੋਕਿਛੁਕਰੈਸੁਆਪਹਿਕਰੈ॥੨॥
ਜਾਕਾਅੰਤੁਨਜਾਨਸਿਕੋਇ॥
ਆਪੇਆਪਿਨਿਰੰਜਨੁਸੋਇ॥
ਆਪਿਅਕਾਰੁਆਪਿਨਿਰੰਕਾਰੁ॥
ਘਟਘਟਘਟਿਸਭਘਟਆਧਾਰੁ॥੩॥
ਨਾਮਰੰਗਿਭਗਤਭਏਲਾਲ॥
ਜਸੁਕਰਤੇਸੰਤਸਦਾਨਿਹਾਲ॥
ਨਾਮਰੰਗਿਜਨਰਹੇਅਘਾਇ॥
ਨਾਨਕਤਿਨਜਨਲਾਗੈਪਾਇ॥੪॥੩॥੫॥
ਗੋਂਡਮਹਲਾ੫॥
ਜਾਕੈਸੰਗਿਇਹੁਮਨੁਨਿਰਮਲੁ॥
ਜਾਕੈਸੰਗਿਹਰਿਹਰਿਸਿਮਰਨੁ॥
ਜਾਕੈਸੰਗਿਕਿਲਬਿਖਹੋਹਿਨਾਸ॥
ਜਾਕੈਸੰਗਿਰਿਦੈਪਰਗਾਸ॥੧॥
ਸੇਸੰਤਨਹਰਿਕੇਮੇਰੇਮੀਤ॥
ਕੇਵਲਨਾਮੁਗਾਈਐਜਾਕੈਨੀਤ॥੧॥ਰਹਾਉ॥
ਜਾਕੈਮੰਤ੍ਰਿਹਰਿਹਰਿਮਨਿਵਸੈ॥
ਜਾਕੈਉਪਦੇਸਿਭਰਮੁਭਉਨਸੈ॥
ਜਾਕੈਕੀਰਤਿਨਿਰਮਲਸਾਰ॥
ਜਾਕੀਰੇਨੁਬਾਂਛੈਸੰਸਾਰ॥੨॥
ਕੋਟਿਪਤਿਤਜਾਕੈਸੰਗਿਉਧਾਰ॥
ਏਕੁਨਿਰੰਕਾਰੁਜਾਕੈਨਾਮਅਧਾਰ॥
ਸਰਬਜੀਆਂਕਾਜਾਨੈਭੇਉ॥
ਕ੍ਰਿਪਾਨਿਧਾਨਨਿਰੰਜਨਦੇਉ॥੩॥
ਪਾਰਬ੍ਰਹਮਜਬਭਏਕ੍ਰਿਪਾਲ॥
ਤਬਭੇਟੇਗੁਰਸਾਧਦਇਆਲ॥