ਗੋਂਡਮਹਲਾ੫॥
ਸੰਤਨਕੈਬਲਿਹਾਰੈਜਾਉ॥
ਸੰਤਨਕੈਸੰਗਿਰਾਮਗੁਨਗਾਉ॥
ਸੰਤਪ੍ਰਸਾਦਿਕਿਲਵਿਖਸਭਿਗਏ॥
ਸੰਤਸਰਣਿਵਡਭਾਗੀਪਏ॥੧॥
ਰਾਮੁਜਪਤਕਛੁਬਿਘਨੁਨਵਿਆਪੈ॥
ਗੁਰਪ੍ਰਸਾਦਿਅਪੁਨਾਪ੍ਰਭੁਜਾਪੈ॥੧॥ਰਹਾਉ॥
ਪਾਰਬ੍ਰਹਮੁਜਬਹੋਇਦਇਆਲ॥
ਸਾਧੂਜਨਕੀਕਰੈਰਵਾਲ॥
ਕਾਮੁਕ੍ਰੋਧੁਇਸੁਤਨਤੇਜਾਇ॥
ਰਾਮਰਤਨੁਵਸੈਮਨਿਆਇ॥੨॥
ਸਫਲੁਜਨਮੁਤਾਂਕਾਪਰਵਾਣੁ॥
ਪਾਰਬ੍ਰਹਮੁਨਿਕਟਿਕਰਿਜਾਣੁ॥
ਭਾਇਭਗਤਿਪ੍ਰਭਕੀਰਤਨਿਲਾਗੈ॥
ਜਨਮਜਨਮਕਾਸੋਇਆਜਾਗੈ॥੩॥
ਚਰਨਕਮਲਜਨਕਾਆਧਾਰੁ॥
ਗੁਣਗੋਵਿੰਦਰਉਂਸਚੁਵਾਪਾਰੁ॥
ਦਾਸਜਨਾਕੀਮਨਸਾਪੂਰਿ॥
ਨਾਨਕਸੁਖੁਪਾਵੈਜਨਧੂਰਿ॥੪॥੨੦॥੨੨॥੬॥੨੮॥
ਰਾਗੁਗੋਂਡਅਸਟਪਦੀਆਮਹਲਾ੫ਘਰੁ੨॥
ੴਸਤਿਗੁਰਪ੍ਰਸਾਦਿ॥
ਕਰਿਨਮਸਕਾਰਪੂਰੇਗੁਰਦੇਵ॥
ਸਫਲਮੂਰਤਿਸਫਲਜਾਕੀਸੇਵ॥
ਅੰਤਰਜਾਮੀਪੁਰਖੁਬਿਧਾਤਾ॥
ਆਠਪਹਰਨਾਮਰੰਗਿਰਾਤਾ॥੧॥
ਗੁਰੁਗੋਬਿੰਦਗੁਰੂਗੋਪਾਲ॥
ਅਪਨੇਦਾਸਕਉਰਾਖਨਹਾਰ॥੧॥ਰਹਾਉ॥
ਪਾਤਿਸਾਹਸਾਹਉਮਰਾਉਪਤੀਆਏ॥
ਦੁਸਟਅਹੰਕਾਰੀਮਾਰਿਪਚਾਏ॥
ਨਿੰਦਕਕੈਮੁਖਿਕੀਨੋਰੋਗੁ॥
ਜੈਜੈਕਾਰੁਕਰੈਸਭੁਲੋਗੁ॥੨॥
ਸੰਤਨਕੈਮਨਿਮਹਾਅਨੰਦੁ॥
ਸੰਤਜਪਹਿਗੁਰਦੇਉਭਗਵੰਤੁ॥
ਸੰਗਤਿਕੇਮੁਖਊਜਲਭਏ॥
ਸਗਲਥਾਨਨਿੰਦਕਕੇਗਏ॥੩॥
ਸਾਸਿਸਾਸਿਜਨੁਸਦਾਸਲਾਹੇ॥
ਪਾਰਬ੍ਰਹਮਗੁਰਬੇਪਰਵਾਹੇ॥
ਸਗਲਭੈਮਿਟੇਜਾਕੀਸਰਨਿ॥
ਨਿੰਦਕਮਾਰਿਪਾਏਸਭਿਧਰਨਿ॥੪॥
ਜਨਕੀਨਿੰਦਾਕਰੈਨਕੋਇ॥
ਜੋਕਰੈਸੋਦੁਖੀਆਹੋਇ॥
ਆਠਪਹਰਜਨੁਏਕੁਧਿਆਏ॥
ਜਮੂਆਤਾਕੈਨਿਕਟਿਨਜਾਏ॥੫॥
ਜਨਨਿਰਵੈਰਨਿੰਦਕਅਹੰਕਾਰੀ॥
ਜਨਭਲਮਾਨਹਿਨਿੰਦਕਵੇਕਾਰੀ॥
ਗੁਰਕੈਸਿਖਿਸਤਿਗੁਰੂਧਿਆਇਆ॥
ਜਨਉਬਰੇਨਿੰਦਕਨਰਕਿਪਾਇਆ॥੬॥
ਸੁਣਿਸਾਜਨਮੇਰੇਮੀਤਪਿਆਰੇ॥
ਸਤਿਬਚਨਵਰਤਹਿਹਰਿਦੁਆਰੇ॥
ਜੈਸਾਕਰੇਸੁਤੈਸਾਪਾਏ॥
ਅਭਿਮਾਨੀਕੀਜੜਸਰਪਰਜਾਏ॥੭॥
ਨੀਧਰਿਆਸਤਿਗੁਰਧਰਤੇਰੀ॥
ਕਰਿਕਿਰਪਾਰਾਖਹੁਜਨਕੇਰੀ॥
ਕਹੁਨਾਨਕਤਿਸੁਗੁਰਬਲਿਹਾਰੀ॥
ਜਾਕੈਸਿਮਰਨਿਪੈਜਸਵਾਰੀ॥੮॥੧॥੨੯॥